ETV Bharat / state

ਘੱਟ ਸੁਵਿਧਾਵਾਂ ਦੇ ਬਾਵਜੂਦ ਇਸ ਕਾਲਜ 'ਚ ਨਿਕਲ ਰਹੇ ਕੌਮਾਂਤਰੀ ਵਾਲੀਬਾਲ ਖਿਡਾਰੀ, 25 ਤੋਂ ਵੱਧ ਖੇਡ ਚੁੱਕੇ ਨੈਸ਼ਨਲ ਤਾਂ 3 ਦੀ ਭਾਰਤੀ ਟੀਮ ਲਈ ਚੋਣ

author img

By

Published : Aug 20, 2023, 8:10 AM IST

ਵਾਲੀਬਾਲ ਖੇਡ 'ਚ ਪੰਜਾਬ ਦੇ ਕਈ ਖਿਡਾਰੀ ਮੱਲਾਂ ਮਾਰ ਰਹੇ ਹਨ ਪਰ ਉਥੇ ਹੀ ਕਿਤੇ ਨਾ ਕਿਤੇ ਸਰਕਾਰ ਦਾ ਪੂਰਾ ਸਾਥ ਨਾ ਹੋਣ ਕਾਰਨ ਨਿਰਾਸ਼ ਵੀ ਹਨ। ਲੁਧਿਆਣਾ ਦਾ ਸਰਕਾਰੀ ਐਸਸੀਡੀ ਕਾਲਜ ਜਿਥੇ 25 ਤੋਂ ਵੱਧ ਖਿਡਾਰੀ ਨੈਸ਼ਨਲ ਖੇਡ ਚੁੱਕੇ ਹਨ ਤੇ ਤਿੰਨ ਖਿਡਾਰੀਆਂ ਦੀ ਭਾਰਤੀ ਟੀਮ ਵਿੱਚ ਚੋਣ ਹੋਈ ਹੈ।

ਘੱਟ ਸੁਵਿਧਾਵਾਂ ਦੇ ਬਾਵਜੂਦ ਇਸ ਕਾਲਜ 'ਚ ਨਿਕਲ ਰਹੇ ਇੰਟਰਨੈਸ਼ਨਲ ਵਾਲੀਬਾਲ ਖਿਡਾਰੀ
ਘੱਟ ਸੁਵਿਧਾਵਾਂ ਦੇ ਬਾਵਜੂਦ ਇਸ ਕਾਲਜ 'ਚ ਨਿਕਲ ਰਹੇ ਇੰਟਰਨੈਸ਼ਨਲ ਵਾਲੀਬਾਲ ਖਿਡਾਰੀ

ਲੁਧਿਆਣਾ ਸਰਕਾਰੀ ਐੱਸਸੀਡੀ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ

ਲੁਧਿਆਣਾ: ਵਾਲੀਬਾਲ ਪੰਜਾਬ ਦੀ ਰਿਵਾਇਤੀ ਖੇਡਾਂ ਵਿਚੋਂ ਇੱਕ ਹੈ ਅਤੇ ਵਾਲੀਬਾਲ ਦੀ ਜੇਕਰ ਨਰਸਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਲੁਧਿਆਣਾ ਦੇ ਸਰਕਾਰੀ ਐਸ.ਸੀ.ਡੀ ਕਾਲਜ ਦੇ ਵਿੱਚ ਹੈ, ਜਿੱਥੇ ਕਈ ਅਰਜੁਨਾਂ ਐਵਾਰਡੀ ਖਿਡਾਰੀ ਨਿਕਲ ਹੋ ਚੁੱਕੇ ਹਨ। ਇਸ ਕਾਲਜ ਦੀ ਅਕੈਡਮੀ ਨੂੰ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਵਿੱਚ ਮੰਨਿਆ ਜਾਂਦਾ ਹੈ। ਕਾਲਜ 'ਚ ਮੌਜੂਦਾ ਸਮੇਂ 'ਚ 3 ਖਿਡਾਰੀਆਂ ਦੀ ਭਾਰਤੀ ਟੀਮ ਦੇ ਵਿੱਚ ਚੋਣ ਹੋਈ ਹੈ। ਜਦਕਿ ਚਾਈਨਾ ਦੇ ਵਿੱਚ ਵਿਸ਼ਵ ਯੂਨੀਰਸਿਟੀ ਦੀਆਂ ਖੇਡਾਂ 'ਚ ਭਾਰਤੀ ਟੀਮ ਨੂੰ ਇਸ ਕਾਲਜ ਤੋਂ ਸਿੱਖੇ ਹੋਏ ਖਿਡਾਰੀਆਂ ਨੇ ਅਗਵਾਈ ਕੀਤੀ ਹੈ।

