ETV Bharat / state

ਖੰਨਾ 'ਚ ਜ਼ਹਿਰ ਦੇ ਕੇ ਮਾਰੇ 22 ਕੁੱਤੇ, ਲੋਕਾਂ ਅੰਦਰ ਭਾਰੀ ਰੋਸ, ਪੁਲਿਸ ਖੰਗਾਲ ਰਹੀ ਸੀਸੀਟੀਵੀ

author img

By

Published : May 19, 2023, 12:49 PM IST

Updated : May 19, 2023, 1:15 PM IST

ਖੰਨਾ ਵਿੱਚ 22 ਕੁੱਤਿਆਂ ਨੂੰ ਜ਼ਹਿਰ ਦੇਕੇ ਮਾਰਨ ਦਾ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਸਥਾਨਕਵਾਸੀਆਂ ਨੇ ਸ਼ੱਕ ਜਤਾਇਆ ਹੈ ਕਿ ਕੁੱਤਿਆਂ ਨੂੰ ਲੱਡੂਆਂ ਵਿੱਚ ਜ਼ਹਿਰ ਦੇਕੇ ਮਾਰਿਆ ਗਿਆ। ਦੂਜੇ ਪਾਸੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।

22 dogs killed by poisoning in Khanna
ਖੰਨਾ 'ਚ ਜ਼ਹਿਰ ਦੇ ਕੇ ਕਤਲ ਕੀਤੇ ਗਏ 22 ਕੁੱਤੇ , ਲੋਕਾਂ ਅੰਦਰ ਰੋਸ ਭਾਰੀ ਰੋਸ ਤਾਂ ਪੁਲਿਸ ਖੰਗਾਲ ਰਹੀ ਸੀਸੀਟੀਵੀ

ਇਨਸਾਨੀਅਤ ਹੋਈ ਸ਼ਰਮਸਾਰ




ਲੁਧਿਆਣਾ:
ਇਨਸਾਨ ਦੀ ਇਨਸਾਨ ਨਾਲ ਦੁਸ਼ਮਣੀ ਤਾਂ ਆਮ ਦੇਖੀ ਜਾਂਦੀ ਹੈ, ਪਰ ਕਲਯੁੱਗ ਦੇ ਇਸ ਜ਼ਮਾਨੇ ਅੰਦਰ ਇਨਸਾਨ ਹੁਣ ਬੇਜ਼ੁਬਾਨਾਂ ਨਾਲ ਵੀ ਦੁਸ਼ਮਣੀ ਕੱਢਣ ਲੱਗਾ ਹੈ। ਦਰਵੇਸ਼ ਮੰਨੇ ਜਾਂਦੇ ਕੁੱਤਿਆਂ ਨੂੰ ਜਦੋਂ ਕੋਈ ਇਨਸਾਨ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰਦਾ ਹੈ ਅਤੇ ਇਹਨਾਂ ਕੁੱਤਿਆਂ ਨੂੰ ਤੜਫ਼ਦੇ ਦੇਖਿਆ ਜਾਂਦਾ ਹੈ ਤਾਂ ਦੇਖਣ ਵਾਲੇ ਦੀ ਰੂਹ ਕੰਬ ਜਾਂਦੀ ਹੈ। ਅਜਿਹੀ ਹੀ ਰੂਹ ਕੰਬਾਊ ਘਟਨਾ ਖੰਨਾ ਦੇ ਲਲਹੇੜੀ ਰੋਡ ਸਥਿਤ ਕੇਹਰ ਸਿੰਘ ਕਾਲੋਨੀ ਵਿਖੇ ਵਾਪਰੀ। ਜਿੱਥੇ ਇੱਕ ਤੋਂ ਬਾਅਦ ਇੱਕ 20 ਤੋਂ ਵੱਧ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਜਿਵੇਂ ਹੀ ਕੁੱਤਿਆਂ ਦੀ ਮੌਤ ਦੀ ਖਬਰ ਫੈਲੀ ਤਾਂ ਲੋਕਾਂ 'ਚ ਹਫੜਾ ਦਫੜੀ ਮੱਚ ਗਈ। ਇਲਾਕਾ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।


