ETV Bharat / bharat

ਧਾਰਾ 370 ਹਟਾਉਣ ਦਾ ਵਿਰੋਧ ਕਰਨ ਵਾਲੀ ਬ੍ਰਿਟਿਸ਼ ਸਾਂਸਦ ਨੂੰ ਦਿੱਲੀ ਹਵਾਈ ਅੱਡੇ ਤੋਂ ਮੋੜਿਆ ਬਰੰਗ

author img

By

Published : Feb 18, 2020, 12:55 PM IST

ਬ੍ਰਿਟਿਸ਼ ਸਾਂਸਦ ਦੀ ਮੈਂਬਰ ਅਤੇ ਕਸ਼ਮੀਰ ਦੇ ਲਈ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੀ ਪ੍ਰਧਾਨ ਡੇਬੀ ਸੋਮਵਾਰ ਨੂੰ ਦੁਬਈ ਤੋਂ ਭਾਰਤ ਆਈ ਪਰ ਉਸ ਨੂੰ ਦਿੱਲੀ ਹਵਾਈ ਅੱਡੇ ਤੇ ਹੀ ਰੋਕ ਦਿੱਤਾ ਗਿਆ।

ਡੀਬੀ
ਡੀਬੀ

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਧਾਰਾ 370 ਮਨਸੂਖ਼ ਕਰਨ ਤੋਂ ਬਾਅਦ ਬ੍ਰਿਟਿਸ਼ ਸਾਂਸਦ ਡੇਬੀ ਅਬਰਾਹਮਸ ਨੇ ਮੋਦੀ ਸਰਕਾਰ ਦੇ ਇਸ ਫ਼ੈਸਲੇ ਦੀ ਅਲੋਚਨਾ ਕੀਤੀ ਸੀ। ਬ੍ਰਿਟਿਸ਼ ਸਾਂਸਦ ਦੀ ਮੈਂਬਰ ਅਤੇ ਕਸ਼ਮੀਰ ਦੇ ਲਈ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੀ ਪ੍ਰਧਾਨ ਡੇਬੀ ਸੋਮਵਾਰ ਨੂੰ ਦੁਬਈ ਤੋਂ ਭਾਰਤ ਆਈ ਸੀ ਪਰ ਉਸ ਨੂੰ ਦਿੱਲੀ ਹਵਾਈ ਅੱਡੇ ਤੇ ਹੀ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਸ ਦਾ ਈ-ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਸ ਨੂੰ ਦੁਬਾਰਾ ਦੁਬਈ ਭੇਜਿਆ ਗਿਆ।

ਸੋਮਵਾਰ ਨੂੰ ਦਿੱਲੀ ਹਵਾਈ ਅੱਡੇ ਉੱਤੇ ਰੋਕੇ ਜਾਣ ਤੋਂ ਬਾਅਦ ਡੇਬੀ ਨੇ ਇੱਕ ਪੋਸਟ ਦੇ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਕਿ ਉਹ ਸੋਮਵਾਰ ਸਵੇਰੇ 9 ਵਜੇ ਦਿੱਲੀ ਹਵਾਈ ਅੱਡੇ ਉੱਤੇ ਪਹੁੰਚੀ ਸੀ। ਹਵਾਈ ਅੱਡੇ ਉੱਤੇ ਉਸ ਨੂੰ ਕਿਹਾ ਗਿਆ ਕਿ ਪਿਛਲੇ ਸਾਲ ਅਕਤੂਬਰ ਵਿੱਚ ਜਾਰੀ ਕੀਤਾ ਗਿਆ ਉਨ੍ਹਾਂ ਦਾ ਈ-ਵੀਜ਼ਾ ਜੋ ਅਕਤੂਬਰ 2020 ਤੱਕ ਸੀ, ਰੱਦ ਕਰ ਦਿੱਤਾ ਗਿਆ ਹੈ। ਇਸ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ।

ਸੂਤਰਾਂ ਮੁਤਾਬਕ ਬ੍ਰਿਟਿਸ਼ ਹਾਈ ਕਮਿਸ਼ਨ ਨੇ ਇਸ ਮੁੱਦੇ ਉੱਤੇ ਨਜ਼ਰ ਬਣਾ ਕੇ ਰੱਖੀ ਹੋਈ ਹੈ। ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਵੀਜ਼ਾ ਰੱਦ ਕਰਨ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।

ਜ਼ਿਕਰ ਕਰ ਦਈਏ ਕਿ ਡੇਬੀ ਉਹੀ ਸਾਂਸਦ ਹਨ ਜਿੰਨਾਂ ਨੇ ਘਾਟੀ ਵਿੱਚੋਂ ਧਾਰਾ 370 ਮਨਸੂਖ਼ ਕਰਨ ਤੇ ਮੋਦੀ ਸਰਕਾਰ ਦੀ ਅਲੋਚਨਾ ਕੀਤੀ ਸੀ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜਦੋਂ ਸਾਂਸਦ ਦੇ ਈ-ਵੀਜ਼ਾ ਦੀ ਮਿਆਦ ਹਾਲੇ ਸੀ ਤਾਂ ਫਿਰ ਉਸ ਨੂੰ ਰੱਦ ਕਿਉਂ ਕੀਤਾ ਗਿਆ ?

ETV Bharat Logo

Copyright © 2024 Ushodaya Enterprises Pvt. Ltd., All Rights Reserved.