ਕਾਲਜ ਤੋਂ ਨਿਕਲੇ ਕੌਮਾਂਤਰੀ ਖਿਡਾਰੀ: ਜਸਜੋਧ ਸਿੰਘ ਦਾ ਕੱਦ 6 ਫੁੱਟ 10 ਇੰਚ ਦੇ ਕਰੀਬ ਹੈ। ਇਹ ਖਿਡਾਰੀ ਪੰਜਾਬ ਦਾ ਦੂਜਾ ਖਿਡਾਰੀ ਹੈ ਜਿਸ ਨੇ ਭਾਰਤੀ ਵਾਲੀਬਾਲ ਦੀ ਟੀਮ ਦੇ ਵਿੱਚ ਥਾਂ ਬਣਾਈ ਹੈ। ਉਨ੍ਹਾਂ ਦੱਸਿਆ ਕਿ ਉਹ ਹਾਲ ਹੀ ਦੇ ਵਿੱਚ ਚਾਈਨਾ ਖੇਡ ਕੇ ਆਏ ਹਨ। ਉਨ੍ਹਾਂ ਕਿਹਾ ਕਿ ਸਾਡੇ ਕਾਲਜ ਦੇ ਤਿੰਨ ਖਿਡਾਰੀਆਂ ਦੀ ਭਾਰਤੀ ਟੀਮ ਦੇ ਵਿਚ ਚੋਣ ਹੋਈ ਸੀ ਤੇ ਸਾਡਾ ਉਥੇ 13ਵਾਂ ਰੈਂਕ ਆਇਆ ਹੈ।

ਚੋਣ ਹੋਣ ਤੋਂ ਬਾਅਦ ਉਹਨਾਂ ਤੋਂ ਇਕਦਮ 2 ਲੱਖ 40 ਹਜ਼ਾਰ ਰੁਪਏ ਦੀ ਰਕਮ ਖਰਚੇ ਦੇ ਤੌਰ 'ਤੇ ਮੰਗੀ ਗਈ, ਜਿਸ 'ਚ ਜਸਜੋਧ ਨੂੰ ਤਾਂ ਕਿਸੇ ਐਨ.ਆਰ.ਆਈ ਵੱਲੋਂ ਸਪਾਂਸਰ ਕਰ ਦਿੱਤਾ ਗਿਆ ਪਰ ਸਮਰ ਅਤੇ ਇੱਕ ਹੋਰ ਖਿਡਾਰੀ ਪੈਸਿਆਂ ਦੀ ਵਜ੍ਹਾ ਕਰਕੇ ਚਾਇਨਾ ਦੇ ਵਿੱਚ ਖੇਡਣ ਨਹੀਂ ਜਾ ਸਕੇ। ਕਾਲਜ ਵੱਲੋਂ ਸਾਨੂੰ ਪੂਰਾ ਸਮਰਥਨ ਦਿੱਤਾ ਜਾਂਦਾ ਪਰ ਪੈਸਿਆਂ ਦੀ ਕਮੀ ਕਰਕੇ ਉਹ ਨਹੀਂ ਜਾ ਸਕੇ। - ਖਿਡਾਰੀ

ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਕੋਚ: ਕਾਲਜ ਦੇ ਵਿੱਚ ਕੋਚ ਗੁਰਜੋਤ ਸਿੰਘ ਜੋ ਕਿ ਇਸ ਹੀ ਕਾਲਜ ਦੇ ਸਾਬਕਾ ਖਿਡਾਰੀ ਰਹਿ ਚੁੱਕੇ ਹਨ ਤੇ ਹੁਣ ਉਹ ਰੇਲਵੇ ਦੇ ਵਿੱਚ ਨੌਕਰੀ ਕਰਦੇ ਹਨ। ਕੇਂਦਰ ਦਾ ਮਹਿਕਮਾ ਹੋਣ ਕਰਕੇ ਉਹ ਇੱਥੇ ਖਿਡਾਰੀਆਂ ਨੂੰ ਸਿਖਲਾਈ ਵੀ ਦਿੰਦੇ ਹਨ, ਕਿਉਂਕਿ ਵਾਲੀਬਾਲ ਨੇ ਇੱਥੋਂ ਦੇਸ਼ ਲਈ ਕਈ ਖਿਡਾਰੀ ਪੈਦਾ ਕੀਤੇ ਹਨ। ਇਨ੍ਹਾਂ ਹੀ ਨਹੀਂ ਹਰਿਆਣਾ ਦੇ ਰਹਿਣ ਵਾਲੇ ਕੋਚ ਸੁਨੀਲ ਕੁਮਾਰ ਪੰਜਾਬ ਖੇਡ ਵਿਭਾਗ 'ਚ ਬਤੌਰ ਕੋਚ ਇਸ ਕਾਲਜ ਵਿੱਚ ਨੌਕਰੀ ਕਰਦੇ ਨੇ ਕਿਉਂਕਿ ਇੱਥੋਂ ਦੇਸ਼ ਦਾ ਹੁਨਰ ਪੈਦਾ ਹੋ ਰਿਹਾ ਹੈ।

