ETV Bharat / state

ਵਪਾਰੀ ਦੀ ਕਾਰ ਚੋਂ ਲੱਖਾਂ ਰੁਪਏ ਦੀ ਚੋਰੀ, ਵਪਾਰੀ ਦਾ ਡਰਾਈਵਰ ਕਰਨ ਆਇਆ ਸੀ ਪੈਮੇਂਟ ਕੁਲੈਕਸ਼ਨ

author img

By

Published : Dec 29, 2022, 7:02 AM IST

Updated : Dec 29, 2022, 11:05 AM IST

ਲੁਧਿਆਣਾ ਵਿੱਚ ਲੁਟੇਰੇ ਤੇ ਚੋਰਾਂ ਨੇ ਵਪਾਰੀਆਂ ਤੇ ਆਮ ਲੋਕਾਂ ਦਾ ਜੀਣਾ ਮੁਸ਼ਕਲ ਕੀਤਾ ਹੋਇਆ ਹੈ। ਲਗਾਤਾਰ ਵਪਾਰੀਆਂ ਨਾਲ ਚੋਰੀ ਜਾਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਮਾਮਲਾ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਹੈ ਜਿੱਥੇ ਇਕ ਵਪਾਰੀ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਚੋਰ ਕਥਿਤ 60 ਲ4ਖ ਰੁਪਏ ਦੀ ਨਕਦੀ (Alleged theft of 60 lakh rupees) ਉਡਾ ਲੈ ਗਏ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Loot and theft case in ludhiana
Loot and theft case in ludhiana

ਵਪਾਰੀ ਦੀ ਕਾਰ ਚੋਂ ਲੱਖਾਂ ਰੁਪਏ ਦੀ ਚੋਰੀ, ਵਪਾਰੀ ਦਾ ਡਰਾਈਵਰ ਕਰਨ ਆਇਆ ਸੀ ਪੈਮੇਂਟ ਕੁਲੈਕਸ਼ਨ

ਲੁਧਿਆਣਾ: ਸ਼ਹਿਰ ਵਿੱਚ ਵਪਾਰੀ ਲਗਾਤਾਰ ਚੋਰਾਂ ਦੇ ਨਿਸ਼ਾਨੇ 'ਤੇ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਸਾਹਮਣੇ ਆਇਆ ਹੈ, ਜਿੱਥੇ ਬੁੱਧਵਾਰ ਦੀ ਰਾਤ ਚੰਡੀਗੜ੍ਹ ਦੇ ਇਕ ਵਪਾਰੀ ਦੀ ਕਾਰ ਚੋਂ 60 ਲੱਖ ਰੁਪਏ ਦੀ ਰਕਮ ਚੋਰੀ ਹੋ ਗਈ। ਹਾਲਾਂਕਿ, ਪੁਲਿਸ ਨੇ ਰਕਮ ਦੀ ਪੁਸ਼ਟੀ ਨਹੀਂ ਕੀਤੀ, ਪਰ ਵਪਾਰੀ ਦੇ ਦੋਸਤ (theft of 60 lakh rupees from a businessman's car in Ludhiana) ਦੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਮੈਨੂੰ ਮੇਰੇ ਦੋਸਤ ਦਾ ਫੋਨ ਆਇਆ ਹੈ ਕਿ ਉਸ ਦੀ ਕਾਰ ਚੋਂ ਕੋਈ ਚੋਰ ਸ਼ੀਸ਼ਾ ਤੋੜ 60 ਲੱਖ ਰੁਪਏ ਦੀ ਚੋਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਪਾਰੀ ਦਾ ਡਰਾਈਵਰ ਹੀ ਖੁਦ ਕਾਰ ਲੈ ਕੇ ਪੈਮੇਂਟ ਲੈਣ ਆਇਆ ਸੀ।








