ETV Bharat / state

ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਕੈਦੀ ਨਾਲ ਕੁੱਟਮਾਰ, ਜੇਲ੍ਹ ਪ੍ਰਸ਼ਾਸ਼ਨ ਉੱਤੇ ਪਰਿਵਾਰ ਨੇ ਲਾਏ ਇਲਜ਼ਾਮ, ਕਿਹਾ-ਬਿਨ੍ਹਾਂ ਵਜ੍ਹਾ ਕੀਤੀ ਕੁੱਟਮਾਰ

author img

By ETV Bharat Punjabi Team

Published : Nov 14, 2023, 12:25 PM IST

Allegations of unprovoked beating of a prisoner in the Central Jail of Ludhiana
ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਕੈਦੀ ਨਾਲ ਕੁੱਟਮਾਰ, ਜੇਲ੍ਹ ਪ੍ਰਸ਼ਾਸ਼ਨ ਉੱਤੇ ਪਰਿਵਾਰ ਨੇ ਲਾਏ ਇਲਜ਼ਾਮ, ਕਿਹਾ-ਬਿਨ੍ਹਾ ਵਜ੍ਹਾ ਕੀਤੀ ਕੁੱਟਮਾਰ

ਲੁਧਿਆਣਾ ਦੀ ਕੇਂਦਰੀ ਜੇਲ੍ਹ (Ludhiana Central Jail) ਵਿੱਚ ਬੰਦ ਇੱਕ ਹਵਾਲਾਤੀ ਨਾਲ ਬਗੈਰ ਕਾਰਣ ਪੁਲਿਸ ਵੱਲੋਂ ਕੁੱਟਮਾਰ ਕੀਤੇ ਜਾਣ ਦੇ ਇਲਜ਼ਾਮ ਕੈਦੀ ਦੇ ਪਰਿਵਾਰ ਵੱਲੋਂ ਲਾਏ ਗਏ ਹਨ। ਮਾਮਲੇ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਪੁਲਿਸ ਮੁਲਾਜ਼ਮ ਖਿੱਚ-ਧੂਹ ਕਰਕੇ ਗੱਡੀ ਵਿੱਚ ਬਿਠਾ ਕੇ ਲਿਜਾ ਰਹੇ ਹਨ।

