ETV Bharat / state

ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਧੁੱਸੀ ਬੰਨ੍ਹ ਤੋੜੇ ਜਾਣ ਦਾ ਮਾਮਲਾ ਗਰਮਾਇਆ, ਆਪ ਨੇ ਚੁੱਕੇ ਸਵਾਲ

author img

By

Published : Jul 18, 2023, 2:52 PM IST

Constituency in-charge Sajjan Singh bashed, Dhusi Dam has targeted the MLA, put people's lives in trouble
Sultanpur News : ਧੁੱਸੀ ਬੰਨ੍ਹ ਨੂੰ ਲੈਕੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਵਿਧਾਇਕ 'ਤੇ ਸਾਧੇ ਨਿਸ਼ਾਨੇ,ਫੋਕੀ ਸਿਆਸਤ ਲਈ ਮੁਸ਼ਕਿਲ 'ਚ ਪਾਈ ਲੋਕਾਂ ਦੀ ਜਾਨ

ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਧੁੱਸੀ ਬੰਨ੍ਹ ਤੋੜੇ ਜਾਣ ਦਾ ਮਾਮਲਾ ਗਰਮਾ ਗਿਆ ਹੈ। 'ਆਪ' ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਕੀਤੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਆਪਣੀ ਸਿਆਸਤ ਚਮਕਾਉਣ ਲਈ ਵਿਧਾਇਕ ਨੇ ਬੰਨ੍ਹ ਤੁੜਵਾ ਦਿੱਤਾ, ਜਿਸ ਕਾਰਨ ਕਈ ਪਿੰਡਾਂ ਦੇ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਹੈ।

ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਧੁੱਸੀ ਬੰਨ੍ਹ ਤੋੜੇ ਜਾਣ ਦਾ ਮਾਮਲਾ ਗਰਮਾਇਆ

ਸੁਲਤਾਨਪੁਰ ਲੋਧੀ: ਇੱਕ ਪਾਸੇ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੈ ਤਾਂ ਦੂਜੇ ਪਾਸੇ ਇਹਨਾਂ ਹਲਾਤਾਂ ਨੂੰ ਲੈਕੇ ਸਿਆਸਤ ਵੀ ਗਰਮਾਈ ਹੋਈ ਹੈ। ਇਸੇ ਵਿਚਾਲੇ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪਿੰਡ ਭਰੋਆਣਾ ਨੇੜੇ 25 ਪਿੰਡਾਂ 'ਚ ਖੜ੍ਹੇ ਪਾਣੀ ਨੂੰ ਕੱਢਣ ਲਈ ਧੁੱਸੀ ਬੰਨ੍ਹ ਤੁੜਵਾ ਦਿੱਤਾ ਸੀ। ਬੰਨ੍ਹ ਤੋੜੇ ਜਾਣ ਤੋਂ ਬਾਅਦ ਵਿਧਾਇਕ ਉੱਤੇ ਮਾਮਲਾ ਵੀ ਦਰਜ ਹੋਇਆ ਹੈ, ਪਰ ਇਸੇ ਵਿਚਾਲੇ ਹੁਣ ਆਪ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰ ਵਿਧਾਇਕ ਉੱਤੇ ਨਿਸ਼ਾਨੇ ਸਾਧੇ ਹਨ।

ਬਿਆਸ ਦਰਿਆ ਦਾ ਪਾਣੀ ਹਲਕੇ ਨੂੰ ਵੱਡੀ ਮਾਰ ਕਰ ਸਕਦੈ: ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਇੰਚਾਰਜ ਅਰਜੁਨ ਅਵਾਰਡੀ ਸੱਜਣ ਸਿੰਘ ਚੀਮਾ ਨੇ ਬੰਨ੍ਹ ਤੋੜੇ ਜਾਣ ਦੇ ਮਾਮਲੇ 'ਤੇ ਹਲਕਾ ਵਿਧਾਇਕ ਉੱਤੇ ਨਿਸ਼ਾਨੇ ਸਾਧੇ ਹਨ। ਚੀਮਾ ਦਾ ਕਹਿਣਾ ਹੈ ਕਿ ਆਪਣੀ ਸਿਆਸਤ ਚਮਕਾਉਣ ਖ਼ਾਤਰ ਵਿਧਾਇਕ ਨੇ ਲੋਕਾਂ ਦੀ ਜ਼ਿੰਦਗੀ ਦਾਅ ਉੱਤੇ ਲਾ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਫਿਰ ਤੋਂ ਇਸ ਟੁੱਟੇ ਬੰਨ੍ਹ ਰਾਹੀ ਪਾਣੀ ਸੁਲਤਾਨਪੁਰ ਲੋਧੀ ਹਲਕੇ ਵਿੱਚ ਵੱਡੀ ਮਾਰ ਕਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਹੜ੍ਹ ਆਏ ਨੂੰ ਅੱਜ ਲਗਭਗ ਇੱਕ ਹਫਤਾ ਦੇ ਕਰੀਬ ਹੋ ਗਿਆ ਹੈ ਤੇ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਹਨ, ਪਰ ਵਿਧਾਇਕ ਲੋਕਾਂ ਦੀ ਜਾਨ ਹੀ ਖਤਰੇ ਵਿੱਚ ਪਾ ਰਹੇ ਹਨ।

ਬੰਨ੍ਹ ਤੋੜਨ ਲਈ ਪੁਲਿਸ ਨੇ ਦਰਜ ਕੀਤਾ ਪਰਚਾ: ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਵਿਧਾਇਕ ਅਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਵਿਰੋਧੀ ਧਿਰਾਂ ਦੇ ਆਗੂਆਂ ਨੇ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਬੰਨ੍ਹ ਤੋੜਨ ਦੀ ਨਿਖੇਧੀ ਕੀਤੀ ਅਤੇ ਵਿਧਾਇਕ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਦੂਜੇ ਪਾਸੇ ਬੰਨ੍ਹ ਤੋੜਨ ਮਗਰੋਂ ਕੁੱਝ ਪਿੰਡਾਂ ਵਿੱਚ ਪਾਣੀ ਦਾ ਪੱਧਰ ਘਟਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.