ਪੁਲਿਸ ਵੱਲੋਂ ਮਾਮਲੇ ਦੀ ਜਾਂਚ: ਮੌਕੇ ਉੱਤੇ ਪਹੁੰਚੇ ਲੁਧਿਆਣਾ ਦੀ ਜੁਆਇੰਟ ਕਮਿਸ਼ਨਰ ਸੋਨੀਆ ਮਿਸ਼ਰਾ ਨੇ ਦੱਸਿਆ ਕਿ ਚੋਰੀ ਚੰਡੀਗੜ੍ਹ ਦੇ ਕਿਸੇ ਵਪਾਰੀ ਦੀ ਕਾਰ ਚੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਕਿ ਕਿੰਨੀ ਰਕਮ ਸੀ। ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ, ਕਾਰ ਵਿੱਚ ਮਾਲਿਕ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸਿਰਫ ਡਰਾਈਵਰ ਹੀ ਪੈਮੇਂਟ ਦੀ ਕੁਲੇਕਸ਼ਨ ਕਰਨ ਆਇਆ ਸੀ। ਉਨ੍ਹਾ ਕਿਹਾ ਕਿ ਸਾਨੂੰ ਰਕਮ ਬਾਰੇ ਫਿਲਹਾਲ ਕੋਈ ਬਿੱਲ ਜਾਂ ਦਸਤਾਵੇਜ਼ ਨਹੀਂ ਵਿਖਾਇਆ (theft from a businessmans car in Ludhiana) ਗਿਆ ਹੈ। ਅਸੀਂ ਮਾਮਲੇ ਦੀ ਤਫਤੀਸ਼ ਕਰ ਰਹੇ ਹਨ।

Loot and theft case in ludhiana
ਵਪਾਰੀ ਦੀ ਕਾਰ ਚੋਂ ਲੱਖਾਂ ਰੁਪਏ ਦੀ ਚੋਰੀ

ਇਕ ਦਿਨ 'ਚ ਅਜਿਹੀ ਚੋਰੀ ਦਾ ਦੂਜਾ ਮਾਮਲਾ: ਉੱਥੇ ਹੀ, ਦੂਜੇ ਪਾਸੇ ਵਪਾਰੀ ਦੇ ਦੋਸਤ ਜੋ ਕਿ ਲੁਧਿਆਣਾ ਦਾ ਹੀ ਰਹਿਣ ਵਾਲਾ ਹੈ, ਉਸ ਨੇ ਦੱਸਿਆ ਕਿ ਉਸ ਨੂੰ ਦੋਸਤ ਨੇ ਹੀ ਦੱਸਿਆ ਕੇ ਉਸ ਦੀ ਕਾਰ ਚੋਂ ਸ਼ੀਸ਼ਾ ਤੋੜ ਕੇ ਚੋਰ ਸਾਰਾ ਕੈਸ਼ ਲੈ ਗਏ ਹਨ ਅਤੇ 60 ਲੱਖ ਰੁਪਏ ਦੇ ਕਰੀਬ (Ludhiana Crime News) ਕੈਸ਼ ਸੀ। ਕਾਰ ਚੋ ਚੋਰੀ ਦੇ ਇੱਕ ਦਿਨ ਦਾ ਅੱਜ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਸਵੇਰੇ ਦਿਨ ਦਿਹਾੜੇ ਹੀ ਰੇਲਵੇ ਸਟੇਸ਼ਨ ਬਾਹਰ ਖੜੀ ਕਾਰ ਚੋਂ ਚੋਰ ਸ਼ੀਸ਼ਾ ਤੋੜ ਕੇ ਮੁੱਲਾਪੁਰ ਦੇ ਵਪਾਰੀ ਦੇ ਡੇਢ ਲੱਖ ਤੇ ਪਾਸਪੋਰਟ ਵਾਲਾ ਬੈਗ ਲੈ ਗਏ ਸਨ। ਦੇਰ ਸ਼ਾਮ ਇਹ 60 ਲੱਖ ਦੇ (Loot and theft case in ludhiana) ਕਰੀਬ ਨਗਦੀ ਵੀ ਚੋਰ ਇਸੇ ਤਰ੍ਹਾਂ ਸ਼ੀਸ਼ਾ ਤੋੜ ਕੇ ਉਡਾ ਲੈ ਗਏ।

ਇਹ ਵੀ ਪੜ੍ਹੋ: ਹਿਮਾਚਲ ਦੇ CM ਨੂੰ ਸਾਂਸਦ ਮਨੀਸ਼ ਤਿਵਾੜੀ ਨੇ ਲਿਖਿਆ ਪੱਤਰ, ਹਿਮਾਚਲ ਦੇ ਪ੍ਰਦੂਸ਼ਣ ਕਾਰਨ ਹੋ ਰਹੇ ਨੁਕਸਾਨ ਸਬੰਧੀ ਕਰਵਾਇਆ ਜਾਣੂ

Last Updated :Dec 29, 2022, 11:05 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.