ETV Bharat / state

Professor Mohan Singh In Ludhiana : ਲੁਧਿਆਣਾ 'ਚ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ 'ਚ 45ਵਾਂ ਯਾਦਗਾਰੀ ਮੇਲਾ, ਸੀਚੇਵਾਲ ਬੋਲੇ- ਨੌਜਵਾਨਾਂ ਨੂੰ ਸਭਿਆਚਾਰ ਨਾਲ ਜੋੜਨ ਦੀ ਲੋੜ

author img

By ETV Bharat Punjabi Team

Published : Oct 20, 2023, 10:46 PM IST

ਲੁਧਿਆਣਾ 'ਚ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ 'ਚ 45ਵਾਂ ਯਾਦਗਾਰੀ ਮੇਲਾ (Professor Mohan Singh in Ludhiana) ਕਰਾਇਆ ਗਿਆ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਨੌਜਵਾਨਾਂ ਨੂੰ ਸਭਿਆਚਾਰ ਨਾਲ ਜੋੜਨ ਦੀ ਲੋੜ ਹੈ।

45th Memorial Fair in memory of Professor Mohan Singh in Ludhiana
Professor Mohan Singh in Ludhiana : ਲੁਧਿਆਣਾ 'ਚ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ 'ਚ 45ਵਾਂ ਯਾਦਗਾਰੀ ਮੇਲਾ, ਸੀਚੇਵਾਲ ਬੋਲੇ- ਨੌਜਵਾਨਾਂ ਨੂੰ ਸਭਿਆਚਾਰ ਨਾਲ ਜੋੜਨ ਦੀ ਲੋੜ

ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸਾਹਿਤਕਾਰ ਸੁਰਜੀਤ ਪਾਤਰ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ।

ਲੁਧਿਆਣਾ : ਪੰਜਾਬੀ ਦੇ ਪ੍ਰਸਿੱਧ ਲੇਖਕ ਪ੍ਰੋਫੈਸਰ ਮੋਹਨ ਸਿੰਘ 45ਵਾਂ ਯਾਦਗਾਰੀ ਮੇਲਾ ਅੱਜ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ, ਜਿਸ ਵਿੱਚ ਕਵੀ ਦਰਬਾਰ ਦੇ ਨਾਲ ਪੰਜਾਬੀ ਦੇ ਲੋਕ ਨਾਚ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਇਸ ਦੌਰਾਨ ਪੰਜਾਬੀ ਦੇ ਸ਼ਾਇਰ, ਕਵੀ, ਲੇਖਕ ਅਤੇ ਗੀਤਕਾਰ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਇਸ ਮੌਕੇ ਕਈ ਸਿਆਸੀ ਅਤੇ ਧਾਰਮਿਕ ਸ਼ਖਸੀਅਤਾਂ ਵੱਲੋਂ ਵੀ ਇਸ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਗਈ।

ਕੀ ਬੋਲੇ ਸੰਤ ਬਲਬੀਰ ਸਿੰਘ ਸੀਚੇਵਾਲ : ਮੇਲੇ ਵਿੱਚ ਵਿਸ਼ੇਸ਼ ਤੌਰ ਉੱਤੇ ਪਹੁੰਚੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਦੇ ਵਿੱਚ ਇਹ ਮੇਲਾ ਕਰਵਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਅਜੋਕੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਕਵਿਤਾਵਾਂ ਲਿਖਣੀਆਂ ਚਾਹੀਦੀਆਂ ਹਨ, ਇਸ ਲਈ ਸਾਹਿਤਕਾਰ ਇਕੱਠੇ ਹੋਏ ਹਨ ਅਤੇ ਪੰਜਾਬੀ ਸੱਭਿਆਚਾਰ ਪੰਜਾਬੀ ਕਾਵ ਸੰਗ੍ਰਹਿ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਇਹ ਇਕ ਚੰਗੀ ਪਿਰਤ ਹੈ।

ਕੀ ਬੋਲੇ ਸੁਰਜੀਤ ਪਾਤਰ : ਇਸ ਮੌਕੇ ਪੰਜਾਬੀ ਦੇ ਉੱਗੇ ਲੇਖਕ ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਕਦੇ ਵੀ ਦਰਬਾਰੀ ਭਾਸ਼ਾ ਨਹੀਂ ਰਹੀ ਹੈ।ਉਹਨਾਂ ਨੇ ਕਿਹਾ ਕਿ ਅੱਜ ਵੀ ਪੰਜਾਬੀ ਦਾ ਸੰਘਰਸ਼ ਜਾਰੀ ਹੈ। ਉਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੇ ਨਾਲ ਆਪਣੇ ਕੁਝ ਕਿੱਸੇ ਯਾਦ ਕੀਤੇ ਆ ਤੇ ਕਿਹਾ ਕਿ ਪੰਜ ਸਾਲ ਉਹਨਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਅਤੇ ਅਜਿਹੇ ਲੇਖਕ ਉਹਨਾਂ ਨੇ ਨਹੀਂ ਵੇਖੇ ਜੋ ਕਿਸੇ ਵੀ ਦ੍ਰਿਸ਼ ਨੂੰ ਇਨੀ ਚੰਗੀ ਤਰ੍ਹਾਂ ਲਿਖਣੀ ਦੇ ਰੂਪ ਦੇ ਵਿੱਚ ਪੇਸ਼ ਕਰਦੇ ਹੋਣ। ਉਨ੍ਹਾਂ ਨੇ ਦੱਸਿਆ ਕਿ ਅਕਸਰ ਹੀ ਕਵੀ ਅਤੇ ਕਲਾਕਾਰਾਂ ਦੇ ਕੋਲ ਕੁਝ ਬਹੁਤਾ ਨਹੀਂ ਬੱਚਦਾ। ਸੁਰਜੀਤ ਪਾਤਰ ਨੇ ਪ੍ਰੋਫੈਸਰ ਮੋਹਨ ਸਿੰਘ ਦੇ ਬਾਰੇ ਆਪਣੇ ਤਜੁਰਬੇ ਵੀ ਸਾਂਝੇ ਕੀਤੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.