ETV Bharat / state

ਵਿਧਾਇਕ ਰਾਣਾ ਇੰਦਰਪ੍ਰਤਾਪ ਨੇ ਖੁਦ ਵੱਲੋਂ ਤੋੜੇ ਬੰਨ੍ਹ ਨੂੰ ਮੁੜ ਜੋੜਨਾ ਕੀਤਾ ਸ਼ੁਰੂ

author img

By

Published : Jul 19, 2023, 10:21 AM IST

ਕਪੂਰਥਲਾ ਵਿੱਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਦੇਰ ਰਾਤ ਤੋਂ ਸਥਿਤੀ ਨੂੰ ਕਾਬੂ ਕਰਨ ਦੇ ਲਈ ਪ੍ਰਸਾਸ਼ਨ ਦੀ ਮਦਦ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਨਾਲ ਦੁਬਾਰਾ ਜੋੜਨਾ ਸ਼ੁਰੂ ਕਰ ਦਿੱਤਾ, ਜੋ ਉਸ ਨੇ ਪਿੰਡਾਂ ਵਿੱਚੋਂ ਪਾਣੀ ਕੱਢਣ ਲਈ ਖੁਦ ਹੀ ਤੋੜਿਆ ਸੀ।

ਵਿਧਾਇਕ ਰਾਣਾ ਇੰਦਰਪ੍ਰਤਾਪ ਨੇ ਖੁਦ ਵੱਲੋਂ ਤੋੜੇ ਬੰਨ੍ਹ ਨੂੰ ਮੁੜ ਜੋੜਨਾ ਕੀਤਾ ਸ਼ੁਰੂ
ਵਿਧਾਇਕ ਰਾਣਾ ਇੰਦਰਪ੍ਰਤਾਪ ਨੇ ਖੁਦ ਵੱਲੋਂ ਤੋੜੇ ਬੰਨ੍ਹ ਨੂੰ ਮੁੜ ਜੋੜਨਾ ਕੀਤਾ ਸ਼ੁਰੂ

ਵਿਧਾਇਕ ਰਾਣਾ ਇੰਦਰਪ੍ਰਤਾਪ ਨੇ ਖੁਦ ਵੱਲੋਂ ਤੋੜੇ ਬੰਨ੍ਹ ਨੂੰ ਮੁੜ ਜੋੜਨਾ ਕੀਤਾ ਸ਼ੁਰੂ

ਕਪੂਰਥਲਾ: ਕੁਝ ਦਿਨ ਪਹਿਲਾਂ ਸਤਲੁਜ ਦਰਿਆ ਵਿੱਚ ਪਾਣੀ ਆਉਣ ਨਾਲ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ ਸੀ। ਜਿਸ ਤੋਂ ਬਾਅਦ ਇਸ ਤਬਾਹੀ ਤੋਂ ਲੋਕਾਂ ਨੂੰ ਰਾਹਤ ਦਵਾਉਣ ਲਈ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਨਾ ਦੇ ਨਜ਼ਦੀਕ ਧੁੱਸੀ ਬੰਨ੍ਹ ਨੂੰ ਤੋੜ ਦਿੱਤਾ ਸੀ। ਜਿਸ ਨਾਲ ਇਹ ਸਾਰਾ ਪਾਣੀ ਨਾਲ ਲਗਦੇ ਬਿਆਸ ਦਰਿਆ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਗਿਆ ਸੀ, ਪਰ ਜਿੱਥੇ ਲੋਕਾਂ ਨੇ ਵਿਧਾਇਕ ਦੇ ਵੱਲੋਂ ਚੁੱਕੇ ਇਸ ਕਦਮ ਦੀ ਸ਼ਲਾਘਾ ਕੀਤੀ ਉੱਥੇ ਹੀ ਵਿਧਾਇਕ ਨੂੰ ਇਸ ਦਾ ਖਮਿਆਜ਼ਾ ਵੀ ਭੁਗਤਣਾ ਪਿਆ। ਵਿਧਾਇਕ ਰਾਣਾ ਦੇ ਅਜਿਹਾ ਕਰਨ ਮਗਰੋਂ ਪ੍ਰਸ਼ਾਸਨ ਨੇ ਰਾਣਾ ਇੰਦਰਪ੍ਰਤਾਪ 'ਤੇ ਮੁਕਦਮਾ ਦਰਜ ਕਰ ਦਿੱਤਾ ਸੀ। ਹਾਲਾਂਕਿ ਸਤਲੁਜ ਦੇ ਪਾਣੀ ਦੇ ਇਲਾਕੇ ਵਿਚੋਂ ਨਿਕਾਸ ਹੋਣ ਨਾਲ ਸਥਾਨਕ ਲੋਕਾਂ 'ਤੇ ਕਿਸਾਨਾਂ ਨੂੰ ਵੱਡੀ ਰਾਹਤ ਜਰੂਰ ਮਿਲੀ।

