ETV Bharat / state

ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਦੋਰਾਹਾ 'ਚ ਕੱਢਿਆ ਗਿਆ ਕੈਂਡਲ ਮਾਰਚ

author img

By

Published : May 24, 2023, 2:28 PM IST

ਦੋਰਾਹਾ 'ਚ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਨੂੰ ਲੈ ਕੇ ਦੋਰਾਹਾ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਕੈਂਡਲ ਮਾਰਚ ਕੱਢਿਆ ਗਿਆ।

ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਦੋਰਾਹਾ 'ਚ ਕੱਢਿਆ ਗਿਆ ਕੈਂਡਲ ਮਾਰਚ
ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਦੋਰਾਹਾ 'ਚ ਕੱਢਿਆ ਗਿਆ ਕੈਂਡਲ ਮਾਰਚ

ਭਲਵਾਨਾਂ ਨੇ ਹੱਕ ਵਿੱਚ ਕੱਢਿਆ ਗਿਆ ਕੈਂਡਲ ਮਾਰਚ

ਲੁਧਿਆਣਾ: ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਦਿਨੋਂ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਇਸ ਮੰਗ ਨੂੰਲੈ ਕੇ ਦੋਰਾਹਾ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਕੈਂਡਲ ਮਾਰਚ ਕੱਢਿਆ ਗਿਆ। ਇਸ ਕੈਂਡਲ ਮਾਰਚ 'ਚ ਵੱਡੀ ਗਿਣਤੀ ਚ ਔਰਤਾਂ ਨੇ ਭਾਗ ਲੈ ਕੇ ਮਹਿਲਾ ਪਹਿਲਵਾਨਾਂ ਦਾ ਸਮਰਥਨ ਕੀਤਾ। ਇਹ ਕੈਂਡਲ ਮਾਰਚ ਬੇਅੰਤ ਸਿੰਘ ਚੌਂਕ ਤੋਂ ਲੈ ਕੇ ਦਾਣਾ ਮੰਡੀ ਤੱਕ ਕੱਢਿਆ ਗਿਆ।

ਗਿਆਸਪੁਰਾ ਦੀ ਦਿੱਲੀ ਧਰਨੇ 'ਚ ਸ਼ਿਰਕਤ: ਦੱਸ ਦਈਏ ਕਿ ਗਿਆਸਪੁਰਾ ਨੇਸੋਮਵਾਰ ਨੂੰ ਦਿੱਲੀ ਵਿਖੇ ਜੰਤਰ ਮੰਤਰ ਉਪਰ ਚੱਲ ਰਹੇ ਪਹਿਲਵਾਨਾਂ ਦੇ ਧਰਨੇ 'ਚ ਸ਼ਿਰਕਤ ਕੀਤੀ ਸੀ। ਜਿੱਥੇ ਗਿਆਸਪੁਰਾ ਨੇ ਪਹਿਲਵਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਸੀ ਅਤੇ ਆਮ ਆਦਮੀ ਪਾਰਟੀ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ। ਦਿੱਲੀ ਤੋਂ ਪਰਤਦੇ ਹੋਏ ਵਿਧਾਇਕ ਗਿਆਸਪੁਰਾ ਨੇ ਆਪਣੇ ਹਲਕੇ ਅੰਦਰ ਦੋਰਾਹਾ ਸ਼ਹਿਰ ਵਿਖੇ ਪਹਿਲਵਾਨਾਂ ਦੇ ਹੱਕ 'ਚ ਕੈਂਡਲ ਮਾਰਚ ਕੱਢਿਆ। ਇਸ ਕੈਂਡਲ ਮਾਰਚ 'ਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕੇ ਦੀਆਂ ਔਰਤਾਂ ਨੇ ਭਾਗ ਲਿਆ।

ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ: ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਇਹ ਕੈਂਡਲ ਮਾਰਚ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕੱਢਿਆ ਗਿਆ। ਬ੍ਰਿਜ ਭੂਸ਼ਣ ਨੂੰ ਭਾਜਪਾ ਸਰਕਾਰ ਲਗਾਤਾਰ ਬਚਾ ਰਹੀ ਹੈ।ਜਦਕਿ ਭੂਸ਼ਣ ਉਪਰ ਪੋਸਕੋ ਐਕਟ ਲਗਾ ਕੇ ਉਸਨੂੰ ਜੇਲ੍ਹ ਭੇਜਣਾ ਚਾਹੀਦਾ ਸੀ। ਪ੍ਰੰਤੂ ਭਾਜਪਾ ਸਰਕਾਰ ਉਸਨੂੰ ਕੈਬਨਿਟ ਰੈਂਕ ਦੇ ਕੇ ਬਚਾ ਰਹੀ ਹੈ। ਸੁੱਤੀ ਸਰਕਾਰ ਨੂੰ ਜਗਾਉਣ ਲਈ ਪਹਿਲਵਾਨ ਬੇਟੀਆਂ ਦੇ ਹੱਕ 'ਚ ਕੈਂਡਲ ਮਾਰਚ ਕੱਢਿਆ ਗਿਆ। ਵਿਧਾਇਕ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਏਸ਼ੀਅਨ ਖੇਡਾਂ ਆ ਰਹੀਆਂ ਹਨ। ਜਿਹੜੀਆਂ ਬੇਟੀਆਂ ਨੇ ਦੇਸ਼ ਲਈ ਮੈਡਲ ਲੈ ਕੇ ਆਉਣੇ ਹਨ ਅਤੇ ਉਹਨਾਂ ਨੂੰ ਇਸ ਸਮੇਂ ਖੇਡ ਦੇ ਮੈਦਾਨਾਂ 'ਚ ਪ੍ਰੈਕਟਿਸ ਕਰਨੀ ਚਾਹੀਦੀ ਸੀ ਪ੍ਰੰਤੂ ਉਹ ਆਪਣੇ ਹੱਕਾਂ ਖਾਤਰ ਸੜਕਾਂ ਉਪਰ ਹਨ ਅਤੇ ਰੋਸ ਮੁਜ਼ਾਹਰਾ ਕਰ ਰਹੀਆਂ ਹਨ। ਇਸਤੋਂ ਵੱਧ ਸਾਡੇ ਦੇਸ਼ ਲਈ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ।

ਅੰਨ੍ਹੀ ਬੋਲ੍ਹੀ ਹੋਈ ਸਰਕਾਰ: ਗਿਆਸਪੁਰਾ ਨੇ ਕਿਹਾ ਕਿ ਇਹਨਾਂ ਪਹਿਲਵਾਨ ਬੇਟੀਆਂ ਨੇ ਦੇਸ਼ ਦਾ ਝੰਡਾ ਉੱਚਾ ਕੀਤਾ। ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਇਹਨਾਂ ਬੇਟੀਆਂ ਲਈ ਬ੍ਰਿਜ ਭੂਸ਼ਣ ਸ਼ਬਦਾਵਲੀ ਵਰਤ ਰਹੇ ਹਨ ਕਿ 15 ਰੁਪਏ ਦਾ ਮੈਡਲ ਹੈ। ਇਸਤੋਂ ਵੱਧ ਬ੍ਰਿਜ ਭੂਸ਼ਣ ਦੀ ਦੇਸ਼ਧ੍ਰੋਹੀ ਕੀ ਹੋਵੇਗੀ। ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣ ਵਾਲੇ ਬ੍ਰਿਜ ਭੂਸ਼ਣ ਖਿਲਾਫ ਦੇਸ਼ਧ੍ਰੋਹੀ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਸਰਕਾਰ ਅੰਨ੍ਹੀ ਬੋਲ੍ਹੀ ਹੋਈ ਹੈ। ਅਜਿਹੇ ਮਾਹੌਲ 'ਚ ਕੋਈ ਵੀ ਆਪਣੀ ਧੀ ਨੂੰ ਖੇਡਣ ਲਈ ਬਾਹਰ ਨਹੀਂ ਭੇਜੇਗਾ। ਸਾਰਿਆਂ ਲਈ ਕਾਨੂੰਨ ਇੱਕ ਹੋਣਾ ਚਾਹੀਦਾ ਹੈ। ਜੋ ਅਪਰਾਧ ਬ੍ਰਿਜ ਭੂਸ਼ਣ ਨੇ ਕੀਤਾ ਹੈ ਜੇਕਰ ਕਿਸੇ ਹੋਰ ਆਮ ਨਾਗਰਿਕ ਨੇ ਕੀਤਾ ਹੁੰਦਾ ਤਾਂ ਉਸ ਨਾਲ ਜੋ ਸਲੂਕ ਹੋਣਾ ਸੀ,ਉਹੀ ਬ੍ਰਿਜ ਭੂਸ਼ਣ ਨਾਲ ਹੋਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.