ETV Bharat / state

Gas Leak dera bassi: ਲੁਧਿਆਣਾ ਤੋਂ ਬਾਅਦ ਹੁਣ ਡੇਰਾਬੱਸੀ ਦੀ ਕੈਮੀਕਲ ਫੈਕਟਰੀ ‘ਚ ਗੈਸ ਲੀਕ

author img

By

Published : May 19, 2023, 11:33 AM IST

Updated : May 19, 2023, 12:43 PM IST

ਡੇਰਾਬੱਸੀ ਦੀ ਇੱਕ ਕੈਮੀਕਲ ਫੈਕਟਰੀ 'ਚ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਫੈਕਟਰੀ ਵਿੱਚ ਭਗਦੜ ਮੱਚ ਗਈ। ਲੋਕਾਂ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਹੋਈ।

After Ludhiana, now gas leak in chemical factory of Dera Bassi, relief work continues
Gas Leak dera bassi: ਲੁਧਿਆਣਾ ਤੋਂ ਬਾਅਦ ਹੁਣ ਡੇਰਾਬੱਸੀ ਦੀ ਕੈਮੀਕਲ ਫੈਕਟਰੀ ‘ਚ ਗੈਸ ਲੀਕ, ਰਾਹਤ ਕਾਰਜ ਜਾਰੀ

ਡੇਰਾਬੱਸੀ : ਡੇਰਾਬੱਸੀ ਦੀ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਦੇਰ ਰਾਤ ਬਰਵਾਲਾ ਰੋਡ ‘ਤੇ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ ਹੋਈ ਹੈ। ਗੈਸ ਲੀਕ ਹੋਣ ਕਾਰਨ ਜਿੱਥੇ ਫੈਕਟਰੀ ਵਿੱਚ ਭਗਦੜ ਮੱਚ ਗਈ। ਇਹ ਫੈਕਟਰੀ ਪਿੰਡ ਸੈਦਪੁਰਾ ਨੇੜੇ ਸਥਿਤ ਹੈ। ਡੇਰਾਬੱਸੀ-ਬਰਵਾਲਾ ਰੋਡ 'ਤੇ ਸਥਿਤ ਸੌਰਵ ਕੈਮੀਕਲ ਫੈਕਟਰੀ 'ਚ ਸ਼ੁੱਕਰਵਾਰ ਸਵੇਰੇ ਜ਼ਾਇਲੀਨ ਨਾਂ ਦੇ ਕੈਮੀਕਲ ਦੇ ਡਰੰਮ 'ਚ ਧਮਾਕਾ ਹੋ ਗਿਆ। ਇਸ ਕਾਰਨ ਇਲਾਕੇ ਵਿੱਚ ਇਸ ਗੈਸ ਦੀ ਬਦਬੂ ਫੈਲ ਗਈ। ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਅੱਖਾਂ ਵਿੱਚ ਜਲਨ ਦੀ ਸ਼ਿਕਾਇਤ ਹੋਣ ਲੱਗੀ। ਗੈਸ ਲੀਕ ਹੋਣ ਤੋਂ ਬਾਅਦ ਨੇੜਲੇ ਜੀਬੀਪੀ ਹੋਮਜ਼ ਅਤੇ ਹੋਰ ਸੁਸਾਇਟੀਆਂ ਦੇ ਵਸਨੀਕ ਬਾਹਰ ਆ ਗਏ। ਉਨ੍ਹਾਂ ਇਸ ਸਬੰਧੀ ਮੌਕੇ ’ਤੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਸਥਾਨਕ ਥਾਣੇ ਦੇ ਇੰਚਾਰਜ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਪਹੁੰਚ ਗਈਆਂ।