ਜੇਲ੍ਹ ਪ੍ਰਸ਼ਾਸ਼ਨ ਉੱਤੇ ਪਰਿਵਾਰ ਨੇ ਲਾਏ ਇਲਜ਼ਾਮ


ਲੁਧਿਆਣਾ:
ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਹਵਾਲਾਤੀ ਦੇ ਨਾਲ ਕੁੱਟਮਾਰ (Beating with the prisoner) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਉਸ ਹਵਾਲਾਤੀ ਨੂੰ ਸਿਵਲ ਹਸਪਤਾਲ ਇਲਾਜ ਦੇ ਲਈ ਲਿਆਂਦਾ ਗਿਆ। ਉੱਧਰ ਮੌਕੇ ਉੱਤੇ ਪਹੁੰਚੇ ਪਰਿਵਾਰ ਨੇ ਹਸਪਤਾਲ ਦੇ ਬਾਹਰ ਹੀ ਹੰਗਾਮਾ (Commotion outside the hospital) ਕੀਤਾ ਅਤੇ ਕਿਹਾ ਕਿ ਉਹਨਾਂ ਦੇ ਬੇਟੇ ਨਾਲ ਜੇਲ੍ਹ ਅੰਦਰ ਕੁੱਟਮਾਰ ਕੀਤੀ ਗਈ ਹੈ, ਹਾਲਾਂਕਿ ਜ਼ਖ਼ਮੀ ਨੌਜਵਾਨ ਵੀ ਪੁਲਿਸ ਅਧਿਕਾਰੀਆਂ ਦੇ ਉੱਤੇ ਇਲਜ਼ਾਮ ਲਗਾਉਂਦਾ ਦਾ ਨਜ਼ਰ ਆ ਰਿਹਾ ਹੈ। ਜਦੋਂ ਇਸ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਪੁਲਿਸ ਅਧਿਕਾਰੀਆਂ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਬੁਰੀ ਤਰ੍ਹਾਂ ਕੁੱਟਮਾਰ ਦਾ ਇਲਜ਼ਾਮ: ਕੈਦੀ ਨੂੰ ਜਦੋਂ ਲੁਧਿਆਣਾ ਸਿਵਲ ਹਸਪਤਾਲ (Ludhiana Civil Hospital) ਕੇਂਦਰੀ ਜੇਲ੍ਹ ਤੋਂ ਲਿਆਂਦਾ ਗਿਆ ਤਾਂ ਉਸ ਦੇ ਪਰਿਵਾਰ ਨੇ ਜ਼ਬਰਦਸਤ ਕੇ ਹੰਗਾਮਾ ਕੀਤਾ ਅਤੇ ਪੁਲਿਸ ਨਾਲ ਉਨ੍ਹਾਂ ਦੀ ਧੱਕਾ-ਮੁੱਕੀ ਵੀ ਹੋਈ। ਹਵਾਲਾਤੀ ਦੀ ਪਹਿਚਾਣ ਪ੍ਰੀਤਮ ਸਿੰਘ ਭੋਲੂ ਵਜੋਂ ਹੋਈ ਹੈ ਜੋਕਿ 302 ਦੇ ਮੁਕਦਮੇ ਵਿੱਚ ਜੇਲ੍ਹ ਅੰਦਰ ਬੰਦ ਹੈ, ਪਹਿਲਾਂ ਉਹ ਨਾਭਾ ਜੇਲ੍ਹ ਦੇ ਵਿੱਚ ਸੀ ਅਤੇ ਹੁਣ ਉਸ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਕੁਝ ਸਮਾਂ ਪਹਿਲਾਂ ਹੀ ਸ਼ਿਫਟ ਕੀਤਾ ਗਿਆ ਹੈ। ਉਸ ਦੇ ਪਰਿਵਾਰ ਮੁਤਾਬਿਕ ਜੇਲ੍ਹ ਪ੍ਰਸ਼ਾਸਨ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ।

ਇਨਸਾਫ ਦੀ ਮੰਗ: ਪਰਿਵਾਰ ਨੇ ਸਿਵਲ ਹਸਪਤਾਲ ਬਾਹਰ ਹੰਗਾਮਾ ਕਰਦਿਆ ਕਿਹਾ ਕਿ ਹਰਪਾਲ ਸਿੰਘ ਨਾਂ ਦੇ ਜੇਲ੍ਹ ਮੁਲਾਜ਼ਮ ਨੇ ਉਸ ਦੇ ਸਿਰ ਵਿੱਚ ਡੰਡਾ ਮਾਰਿਆ, ਜਿਸ ਕਰਕੇ ਉਸ ਦਾ ਸਿਰ ਫਟ ਗਿਆ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਾਲਾਂਕਿ ਇਸ ਦੌਰਾਨ ਪੁਲਿਸ (Ludhiana Police) ਉਸ ਨੂੰ ਖਿੱਚ ਕੇ ਲਿਜਾਂਉਂਦੀ ਵਿਖਾਈ ਦਿੱਤੀ। ਪੁਲਿਸ ਨੇ ਮੀਡੀਆ ਕਰਮੀਆਂ ਨਾਲ ਵੀ ਧੱਕਾ ਮੁੱਕੀ ਕੀਤੀ ਅਤੇ ਮਾਮਲੇ ਵਿੱਚ ਕੁਝ ਵੀ ਬੋਲਣ ਤੋਂ ਇਨਕਾਰ ਕੇ ਦਿੱਤਾ, ਮੁਲਾਜ਼ਮ ਦੇ ਸਿਰ ਉੱਤੇ ਪੱਟੀ ਬੰਨ੍ਹੀ ਹੋਈ ਸੀ ਅਤੇ ਪਰਿਵਾਰ ਨੇ ਕਿਹਾ ਕਿ ਉਨ੍ਹਾ ਦੇ ਮੈਂਬਰ ਦੀ ਕੁੱਟਮਾਰ ਕੀਤੀ ਗਈ ਹੈ, ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.