ETV Bharat / state

Robbery at Jagdish Garcha's house: ਸਾਬਕਾ ਅਕਾਲੀ ਮੰਤਰੀ ਜਗਦੀਸ਼ ਗਰਚਾ ਅਤੇ ਪਰਿਵਾਰ ਨੂੰ ਬੇਹੋਸ਼ ਕਰਕੇ ਨੌਕਰ ਨੇ ਕੀਤੀ ਲੱਖਾਂ ਦੀ ਲੁੱਟ, ਪੁਲਿਸ ਕਰ ਰਹੀ ਭਾਲ

author img

By ETV Bharat Punjabi Team

Published : Sep 18, 2023, 4:25 PM IST

ਸ਼੍ਰੋਮਣੀ ਅਕਾਲੀ ਦਲ ਵਿੱਚ ਸਾਬਕਾ ਮੰਤਰੀ ਰਹੇ ਜਗਦੀਸ਼ ਗਰਚਾ (Robbery at Jagdish Garcha house) ਦੇ ਘਰ ਲੁੱਟ ਦੀ ਵਾਰਦਾਤ ਹੋਈ ਹੈ । ਇਸ ਵਾਰਦਾਤ ਨੂੰ ਘਰ ਦੇ ਨੌਕਰ ਨੇ ਹੀ ਅੰਜਾਮ ਦਿੱਤਾ ਹੈ। ਪੁਲਿਸ ਮੁਤਾਬਿਕ ਪਰਿਵਾਰ ਨੂੰ ਖਾਣੇ ਵਿੱਚ ਬੇਹੋਸ਼ੀ ਦੀ ਦਵਾਈ ਦੇਕੇ ਇਹ ਲੁੱਟ ਕੀਤੀ ਗਈ ਹੈ।

A servant stole from the house of former Akali minister Jagdish Garcha in Ludhiana
Robbery at Jagdish Garcha's house: ਸਾਬਕਾ ਅਕਾਲੀ ਮੰਤਰੀ ਜਗਦੀਸ਼ ਗਰਚਾ ਅਤੇ ਪਰਿਵਾਰ ਨੂੰ ਬੇਹੋਸ਼ ਕਰਕੇ ਨੌਕਰ ਨੇ ਕੀਤੀ ਲੱਖਾਂ ਦੀ ਲੁੱਟ,ਪੁਲਿਸ ਕਰ ਰਹੀ ਭਾਲ

ਨੌਕਰ ਨੇ ਕੀਤੀ ਲੱਖਾਂ ਦੀ ਲੁੱਟ

ਲੁਧਿਆਣਾ: ਪੱਖੋਵਾਲ ਰੋਡ ਉੱਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਨਗਰ ਵਿੱਚ ਸ਼੍ਰੋਮਣੀ ਅਕਾਲੀ ਦਲ (Robbery at Jagdish Garcha's house) ਦੀ ਸਰਕਾਰ ਸਮੇਂ ਸਾਬਕਾ ਮੰਤਰੀ ਰਹੇ ਜਗਦੀਸ਼ ਗਰਚਾ ਦੇ ਘਰ ਲੁੱਟ ਦੀ ਵਾਰਦਾਤ ਹੋਈ ਹੈ ਅਤੇ ਲੁੱਟ ਦੀ ਇਹ ਵਾਰਦਾਤ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਘਰ ਦੇ ਵਿੱਚ ਰੱਖੇ ਨੌਕਰ ਨੇ ਅੰਜਾਮ ਦਿੱਤਾ ਹੈ। ਦੇਰ ਰਾਤ ਪੂਰੇ ਪਰਿਵਾਰ ਨੂੰ ਨਸ਼ੀਲਾ ਪਦਾਰਥ ਖਵਾਉਣ ਤੋਂ ਬਾਅਦ ਪਰਿਵਾਰ ਬੇਸੁੱਧ ਹੋ ਗਿਆ, ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਵੇਲੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਘਰ ਦੇ ਵਿੱਚ ਜਗਦੀਸ਼ ਗਰਚਾ ਉਨ੍ਹਾਂ ਦੀ ਪਤਨੀ ਜਗਜੀਤ ਕੌਰ, ਉਨ੍ਹਾਂ ਦੀ ਇੱਕ ਰਿਸ਼ੇਤਦਾਰ ਅਤੇ ਨੌਕਰ ਮੌਜੂਦ ਸੀ। ਘਰ ਵਿੱਚ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਅਤੇ ਜਦੋਂ ਸਵੇਰੇ ਕੰਮ ਕਰਨ ਵਾਲੇ ਮਿਸਤਰੀ ਪਹੁੰਚੇ ਤਾਂ ਉਹਨਾਂ ਨੂੰ ਸਾਰਾ ਪਰਿਵਾਰ ਬੇਹੋਸ਼ ਮਿਲਿਆ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।