ਜ਼ਾਇਲੀਨ ਨਾਮਕ ਕੈਮੀਕਲ ਦਾ ਡਰੰਮ ਫਟ ਗਿਆ: ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕੈਮੀਕਲ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਇਸ 'ਤੇ ਪਾਣੀ ਦੀ ਵਰਖਾ ਕੀਤੀ ਪਰ ਵਿਭਾਗ ਦੇ ਕਰਮਚਾਰੀ ਜਿੰਨਾ ਜ਼ਿਆਦਾ ਪਾਣੀ ਪਾ ਰਹੇ ਸਨ, ਓਨੀ ਹੀ ਤੇਜ਼ੀ ਨਾਲ ਗੈਸ ਦੇ ਡਰੰਮ 'ਚੋਂ ਧੂੰਆਂ ਨਿਕਲਣ ਲੱਗਾ। ਇਸ ਕਾਰਨ ਗੈਸ ਦੇ ਧੂੰਏਂ ਹਵਾ ਦੀ ਦਿਸ਼ਾ ਵੱਲ ਫੈਲਣ ਲੱਗੇ। ਥਾਣਾ ਇੰਚਾਰਜ ਜੇ.ਐਸ.ਸੇਖੋਂ ਨੇ ਦੱਸਿਆ ਕਿ ਫੈਕਟਰੀ ਪ੍ਰਬੰਧਕਾਂ ਨੂੰ ਪੁੱਛਣ ’ਤੇ ਪਤਾ ਲੱਗਿਆ ਕਿ ਰਾਤ ਕਰੀਬ 11 ਵਜੇ ਫੈਕਟਰੀ ਵਿੱਚ ਜ਼ਾਇਲੀਨ ਨਾਮਕ ਕੈਮੀਕਲ ਦਾ ਡਰੰਮ ਫਟ ਗਿਆ। ਇਸ ਕਾਰਨ ਇਲਾਕੇ ਵਿੱਚ ਗੈਸ ਦੇ ਧੂੰਏਂ ਫੈਲਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਅੱਖਾਂ ਵਿੱਚ ਜਲਨ ਹੋਣ ਲੱਗੀ ਹੈ। ਇਹ ਡਰੰਮ ਅਚਾਨਕ ਫਟ ਗਿਆ ਪਰ ਗਨੀਮਤ ਰਹੀ ਕਿ ਕੈਮੀਕਲ ਘਾਤਕ ਨਾ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੈਸ ਕਾਰਨ ਸਾਹ ਲੈਣ ਵਿੱਚ ਦਿੱਕਤ ਹੋਣ ਕਾਰਨ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ। ਫੈਕਟਰੀ ਪ੍ਰਬੰਧਕਾਂ ਅਨੁਸਾਰ ਫਾਇਰ ਬ੍ਰਿਗੇਡ ਨੇ ਡੇਢ ਘੰਟੇ ਬਾਅਦ ਇਸ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਇਹ ਰਸਾਇਣ ਘਾਤਕ ਅਤੇ ਖ਼ਤਰਨਾਕ ਨਹੀਂ ਸੀ।

  1. Barnala News: ਕਿਸਾਨ ਯੂਨੀਅਨ ਦੀ ਆੜ ਵਿੱਚ ਗੁਰਦੁਆਰਾ ਸਾਹਿਬ ਅੱਗੇ ਹੁੱਲੜਬਾਜ਼ੀ !
  2. ਪੰਜਾਬ ਭਾਜਪਾ ਦੀ ਸੂਬਾ ਕਾਰਜਕਾਰਨੀ ਦੀ ਸੂਚੀ ਜਾਰੀ, ਸੰਸਦ ਮੈਂਬਰ ਤੋਂ ਲੈ ਕੇ ਸਾਬਕਾ ਵਿਧਾਇਕ ਸ਼ਾਮਲ
  3. CM Mann ਵੱਲੋ ਸਰਕਾਰੀ ਜ਼ਮੀਨਾਂ ਦੱਬ ਕੇ ਬੈਠੇ ਲੋਕਾਂ ਨੂੰ ਅਲਟੀਮੇਟਮ, ਕਬਜ਼ੇ ਛੱਡਣ ਲਈ 31 ਮਈ ਤਕ ਦਾ ਸਮਾਂ

ਜਾਣਕਾਰੀ ਦਿੰਦਿਆਂ ਐਸਐਚਓ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਫੈਕਟਰੀ ਵਿੱਚ ਜ਼ਾਇਲੀਨ ਨਾਂ ਦੇ ਕੈਮੀਕਲ ਦੇ ਦੋ ਡਰੰਮ ਪਏ ਸਨ। ਕਾਰਖਾਨੇ ਦੇ ਕਰਮਚਾਰੀਆਂ ਮੁਤਾਬਕ ਡਰੰਮ ਫਟਣ ਕਾਰਨ ਗੈਸ ਲੀਕ ਹੋਈ। ਰਾਤ ਕਰੀਬ 11 ਵਜੇ ਗੈਸ ਲੀਕ ਹੋਈ। ਹਵਾ ਕਾਰਨ ਗੈਸ ਹੋਰ ਫੈਲਣ ਲੱਗੀ। ਘਰ ਵਿੱਚ ਸੁੱਤੇ ਲੋਕ ਵੀ ਬਾਹਰ ਆ ਗਏ।ਥਾਣਾ ਮੁਖੀ ਨੇ ਦੱਸਿਆ ਕਿ ਫੈਕਟਰੀ ਵਿੱਚ ਰਾਤ ਦੀ ਸ਼ਿਫਟ ਵਿੱਚ ਕਰੀਬ 40 ਮਜ਼ਦੂਰ ਕੰਮ ਕਰ ਰਹੇ ਸਨ। ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਪੰਜਾਬ ਵਿੱਚ ਗੈਸ ਲੀਕ ਦੇ ਮਾਮਲੇ : ਪੰਜਾਬ ਵਿੱਚ ਗੈਸ ਲੀਕ ਦੇ ਮਾਮਲੇ ਲਗਾਤਰ ਸਾਹਮਣੇ ਆ ਰਹੇ ਹਨ। ਲੁਧਿਆਣਾ ਤੋਂ ਬਾਅਦ ਨੰਗਲ ਗੈਸ ਲੀਕ ਮਾਮਲੇ ਵਿੱਚ ਪ੍ਰਭਾਵਿਤ ਹੋਏ ਸਕੂਲ ਦੇ ਬੱਚਿਆਂ, ਅਧਿਆਪਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Last Updated : May 19, 2023, 12:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.