ETV Bharat / state

18 ਸਾਲਾ ਨੌਜਵਾਨ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

author img

By

Published : Mar 6, 2021, 10:38 PM IST

ਰਾਏਕੋਟ ਦੇ ਪਿੰਡ ਗੋਂਦਵਾਲ ਦਾ ਇੱਕ 18 ਸਾਲਾ ਨੌਜਵਾਨ ਕਿਸਾਨ ਤਰਜਿੰਦਰ ਸਿੰਘ ਪੁੱਤਰ ਈਸ਼ਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਤਰਜਿੰਦਰ ਸਿੰਘ 12ਵੀਂ ਕਲਾਸ ਦਾ ਵਿਦਿਆਰਥੀਆਂ ਸੀ।

18 ਸਾਲਾ ਨੌਜਵਾਨ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
18 ਸਾਲਾ ਨੌਜਵਾਨ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ 100 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸੈਂਕੜੇ ਕਿਸਾਨ ਸ਼ਹਾਦਤ ਦਾ ਜਾਮ ਪੀ ਚੁੱਕੇ ਹਨ। ਇਸੇ ਤਰ੍ਹਾਂ ਰਾਏਕੋਟ ਦੇ ਪਿੰਡ ਗੋਂਦਵਾਲ ਦਾ ਇਕ 18 ਸਾਲਾ ਨੌਜਵਾਨ ਕਿਸਾਨ ਤਰਜਿੰਦਰ ਸਿੰਘ ਪੁੱਤਰ ਈਸ਼ਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਤਰਜਿੰਦਰ ਸਿੰਘ 12ਵੀਂ ਕਲਾਸ ਦਾ ਵਿਦਿਆਰਥੀਆਂ ਸੀ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਭੈਣ ਦਾ ਇਕਲੌਤਾ ਭਰਾ ਸੀ, ਜਦਕਿ ਉਸ ਦਾ ਪਿਤਾ ਇਕ ਛੋਟਾ ਕਿਸਾਨ ਹੈ, ਜਿਸ ਕੋਲ ਡੇਢ ਏਕੜ ਦੇ ਕਰੀਬ ਜ਼ਮੀਨ ਹੈ ਅਤੇ ਸਹਾਇਕ ਧੰਦੇ ਵਜੋਂ ਡਰਾਈਵਰੀ ਕਰਕੇ ਟੱਬਰ ਪਾਲਦਾ ਹੈ।

18 ਸਾਲਾ ਨੌਜਵਾਨ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਇਹ ਵੀ ਪੜੋ: CAG ਰਿਪੋਰਟ ਨੇ ਖੋਲ੍ਹੀ ਪੰਜਾਬ ਸਿਰ ਚੜ੍ਹੇ ਕਰਜ਼ੇ ਸਬੰਧੀ ਸਰਕਾਰ ਦੀ ਪੋਲ

ਇਸ ਮੌਕੇ ਮ੍ਰਿਤਕ ਦੇ ਪਿਤਾ ਈਸ਼ਰ ਸਿੰਘ ਸਿੱਧੂ ਨੇ ਦੱਸਿਆ ਕਿ ਉਸ ਦਾ ਨੌਜਵਾਨ ਪੁੱਤਰ ਦਿੱਲੀ ਵਿਖੇ ਚਲ ਰਹੇ ਕਿਸਾਨੀ ਸੰਘਰਸ਼ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਹੈ ਅਤੇ ਉਹ ਕਈ ਵਾਰ ਸਿੰਘੂ ਬਾਰਡਰ ‘ਤੇ ਜਾ ਕੇ ਆਇਆ ਹੈ। ਜਿਸ ਤਹਿਤ ਉਹ ਇਸ ਵਾਰ ਫਰਵਰੀ ਦੇ ਅਖੀਰਲੇ ਦਿਨਾਂ ‘ਚ ਸਿੰਘੂ ਬਾਰਡਰ ‘ਤੇ ਗਿਆ ਸੀ ਪ੍ਰੰਤੂ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਅਤੇ ਕਾਲੇ ਖੇਤੀ ਕਾਨੂੰਨਾਂ ਕਾਰਨ ਜ਼ਮੀਨ ਦੇ ਖੁੱਸ ਜਾਣ ਦੀ ਚਿੰਤਾ ਕਾਰਨ ਉਸ ਦੀ ਤਬੀਅਤ ਖਰਾਬ ਰਹਿਣ ਲੱਗ ਪਈ ਅਤੇ ਪਿੰਡ ਦੇ ਕਿਸਾਨਾਂ ਵੱਲੋਂ ਉਸ ਨੂੰ ਵਾਪਸ ਪਿੰਡ ਭੇਜ ਦਿੱਤਾ ਗਿਆ ਸੀ। ਜਿਸ ਦੀ 4 ਮਾਰਚ ਸ਼ਾਮ 7-8 ਵਜੇ ਤਬੀਅਤ ਜਿਆਦਾ ਖਰਾਬ ਹੋਣ 'ਤੇ ਪਰਵਾਰਿਕ ਮੈਂਬਰਾਂ ਨੇ ਉਸ ਨੂੰ ਲਾਈਫ ਕੇਅਰ ਹਸਪਤਾਲ ਰਾਏਕੋਟ ਵਿਖੇ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਨੌਜਵਾਨ ਵਿਦਿਆਰਥੀ ਦੀ ਮੌਤ ‘ਤੇ ਉਸ ਦੇ ਸਾਥੀ ਵਿਦਿਆਰਥੀਆਂ ਸਮੇਤ ਸਮੁੱਚੇ ਪਿੰਡ ਵਿੱਚ ਸੋਗ ਪਾਇਆ ਗਿਆ।

ਇਹ ਵੀ ਪੜੋ: ਲੁਧਿਆਣਾ ’ਚ ਅੰਤਰ-ਰਾਜੀ ਸੈਕਸ ਰੈਕਟ ਦਾ ਪਰਦਾਫਾਸ਼, 10 ਕੁੜੀਆਂ ਕਾਬੂ

ਜਿਸ ਦਾ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।ਜਿਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਕਿਸਾਨੀ ਝੰਡਾ ਪਾ ਕੇ ਮ੍ਰਿਤਕ ਨੂੰ ਅੰਤਿਮ ਵਿਦਾਇਗੀ ਦਿੱਤੀ। ਮ੍ਰਿਤਕ ਆਪਣੇ ਪਿੱਛੇ 85 ਸਾਲਾ ਬਜ਼ੁਰਗ ਦਾਦਾ ਦਰਬਾਰਾ ਸਿੰਘ, ਮਾਤਾ-ਪਿਤਾ ਅਤੇ ਇੱਕ ਭੈਣ ਨੂੰ ਰੋਂਦਿਆਂ ਛੱਡ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.