ਯੈਲੋ ਅਲਰਟ: ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦੇ ਮੌਸਮ ਨੂੰ ਵੇਖਦੇ ਹੋਏ 2 ਦਿਨ ਦੇ ਲਈ ਯੈਲੋ ਅਲਰਟ ਜਾਰੀ ਕੀਤੀ ਗਿਆ ਹੈ। ਜਿਸ ਤੋਂ ਬਾਅਦ ਪੋਂਗ ਡੈਮ ਦੇ ਵਿੱਚੋਂ ਵੱਡੇ ਪੱਧਰ 'ਤੇ ਪਾਣੀ ਛੱਡਿਆ ਗਿਆ। ਦੱਸਿਆ ਗਿਆ ਹੈ ਕਿ ਕਰੀਬ ਸੱਠ ਹਜ਼ਾਰ ਕਿਊਸਿਕ ਪੌਂਗ ਡੈਮ ਵਿੱਚੋਂ ਪਾਣੀ ਛੱਡਿਆ ਗਿਆ ਹੈ ਜੋ ਅੱਗੇ ਜਾ ਕੇ ਬਿਆਸ ਦਰਿਆ ਦੇ ਵਿੱਚ ਪਵੇਗਾ। ਜਿਸ ਨਾਲ ਮੁੜ ਤੋਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਇੱਕ ਵਾਰੀ ਫਿਰ ਵਧਣਗੀਆਂ, ਕਿਉਂਕਿ ਇਸ ਇਲਾਕੇ ਦੇ ਵਿੱਚ ਛੇ ਤੋਂ ਸੱਤ ਪਿੰਡ ਬਿਆਸ ਦਰਿਆ ਦੇ ਕੰਡੇ 'ਤੇ ਸਥਿਤ ਹਨ ਅਤੇ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪਾਣੀ ਕੱਲ ਪੋਂਗ ਡੈਮ ਤੋਂ ਛੱਡਿਆ ਗਿਆ ਹੈ ਉਹ ਅੱਜ ਸਵੇਰੇ ਤੱਕ ਸੁਲਤਾਨਪੁਰ ਲੋਧੀ ਦੇ ਬਿਆਸ ਦਰਿਆ ਵਿੱਚ ਪਹੁੰਚ ਜਾਵੇਗਾ।

ਲੋਕਾਂ 'ਚ ਸਹਿਮ ਦਾ ਮੌਹਾਲ: ਇਸ ਜਾਣਕਾਰੀ ਮਗਰੋਂ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਪਿਆ ਹੈ। ਪ੍ਰਸ਼ਾਸਨ ਵੱਲੋਂ ਸਥਾਨਕ ਲੋਕਾਂ ਨੂੰ ਹਿਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ, ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਸਥਾਨਾਂ 'ਤੇ ਚਲੇ ਜਾਣ, ਪਰ ਜਦੋਂ ਇਸ ਗੱਲ ਦਾ ਪਤਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੂੰ ਲੱਗਦਾ ਹੈ ਤਾਂ ਦੇਰ ਰਾਤ ਉਹ ਮੁੜ ਤੋਂ ਸਥਿਤੀ ਨੂੰ ਕਾਬੂ ਕਰਨ ਦੇ ਲਈ ਪ੍ਰਸ਼ਾਸਨ ਦੀ ਮਦਦ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਨਾਲ ਉਸੇ ਹੀ ਜਗ੍ਹਾ ਜਾਂਦੇ ਹਨ, ਜਿੱਥੇ ਉਹਨਾਂ ਵੱਲੋਂ ਬੰਨ੍ਹ ਨੂੰ ਤੋੜਿਆ ਗਿਆ ਸੀ। ਦੇਰ ਰਾਤ ਰਾਣਾ ਇੰਦਰਪ੍ਰਤਾਪ ਵੱਲੋਂ ਜਿਸ ਬੰਨ੍ਹ ਨੂੰ ਤੋੜਿਆ ਗਿਆ ਸੀ, ਉਸਨੂੰ ਦੁਬਾਰਾ ਜੋੜਨਾ ਸ਼ੁਰੂ ਕਰ ਦਿੱਤਾ। ਕਿਉਂਕਿ ਬਿਆਸ ਦਰਿਆ ਦੇ ਵਿੱਚ ਪਾਣੀ ਦੇ ਪੱਧਰ ਦੇ ਵੱਧਣ ਨੂੰ ਲੈ ਕੇ ਵੱਡੀ ਤਬਾਹੀ ਦੇ ਸੰਕੇਤ ਨਜ਼ਰ ਆ ਰਹੇ ਹਨ। ਜਿਸ ਮਗਰੋਂ ਉਨ੍ਹਾਂ ਵੱਲੋਂ ਇਸ ਬੰਨ੍ਹ ਨੂੰ ਮੁੜ ਸੁਰਜੀਤ ਕਰਨ ਦਾ ਫੈਸਲਾ ਲਿਆ ਗਿਆ।

