ETV Bharat / state

Youth of Kapurthala murdered in Manila: ਮਨੀਲਾ 'ਚ 5 ਭੈਣਾਂ ਦੇ ਇੱਕਲੋਤੇ ਭਰਾ ਦਾ ਕਤਲ, ਮ੍ਰਿਤਕ ਦੇਹ ਪਹੁੰਚੀ ਜੱਦੀ ਪਿੰਡ, ਕੀਤਾ ਗਿਆ ਸਸਕਾਰ

author img

By ETV Bharat Punjabi Team

Published : Aug 26, 2023, 8:15 AM IST

Youth of Kapurthala murdered in Manila: ਕਪੂਰਥਲਾ ਦੇ ਇੱਕ ਨੌਜਵਾਨ ਦਾ ਬੀਤੇ ਦਿਨੀ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਨੌਜਵਾਨ ਦੀ ਮ੍ਰਿਤਕ ਦੇਹ ਜੱਦੀ ਪਿੰਡ ਰੰਧਾਵਾ ਬੇਟ ਪਹੁੰਚੀ ਤਾਂ ਗਮਗੀਨ ਮਾਹੌਲ ਵਿੱਚ ਮ੍ਰਿਤਕ ਨਿਸ਼ਾਨ ਸਿੰਘ ਦਾ ਸਸਕਾਰ ਕੀਤਾ ਗਿਆ। ਮ੍ਰਿਤਕ ਨੌਜਵਾਨ ਪੰਜ ਭੈਣਾਂ ਦਾ ਇੱਕਲੋਤਾ ਭਰਾ ਸੀ।

Kapurthala youth Nishan Singh shot dead in Manila
Youth of Kapurthala murdered in Manila: ਮਨੀਲਾ 'ਚ 5 ਭੈਣਾਂ ਦੇ ਇੱਕਲੋਤੇ ਭਰਾ ਦਾ ਕਤਲ, ਮ੍ਰਿਤਕ ਦੇਹ ਪਹੁੰਚੀ ਜੱਦੀ ਪਿੰਡ, ਕੀਤਾ ਗਿਆ ਸਸਕਾਰ

5 ਭੈਣਾਂ ਦੇ ਇੱਕਲੋਤੇ ਭਰਾ ਦਾ ਕਤਲ

ਕਪੂਰਥਲਾ: ਬੀਤੇ ਦਿਨ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਨਿਸ਼ਾਨ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਜੱਦੀ ਪਿੰਡ ਰੰਧਾਵਾ ਬੇਟ ਵਿੱਚ ਪਹੁੰਚਣ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ ਨਿਸ਼ਾਨ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕਰੀਬ ਚਾਰ ਪਹਿਲਾਂ ਚੰਗੇ ਭਵਿੱਖ ਦੀ ਤਲਾਸ਼ ਵਿੱਚ ਮਨੀਲਾ ਗਿਆ ਸੀ, ਜਿੱਥੇ ਇਕ ਸਿਰਫਿਰੇ ਸ਼ਖ਼ਸ ਨੇ ਉਸ ਦਾ 8 ਅਗਸਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ।

ਜੱਦੀ ਪਿੰਡ ਕੀਤਾ ਗਿਆ ਸਸਕਾਰ: ਜਿਵੇਂ ਹੀ ਨਿਸ਼ਾਨ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਮਹੌਲ ਗਮਗੀਨ ਹੋ ਗਿਆ । ਜਦੋਂ ਪੰਜ ਭੈਣਾਂ ਦੇ ਇੱਕਲੌਤੇ ਭਰਾ ਨਿਸ਼ਾਨ ਸਿੰਘ ਦੀ ਅਰਥੀ ਨੂੰ ਉਸ ਦੀਆਂ ਭੈਣਾਂ ਵੱਲੋਂ ਮੋਢਾ ਦਿੱਤਾ ਗਿਆ ਤਾਂ ਇਹ ਮੰਜ਼ਰ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ ਅਤੇ ਉੱਚੀ-ਉੱਚੀ ਧਾਹਾਂ ਮਾਰ ਕੇ ਰੋਣ ਲੱਗਾ। ਮ੍ਰਿਤਕ ਨੌਜਵਾਨ ਨਿਸ਼ਾਨ ਸਿੰਘ ਪੁੱਤਰ ਪ੍ਰੇਮ ਸਿੰਘ ਦੇ ਪਰਿਵਾਰ ਨੇ ਰੋ-ਰੋ ਕੇ ਦੱਸਿਆ ਕਿ ਕਰੀਬ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਵੀ ਨਿਸ਼ਾਨ ਸਿੰਘ ਦੇ ਕਾਤਲਾ ਦੀ ਮਨੀਲਾ ਪੁਲਿਸ ਪਹਿਚਾਣ ਨਹੀਂ ਕਰ ਸਕੀ। ਉਹਨਾਂ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਮਨੀਲਾ ਸਰਕਾਰ ਨਾਲ ਤਾਲਮੇਲ ਕਰਕੇ ਨਿਸ਼ਾਨ ਸਿੰਘ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਫੜ੍ਹਿਆ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਸਜ਼ਾ ਏ ਮੌਤ ਦਿੱਤੀ ਜਾਵੇ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅੱਗੇ ਵੀ ਮਦਦ ਲਈ ਗੁਹਾਰ ਲਾਈ ਹੈ।

ਪਹਿਲਾਂ ਵੀ ਹੋਇਆ ਕਤਲ: ਦੱਸ ਦਈਏ ਮਨੀਲਾ ਵਿੱਚ ਪੰਜਾਬੀ ਨੌਜਵਾਨ ਦੇ ਕਤਲ ਦਾ ਇਸ ਸਾਲ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਸਾਲ ਦੇ ਸ਼ੁਰੂ ਵਿੱਚ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਤੋਂ ਮਨੀਲਾ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਗਰੀਬ ਪਰਿਵਾਰ ਵੱਲੋਂ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਮੁਸ਼ਿਕਲਾਂ ਕੱਟ ਕੇ ਆਪਣੇ ਬੇਟੇ ਸੁਖਚੈਨ ਸਿੰਘ ਨੂੰ ਮਨੀਲਾ ਭੇਜਿਆ ਸੀ ਜਿਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਪੁੱਤ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਮਨੀਲਾ ਸਰਕਾਰ ਨਾਲ ਤਾਲਮੇਲ ਬਣਾ ਕੇ ਕੀਤੀ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.