ETV Bharat / state

ਖੰਨਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨਾਜਾਇਜ਼ ਕੰਮ ਕਰਨ ਤੋਂ ਰੋਕਿਆ ਤਾਂ ਰਸਤੇ 'ਚ ਘੇਰ ਕੀਤਾ ਹਮਲਾ, ਅਗਵਾ ਕਰਨ ਦੀ ਕੋਸ਼ਿਸ਼

author img

By

Published : Jul 30, 2023, 9:06 AM IST

In Khanna, miscreants abducted and beat up a young man for stopping him from doing illegal work.
ਖੰਨਾ 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਨਾਜਾਇਜ਼ ਕੰਮ ਕਰਨ ਤੋਂ ਰੋਕਣ 'ਤੇ ਬਦਮਾਸ਼ਾਂ ਨੇ ਨੌਜਵਾਨ ਨੂੰ ਘੇਰ ਕੇ ਕੀਤਾ ਹਮਲਾ, ਅਗਵਾ ਕਰਨ ਦੀ ਕੋਸ਼ਿਸ਼

ਖੰਨਾ ਦੇ ਮਲੌਦ ਵਿੱਚ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਘੇਰ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਿਕ ਇਹ ਨੌਜਵਾਨ ਇੱਕ ਵਪਾਰੀ ਨੂੰ ਗਲਤ ਕੰਮ ਕਰਨ ਤੋਂ ਰੋਕਦਾ ਸੀ, ਜਿਸ ਦੇ ਚੱਲਦੀਆਂ ਵਪਾਰੀ ਨੇ ਇਸ ਉੱਤੇ ਹਮਲਾ ਕਰਵਾਇਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਖੰਨਾ ਵਿੱਚ ਇੱਕ ਨੌਜਵਾਨ ਨੂੰ ਅਗਵਾ ਕਰਨ ਦੀ ਕੀਤੀ ਗਈ ਕੋਸ਼ਿਸ਼

ਖੰਨਾ: ਮਲੌਦ 'ਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਇਥੇ ਇੱਕ ਨੌਜਵਾਨ ਨੇ ਕੁਝ ਲੋਕਾਂ ਨੂੰ ਨਾਜਾਇਜ਼ ਕੰਮ ਕਰਨ ਤੋਂ ਰੋਕਿਆ ਤਾਂ ਇਨ੍ਹਾਂ ਗੁੰਡਿਆਂ ਨੇ ਨੌਜਵਾਨ ਅਤੇ ਉਸਦੇ ਸਾਥੀ ਨੂੰ ਰਸਤੇ 'ਚ ਘੇਰ ਲਿਆ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਨੌਜਵਾਨ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਅਗਵਾ ਕੀਤਾ ਜਾ ਰਿਹਾ ਸੀ। ਉਦੋਂ ਹੀ ਆਸਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਇਨ੍ਹਾਂ ਗੁੰਡਿਆਂ ਨੇ ਜ਼ਖਮੀ ਨੌਜਵਾਨ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਭੱਜ ਗਏ।

ਘਟਨਾ ਦੀ ਵੀਡੀਓ ਆਈ ਸਾਹਮਣੇ: ਇਸ ਘਟਨਾ ਦੀ ਵੀਡੀਓ ਵੀ ਸਾਮਣੇ ਆਈ ਹੈ ਜਿਸ ਵਿੱਚ ਗੁੰਡਾਗਰਦੀ ਸ਼ਰੇਆਮ ਦੇਖੀ ਜਾ ਸਕਦੀ ਹੈ। ਮਲੌਦ ਦੇ ਮਾਡਲ ਟਾਊਨ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੇ ਕੁਝ ਲੋਕ ਨਾਜਾਇਜ਼ ਕੰਮ ਕਰਦੇ ਹਨ, ਉਨ੍ਹਾਂ ਨੂੰ ਕਈ ਵਾਰ ਰੋਕਿਆ। ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਪਰ ਇਹ ਲੋਕ ਆਪਣਾ ਗਲਤ ਕਾਰੋਬਾਰ ਨਹੀਂ ਛੱਡ ਰਹੇ। ਇਸੇ ਦੁਸ਼ਮਣੀ ਵਿੱਚ ਇਨ੍ਹਾਂ ਗੁੰਡਿਆਂ ਨੇ ਉਸਨੂੰ ਰੋੜੀਆਂ ਨੇੜੇ ਘੇਰ ਲਿਆ। ਉਸਦੀ ਕੁੱਟਮਾਰ ਕਰਕੇ ਉਸ ਨੂੰ ਕਾਰ ਵਿੱਚ ਜ਼ਬਰਦਸਤੀ ਅਗਵਾ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਉਸਦਾ ਭਰਾ ਅਤੇ ਦਾਦਾ ਮੌਕੇ 'ਤੇ ਆ ਗਏ। ਜਿਸ ਕਾਰਨ ਹਮਲਾਵਰ ਉਸਨੂੰ ਸੜਕ 'ਤੇ ਸੁੱਟ ਕੇ ਫ਼ਰਾਰ ਹੋ ਗਏ। ਬਾਅਦ ਵਿੱਚ ਹਮਲਾਵਰਾਂ ਨੇ ਉਸਦੇ ਘਰ ਜਾ ਕੇ ਉਸਦੀ ਭੈਣ ਅੰਜਲੀ ਅਤੇ ਕਰਨੈਲ ਸਿੰਘ ਦੀ ਕੁੱਟਮਾਰ ਕੀਤੀ। ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਪੁਲਿਸ ਨੇ 1 ਮੁਲਜ਼ਮ ਨੂੰ ਕੀਤਾ ਕਾਬੂ : ਇਸ ਘਟਨਾ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਕ ਮੁਲਜ਼ਮ ਤਰਸੇਮ ਰਾਮ ਨੂੰ ਗ੍ਰਿਫਤਾਰ ਕਰ ਲਿਆ। ਪੰਜ ਮੁਲਜ਼ਮ ਅਮਰੀਕ ਸਿੰਘ, ਬਿੱਟੂ ਰਾਮ, ਬਿੰਦਰ ਰਾਮ, ਅਜੇ ਕੁਮਾਰ ਅਤੇ ਵਿਜੇ ਕੁਮਾਰ ਫਰਾਰ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸਾਰੇ ਮੁਲਜ਼ਮ ਮਲੌਦ ਦੇ ਮਾਡਲ ਟਾਊਨ ਦੇ ਰਹਿਣ ਵਾਲੇ ਹਨ। ਐਸਐਚਓ ਵਿਨੋਦ ਕੁਮਾਰ ਨੇ ਕਿਹਾ ਕਿ ਗੁੰਡਾ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.