ਸਾਡੇ ਖਿਡਾਰੀ ਕਿਸੇ ਵੀ ਖੇਤਰ ਵਿਚ ਘੱਟ ਨਹੀਂ ਹਨ, ਉਨ੍ਹਾਂ ਨੂੰ ਸਿਰਫ਼ ਸੁਵਿਧਾਵਾਂ ਦੀ ਮਾਰ ਪੈਂਦੀ ਹੈ। ਸਾਡੇ ਕੋਲ ਵਾਲੀਬਾਲ ਖੇਡਣ ਲਈ ਪੰਜਾਬ ਦੇ ਅੰਦਰ ਕੋਈ ਵੀ ਇੰਡੋਰ ਸਟੇਡੀਅਮ ਨਹੀਂ ਹੈ, ਜਦੋਂ ਕਿ ਵਾਲੀਬਾਲ ਇਨਡੋਰ ਸਟੇਡੀਅਮ 'ਚ ਖੇਡਣ ਵਾਲੀ ਖੇਡ ਹੈ। ਜਦੋਂ ਸਾਡੇ ਖਿਡਾਰੀ ਬਾਹਰ ਖੇਡਣ ਲਈ ਜਾਂਦੇ ਨੇ ਤਾਂ ਇਨਡੋਰ ਉਨ੍ਹਾਂ ਨੂੰ ਖੇਡਣ 'ਚ ਮੁਸ਼ਕਿਲਾਂ ਆਉਂਦੀਆਂ ਹਨ, ਪਰ ਦੋ ਤਿੰਨ ਮੈਚ ਖੇਡਣ ਤੋਂ ਬਾਅਦ ਉਹ ਬਾਹਰਲੀ ਟੀਮਾਂ ਨੂੰ ਵੀ ਹਰਾ ਦਿੰਦੇ ਹਨ ਪਰ ਪਹਿਲੇ ਮੈਚ ਹਾਰਨ ਕਰਕੇ ਉਹਨਾਂ ਦੀ ਰੈਕਿੰਗ ਹੇਠਾਂ ਚਲੀ ਜਾਂਦੀ ਹੈ। ਜੇਕਰ ਸਾਡੇ ਖਿਡਾਰੀਆਂ ਨੂੰ ਇਨਡੋਰ ਸਟੇਡੀਅਮ ਪ੍ਰੈਕਟਿਸ ਲਈ ਮਿਲ ਜਾਵੇ ਤਾਂ ਉਹ ਦਾਅਵੇ ਨਾਲ ਕਹਿ ਸਕਦੇ ਨੇ ਕਿ ਇਹ ਸਾਡੇ ਖਿਡਾਰੀ ਪੂਰੇ ਵਿਸ਼ਵ ਦੀਆਂ ਟੀਮਾਂ ਨੂੰ ਹਰਾ ਦੇਣਗੇ। - ਗੁਰਜੋਤ ਸਿੰਘ, ਕੋਚ

25 ਤੋਂ ਵੱਧ ਨੈਸ਼ਨਲ ਖਿਡਾਰੀ: ਇਸ ਕਾਲਜ 'ਚ ਜਿੰਨੇ ਵੀ ਖਿਡਾਰੀ ਪ੍ਰੈਕਟਿਸ ਦੇ ਲਈ ਆਉਂਦੇ ਹਨ, ਉਹ ਸਾਰੇ ਹੀ ਨੈਸ਼ਨਲ ਪੱਧਰ 'ਤੇ ਖੇਡ ਚੁੱਕੇ ਹਨ। ਖੇਡੋਂ ਪੰਜਾਬ ਦੇ ਵਿੱਚ ਵੀ ਇਸ ਕਾਲਜ ਦੀ ਵੱਖ-ਵੱਖ ਕੈਟਾਗਰੀ ਦੇ ਅੰਦਰ ਵਾਲੀਬਾਲ 'ਚ ਟੀਮਾਂ ਨੇ ਹਿੱਸਾ ਲਿਆ ਸੀ ਅਤੇ ਇਹ ਟੀਮਾਂ ਅਵਲ ਰਹੀਆਂ ਸਨ ਅਤੇ ਸਾਰੇ ਹੀ ਖਿਡਾਰੀਆਂ ਨੂੰ ਦਸ ਦਸ ਹਜ਼ਾਰ ਰੁਪਏ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਸਨ। ਜਿਹੜੇ ਖਿਡਾਰੀ ਚਾਈਨਾ ਖੇਡਣ ਨਹੀਂ ਜਾਂ ਸਕੇ ਉਹਨਾਂ ਨੇ ਕਿਹਾ ਕਿ ਪੈਸਿਆਂ ਕਰਕੇ ਉਹ ਰਹਿ ਗਏ, ਇਸ ਸਬੰਧੀ ਖੇਡ ਵਿਭਾਗ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਖਿਡਾਰੀਆਂ ਅੰਦਰ ਹੁਨਰ ਦੀ ਕੋਈ ਕਮੀ ਨਹੀਂ ਹੈ। ਖਿਡਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਨਵੀਂ ਨੀਤੀ ਬਣਾਈ ਗਈ ਹੈ, ਸਾਨੂੰ ਉਮੀਦ ਹੈ ਕਿ ਉਸ ਨਾਲ ਸਾਨੂੰ ਕਾਫ਼ੀ ਫਾਇਦੇ ਮਿਲਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.