ਨੌਕਰ ਦੀ ਕੋਈ ਤਸਵੀਰ ਨਹੀਂ: ਮੌਕੇ ਉੱਤੇ ਪੁਲਿਸ ਪਾਰਟੀ ਨਾਲ ਪਹੁੰਚੇ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਗਰਚਾ ਬੇਹੋਸ਼ ਹਨ, ਉਹਨਾਂ ਨੂੰ ਪੰਚਮ ਹਸਪਤਾਲ ਤੋਂ ਡੀਐਮਸੀ ਭੇਜਿਆ ਜਾ ਰਿਹਾ ਹੈ, ਸੀਸੀਟੀਵੀ ਖੰਗਾਲ ਜਾ ਰਹੇ ਹਨ। ਪਰਿਵਾਰ ਦੇ ਕੋਲ ਨੌਕਰ ਦੀ ਕੋਈ ਤਸਵੀਰ ਨਹੀਂ ਹੈ, ਇਸ ਕਰਕੇ ਪੁਲਿਸ ਵੱਲੋਂ ਪਰਿਵਾਰ ਨੂੰ ਕੋਈ ਵੀ ਤਸਵੀਰ ਉਪਲੱਬਧ ਕਰਵਾਉਣ ਲਈ ਅਪੀਲ ਕੀਤੀ ਗਈ ਹੈ। ਜਗਦੀਸ਼ ਗਰਚਾ ਦਾ ਬੇਟਾ ਦਿੱਲੀ ਗਿਆ ਹੋਇਆ ਹੈ, ਜਿਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾ ਦੇ ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਸਵੇਰੇ ਹੀ ਇਸ ਵਾਰਦਾਤ ਬਾਰੇ ਉਨ੍ਹਾਂ ਨੂੰ ਪਤਾ ਲੱਗਿਆ ਹੈ। ਉਨ੍ਹਾ ਨੇ ਕਿਹਾ ਕਿ ਨੌਕਰ ਨੂੰ ਕੁਝ ਮਹੀਨੇ ਪਹਿਲਾਂ ਹੀ ਰੱਖਿਆ ਗਿਆ ਸੀ ਅਤੇ ਉਹ ਵਾਰਦਾਤ ਮਗਰੋਂ ਫਰਾਰ ਹੈ।

ਨਕਦੀ ਅਤੇ ਕੀਮਤੀ ਸਮਾਨ ਗਾਇਬ: ਲੁਧਿਆਣਾ ਦੇ ਪੁਲਿਸ ਕਮਿਸ਼ਨ ਮਨਦੀਪ ਸਿੱਧੂ (Ludhiana Police Commissioner Mandeep Sidhu) ਨੇ ਅੱਗੇ ਕਿਹਾ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਤਫਤੀਸ਼ ਵਿੱਚ ਨੌਕਰ ਉੱਤੇ ਹੀ ਉਨ੍ਹਾਂ ਸ਼ੱਕ ਹੈ ਜੋਕਿ ਮੌਕੇ ਤੋਂ ਫਰਾਰ ਹੈ। ਉਨ੍ਹਾਂ ਕਿਹਾ ਕਿ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਨੌਕਰ ਦੀ ਨਾ ਤਾਂ ਵੈਰੀਫਿਕੇਸ਼ਨ ਕਾਰਵਾਈ ਗਈ ਸੀ ਅਤੇ ਨਾ ਹੀ ਪਰਿਵਾਰ ਕੋਲ ਉਸ ਦੀ ਕੋਈ ਤਸਵੀਰ ਹੈ। ਤਸਵੀਰ ਹਾਸਿਲ ਕਰਨ ਲਈ ਪੁਲਿਸ ਵੱਖ-ਵੱਖ ਇਲਾਕਿਆਂ ਦੇ ਸੀਸੀਟੀਵੀ ਖੰਗਾਲ ਰਹੀ ਹੈ। ਸੀਪੀ ਨੇ ਦੱਸਿਆ ਕਿ ਘਰ ਵਿੱਚ 4 ਮੈਂਬਰ ਮੌਜੂਦ ਸਨ ਜੋ ਬੇਹੋਸ਼ੀ ਦੀ ਦਵਾਈ ਦਾ ਸ਼ਿਕਾਰ ਹੋਏ ਹਨ। ਜਗਦੀਸ਼ ਗਰਚਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਹ ਬੇਹੋਸ਼ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.