ETV Bharat / state

Truck fell in the Gill canal: ਲੁਧਿਆਣਾ ਦੀ ਗਿੱਲ ਨਹਿਰ 'ਚ ਡਿੱਗਿਆ ਸੀਮੇਂਟ ਮਿਕਸਰ ਟਰੱਕ, ਡਰਾਈਵਰ ਅਤੇ ਕੰਡਕਟਰ ਜ਼ਖ਼ਮੀ

author img

By ETV Bharat Punjabi Team

Published : Oct 16, 2023, 3:59 PM IST

A cement mixer truck fell in the Gill canal at Ludhiana and two people in the truck were injured
Truck fell in the Gill canal: ਲੁਧਿਆਣਾ ਵਿਖੇ ਗਿੱਲ ਨਹਿਰ 'ਚ ਡਿੱਗਿਆ ਸੀਮੇਂਟ ਮਿਕਸਰ ਟਰੱਕ, ਡਰਾਈਵਰ ਅਤੇ ਕੰਡਕਟਰ ਜ਼ਖ਼ਮੀ

ਲੁਧਿਆਣਾ ਵਿੱਚ ਪੈਂਦੀ ਗਿੱਲ ਨਹਿਰ ਅੰਦਰ ਇੱਕ ਸੀਮੈਂਟ ਮਿਕਸਰ ਟਰੱਕ (The cement mixer truck fell into the canal) ਡਿੱਗ ਗਿਆ। ਇਹ ਹਾਦਸਾ ਦੇਰ ਰਾਤ ਵਾਪਰਿਆ ਅਤੇ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਦੱਸਿਆ ਜਾ ਰਿਹਾ ਹੈ।

ਡਰਾਈਵਰ ਅਤੇ ਕੰਡਕਟਰ ਜ਼ਖ਼ਮੀ

ਲੁਧਿਆਣਾ: ਜ਼ਿਲ੍ਹੇ ਦੀ ਗਿੱਲ ਨਹਿਰ ਉੱਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਸੀਮੇਂਟ ਮਿਕਸਰ ਟਰੱਕ (Cement mixer truck) ਨਹਿਰ ਦੇ ਅੰਦਰ ਡਿੱਗ ਗਿਆ। ਪੁਲ ਕਰਾਸ ਕਰਦੇ ਸਮੇਂ ਇਹ ਹਾਦਸਾ ਵਾਪਰਿਆ, ਬੀਤੀ ਦੇਰ ਰਾਤ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਖਰਤਨਾਕ ਹਾਦਸੇ ਵਿੱਚ ਟਰੱਕ ਚਾਲਕ ਅਤੇ ਕੰਡਕਟਰ ਦੀ ਦੀ ਜਾਨ ਬਚ ਗਈ ਪਰ ਉਨ੍ਹਾਂ ਨੂੰ ਸੱਟਾਂ ਜ਼ਰੂਰ ਲੱਗੀਆਂ ਹਨ। ਜ਼ਖ਼ਮੀ ਟਰੱਕ ਡਰਾਈਵਰ ਅਤੇ ਕੰਡਕਟਰ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਟਰੱਕ ਨੂੰ ਕੱਢਣ ਲਈ ਪ੍ਰਸ਼ਾਸ਼ਨ ਵੱਲੋਂ ਕਰੇਨ ਦਾ ਪ੍ਰਬੰਧ (Arrangement of crane to remove the truck) ਕੀਤਾ ਗਿਆ ਹੈ।

ਰੇਲਿੰਗ ਵੀ ਹਾਦਸੇ ਕਰਕੇ ਟੁੱਟ ਗਈ: ਸਥਾਨਕ ਲੋਕਾਂ ਦੇ ਮੁਤਾਬਿਕ ਟਰੱਕ ਚਾਲਕ ਗਲਤ ਦਿਸ਼ਾ ਦੇ ਵਿੱਚ ਟਰੱਕ ਚਲਾ ਰਿਹਾ ਦੀ ਜਿਸ ਕਰਕੇ ਇਹ ਹਾਦਸਾ ਵਾਪਰਿਆ। ਮੌਕੇ ਉੱਤੇ ਪੁੱਜੀ ਪੁਲਿਸ ਵੱਲੋਂ ਟਰੈਫਿਕ ਡਾਈਵਰਟ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਮਗਰੋਂ ਜੋ ਹੀ ਸਾਹਮਣੇ ਆਵੇਗਾ ਕਿ ਹਾਦਸੇ ਕਿਸ ਦੀ ਗਲਤੀ ਨਾਲ ਵਾਪਰਿਆ। ਪੁਲਿਸ ਮੁਤਾਬਿਕ ਜਾਂਚ ਮਗਰੋਂ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ (Action against the accused) ਪਰ ਇਸ ਤੋਂ ਪਹਿਲਾਂ ਉਨ੍ਹਾ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭੇਜਿਆ ਗਿਆ। ਨਹਿਰ ਉੱਤੇ ਲੱਗੀ ਰੇਲਿੰਗ ਵੀ ਹਾਦਸੇ ਕਰਕੇ ਟੁੱਟ ਗਈ ਹੈ ਪਰ ਸੁਖ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।



ਪਹਿਲਾਂ ਵੀ ਨਹਿਰ ਉੱਤੇ ਵਾਪਰੇ ਨੇ ਜਾਨਲੇਵਾ ਹਾਦਸੇ: ਦੱਸ ਦਈਏ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ, ਨਹਿਰ ਵਿੱਚ ਲੱਗੀ ਰੇਲਿੰਗ ਛੋਟੀ ਹੋਣ ਕਰਕੇ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ। ਹੁਣ ਤੱਕ ਨਹਿਰ ਵਿੱਚ ਗੱਡੀਆਂ ਡਿੱਗਣ ਕਾਰਨ ਦਰਜਨਾਂ ਮੌਤਾਂ ਹੋ ਚੁੱਕੀਆਂ ਨੇ। ਕੁੱਝ ਸਮੇਂ ਪਹਿਲਾਂ ਸਾਊਥ ਸਿਟੀ ਵਿੱਚ ਨਹਿਰ ਅੰਦਰ ਡਿਗਣ ਕਰਕੇ 3 ਦੋਸਤਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਸਾਰੇ ਹਾਦਸਿਆਂ ਦੇ ਬਾਵਜੂਦ ਨਾ ਤਾਂ ਨਹਿਰੀ ਵਿਭਾਗ ਕੋਈ ਮਸਲੇ ਦੇ ਹੱਲ ਲਈ ਜੱਦੋ-ਜਹਿਦ ਕਰ ਰਿਹਾ ਅਤੇ ਨਾ ਹੀ ਸਰਕਾਰੀ ਦੇ ਨੁਮਾਇੰਦੇ ਇਸ ਵੱਲ ਧਿਆਨ ਦੇ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.