ਇਲਾਕਾਵਾਸੀਆਂ 'ਚ ਰੋਸ: ਮੁਹੱਲਾ ਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਹੀ 4 ਗਲੀਆਂ 'ਚ ਰਹਿਣ ਵਾਲੇ ਆਵਾਰਾ ਕੁੱਤਿਆਂ ਨੂੰ ਬ੍ਰੈਡ ਅਤੇ ਦੁੱਧ ਪਾਉਂਦਾ ਸੀ। ਉਸ ਦੇ ਮੁਤਾਬਕ ਇਨ੍ਹਾਂ ਗਲੀਆਂ 'ਚ 22 ਕੁੱਤੇ ਰਹਿੰਦੇ ਸੀ। ਅੱਜ ਸਵੇਰੇ ਜਦੋਂ ਉਸ ਨੇ ਦੇਖਿਆ ਕਿ ਚਾਰੇ ਗਲੀਆਂ ਦੇ ਕੁੱਤੇ ਮਰੇ ਪਏ ਸੀ, ਤਾਂ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਇਸ ਉਪਰੰਤ ਜਦੋਂ ਮੁਹੱਲੇ ਦੇ ਕੈਮਰੇ ਦੇਖੇ ਗਏ ਤਾਂ ਉਹਨਾਂ 'ਚ ਕੁੱਤੇ ਉਲਟੀਆਂ ਕਰਦੇ ਦਿਖਾਈ ਦਿੰਦੇ ਹਨ ਅਤੇ ਤੜਫਦੇ ਹੋਏ ਆਪਣੀ ਜਾਨ ਦਿੰਦੇ ਹਨ। ਅਸ਼ੋਕ ਕੁਮਾਰ ਅਨੁਸਾਰ ਹੋ ਸਕਦਾ ਹੈ ਕਿ ਕਿਸੇ ਦੀ ਉਸ ਨਾਲ ਦੁਸ਼ਮਣੀ ਹੋਵੇ ਅਤੇ ਕੁੱਤਿਆਂ ਨੂੰ ਜ਼ਹਿਰ ਦੇਣ ਵਾਲਾ ਸ਼ਖ਼ਸ ਇਸ ਗੱਲ ਤੋਂ ਖਾਰ ਖਾਂਦਾ ਹੋਵੇ ਕਿ ਉਹ ਇਹਨਾਂ ਕੁੱਤਿਆਂ ਦੀ ਸੇਵਾ ਕਿਉਂ ਕਰਦਾ ਹੈ। ਇਸ ਕਰਕੇ ਅਜਿਹੇ ਅਨਸਰ ਨੇ ਕੁੱਤਿਆਂ ਨੂੰ ਜ਼ਹਿਰ ਦਿੱਤਾ ਹੋਵੇ। ਇਸ ਤੋਂ ਇਲਾਵਾ ਇਹ ਵੀ ਸੰਭਵ ਹੈ ਕਿ ਚੋਰਾਂ ਨੇ ਕੁੱਤਿਆਂ ਨੂੰ ਮਾਰਿਆ ਹੋਵੇ। ਅਸ਼ੋਕ ਕੁਮਾਰ ਨੇ ਬੇਜ਼ੁਬਾਨਾਂ ਨੂੰ ਮਾਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਮੁਹੱਲੇ 'ਚ ਰਹਿਣ ਵਾਲੇ ਕਾਲਾ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਦੇ ਕੋਲ ਅਤੇ ਗਲੀ ਦੇ ਮੋੜ 'ਤੇ ਕੁੱਤਿਆਂ ਨੂੰ ਤੜਫਦੇ ਹੋਏ ਦੇਖਿਆ। ਕੁੱਤਿਆਂ ਦੇ ਸ਼ਰੀਰ ਵਿੱਚੋਂ ਪੀਲੇ ਰੰਗ ਦੇ ਲੱਡੂ ਨਿਕਲ ਰਹੇ ਸੀ। ਸ਼ੱਕ ਹੈ ਕਿ ਕਿਸੇ ਨੇ ਜ਼ਹਿਰੀਲੇ ਲੱਡੂ ਖੁਆ ਕੇ ਕੁੱਤਿਆਂ ਦਾ ਕਤਲ ਕੀਤਾ ਹੈ।


  1. ਤੀਜੀ ਵਾਰ ਪ੍ਰੀਖਿਆ ਦੇਣਗੇ 12ਵੀਂ ਦੇ ਵਿਦਿਆਰਥੀ, ਲੁਧਿਆਣਾ ਤੇ ਫ਼ਿਰੋਜ਼ਪੁਰ ਵਿੱਚ ਦੂਜੀ ਵਾਰ ਰੱਦ ਹੋਇਆ ਪੇਪਰ
  2. ਅਧਿਆਪਕਾ ਰੂਮਾਨੀ ਅਹੂਜਾ ਨੇ ਗਣਿਤ ਵਿਸ਼ੇ ਨੂੰ ਬਣਾਇਆ ਵਿਦਿਆਰਥੀਆਂ ਦਾ ਦੋਸਤ, 29 ਮਈ ਨੂੰ ਮਿਲੇਗਾ ਮਾਲਤੀ ਗਿਆਨ ਪੀਠ ਐਵਾਰਡ
  3. Gas Leak dera bassi: ਲੁਧਿਆਣਾ ਤੋਂ ਬਾਅਦ ਹੁਣ ਡੇਰਾਬੱਸੀ ਦੀ ਕੈਮੀਕਲ ਫੈਕਟਰੀ ‘ਚ ਗੈਸ ਲੀਕ





ਸੀਸੀਟੀਵੀ ਕੈਮਰਿਆਂ 'ਚ ਕੁੱਤੇ ਸਹੀ ਸਲਾਮਤ:
ਇਸ ਘਟਨਾ ਮਗਰੋਂ ਸਿਟੀ ਥਾਣਾ 1 ਦੇ ਵਧੀਕ ਮੁਖੀ ਅਤੇ ਡੀਐਸਪੀ ਪ੍ਰੋਬੇਸ਼ਨਲ ਮਨਦੀਪ ਕੌਰ ਨੇ ਦੱਸਿਆ ਕਿ ਕੇਹਰ ਸਿੰਘ ਕਾਲੋਨੀ ਅਤੇ ਗੁਰਬਖਸ਼ ਕਾਲੋਨੀ ਵਿਖੇ ਆਵਾਰਾ ਕੁੱਤਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਨੂੰ ਪੰਜ ਲਾਸ਼ਾਂ ਮਿਲੀਆਂ ਜਦਕਿ ਮੁਹੱਲਾ ਵਾਸੀ ਕੁੱਤਿਆਂ ਦੀ ਗਿਣਤੀ ਵੱਧ ਦੱਸ ਰਹੇ ਹਨ। ਫਿਲਹਾਲ 2 ਕੁੱਤਿਆਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ 'ਚ ਕੁੱਤੇ ਸਹੀ ਸਲਾਮਤ ਘੁੰਮਦੇ ਦੇਖੇ ਜਾ ਰਹੇ ਹਨ। ਹੋਰ ਵੀ ਕੈਮਰੇ ਦੇਖੇ ਜਾ ਰਹੇ ਹਨ, ਤਾਂ ਜੋ ਕੋਈ ਸੁਰਾਗ ਮਿਲ ਸਕੇ।

Last Updated : May 19, 2023, 1:15 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.