ਪਹਿਲਾਂ ਕਿਉਂ ਤੋੜਿਆਂ ਸੀ ਬੰਨ੍ਹ: ਇਸ ਦੌਰਾਨ ਰਾਣਾ ਇੰਦਰਪ੍ਰਤਾਪ ਨੇ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਦੀ ਜਾਨ ਮੁੱਖ ਰੱਖਦਿਆਂ ਹੋਇਆਂ ਬੰਨ੍ਹ ਨੂੰ ਤੋੜਿਆ ਸੀ ਅਤੇ ਹੁਣ ਵੀ ਉਹ ਲੋਕਾਂ ਦੀ ਹੀ ਜਾਨ ਮਾਲ ਦੀ ਰੱਖਿਆ ਕਰਦੇ ਹੋਏ ਬੰਨ੍ਹ ਨੂੰ ਮੁੜ ਸੁਰਜੀਤ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਬਿਆਸ ਦਰਿਆ ਦੇ ਵਿਚ ਪਾਣੀ ਆਉਣ ਤੋਂ ਪਹਿਲਾਂ ਉਸ ਦਾ ਪੱਧਰ ਵਧਣ ਤੋਂ ਪਹਿਲਾਂ ਇਸ ਬੰਨ੍ਹ ਨੂੰ ਜੋੜ ਦਿੱਤਾ ਜਾਵੇਗਾ। ਇਲਾਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਜਿਸ ਦਿਨ ਬੰਨ੍ਹ ਨੂੰ ਤੋੜਿਆ ਗਿਆ ਸੀ ਉਸ ਦਿਨ ਬਹੁਤ ਸਾਰੇ ਲੋਕਾਂ ਨੇ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਬੰਨ੍ਹ ਤੋੜਨ ਨੂੰ ਲੈਕੇ ਰਾਣਾ ਇੰਦਰ ਪ੍ਰਤਾਪ ਦੇ ਉੱਤੇ ਬਹੁਤ ਸਾਰੇ ਸਵਾਲ ਚੁੱਕੇ ਸਨ। ਪਰ ਜਿਹੜੇ ਲੋਕਾਂ ਵੱਲੋਂ ਸਵਾਲ ਚੁੱਕੇ ਗਏ ਸਨ ਉਹ ਲੋਕ ਤਾਂ ਸਿਰਫ ਸਵਾਲ ਚੁੱਕਣ ਵਾਲੇ ਹੀ ਸਨ, ਪਰ ਮੁਸ਼ਕਿਲ ਸਮੇਂ ਵਿੱਚ ਸਾਡੇ ਨਾਲ ਖੜ੍ਹੇ ਹੋਣ ਵਾਲੇ ਨਹੀਂ।

ਲੋਕਾਂ ਨੇ ਵਿਧਾਇਕ ਬਾਰੇ ਕੀ ਆਖਿਆ: ਸਥਾਨਿਕ ਲੋਕਾਂ ਨੇ ਆਖਿਆ ਕਿ ਰਾਣਾ ਇੰਦਰਪ੍ਰਤਾਪ ਨੇ ਮੁਸ਼ਕਿਲ ਸਮੇਂ ਦੇ ਵਿੱਚ ਨਾ ਸਾਡੀ ਕੇਵਲ ਬਾਂਹ ਫੜੀ ਸਗੋਂ ਸਾਡੇ ਪਿੱਛੇ ਖੁਦ ਉੱਪਰ ਮੁਕੱਦਮਾ ਵੀ ਦਰਜ ਕਰਵਾ ਲਿਆ। ਉਨ੍ਹਾਂ ਕਿਹਾ ਕਿ ਸਾਨੂੰ ਭਵਿੱਖ ਵਿੱਚ ਅਜਿਹੇ ਹੀ ਲੀਡਰਾਂ ਦੀ ਲੋੜ ਹੈ ਜੋ ਮੁਸ਼ਕਿਲ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਖੜਨ ਸਗੋਂ ਉਹਨਾਂ ਦੀ ਨਹੀਂ ਜੋ ਸਿਰਫ ਸਵਾਲ ਕਰਦੇ ਹਨ ਪਰ ਜ਼ਮੀਨੀ ਪੱਧਰ 'ਤੇ ਉਹ ਸਾਡੇ ਲਈ ਫੇਲ ਸਾਬਿਤ ਹੋਏ ਹਨ।ਜ਼ਿਕਰਯੋਗ ਹੈ ਕਿ ਪੌਂਗ਼ ਡੈਮ ਦਾ ਪਾਣੀ ਅੱਜ ਸਵੇਰੇ 10 ਵਜੇ ਤੱਕ ਬਿਆਸ ਦਰਿਆ ਵਿੱਚ ਪਹੁੰਚ ਜਾਵੇਗਾ। ਜਿਸ ਕਾਰਨ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕੇ ਹਾਈ ਅਲਰਟ 'ਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.