ETV Bharat / state

ਸੁਲਤਾਨਪੁਰ ਲੋਧੀ ਵਿਖੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਵਾਇਆ ਜਾਵੇਗਾ ਕਬੱਡੀ ਕੱਪ

author img

By

Published : Dec 29, 2021, 6:36 PM IST

ਕਿਸਾਨੀ ਸੰਘਰਸ਼ ਨੂੰ ਸਮਰਪਿਤ ਇੱਕ ਕਬੱਡੀ ਕੱਪ (Kabaddi Cup dedicated to farmers agitation) ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਕਿਸਾਨੀ ਸੰਘਰਸ਼ ਦੌਰਾਨ ਸਰਗਰਮ ਭੂਮਿਕਾ ਨਿਭਾਉਣ ਵਾਲੀਆਂ ਕੁਝ ਉੱਘੀਆਂ ਸਖ਼ਸ਼ੀਅਤਾਂ ਨੂੰ ਸਨਮਾਨਿਤ (Active personalities will be honored) ਵੀ ਕੀਤਾ ਜਾਵੇਗਾ।

Farmers agitation ਨੂੰ ਸਮਰਪਿਤ ਕਬੱਡੀ ਕੱਪ
Farmers agitation ਨੂੰ ਸਮਰਪਿਤ ਕਬੱਡੀ ਕੱਪ

ਸੁਲਤਾਨਪੁਰ ਲੋਧੀ: ਸ਼ੇਰ-ਏ-ਪੰਜਾਬ ਪੰਜਾਬ ਨੌਜਵਾਨ ਸਭਾ ਕਿਸਾਨੀ ਸੰਘਰਸ਼ (Farmers agitation) ਨੂੰ ਸਮਰਪਿਤ ਮਿਤੀ 2 ਜਨਵਰੀ ਦਿਨ ਐਤਵਾਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਪਹਿਲਾ ਕਬੱਡੀ ਕੱਪ ਕਰਵਾਏਗੀ (Kabaddi Cup dedicated to farmers agitation) । ਇਸ ਬਾਰੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜੱਥੇਦਾਰ ਗੁਰਚਰਨ ਸਿੰਘ ਟਿੱਬੀ, ਨਿਰਮਲ ਸਿੰਘ ਮੱਲ ਅਤੇ ਹੋਰ ਕਲੱਬ ਮੈਂਬਰਾਂ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ 4 ਇੰਟਰਨੈਸ਼ਨਲ ਕਬੱਡੀ ਕਲੱਬਾਂ ਦੇ ਆਕਰਸ਼ਕ ਮੈਚ ਕਰਵਾਏ ਜਾਣਗੇ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮਾਝਾ, ਬੇ ਆਫ ਪਲੰਟੀ ਨਿਊਜ਼ੀਲੈਂਡ, ਬਾਬਾ ਰਾਮ ਜੋਗੀ ਕਲੱਬ ਮਾਲੂਪੁਰ , ਸ਼੍ਰੌਮਣੀ ਕਮੇਟੀ ਕਬੱਡੀ ਕਲੱਬ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਕਲੱਬਾਂ ਹਿੱਸਾ ਲੈਣ ਗਈਆ ਅਤੇ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਵੀ ਤਕਸੀਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਇਨਾਮ 81000 ਅਤੇ ਦੂਜਾ ਇਨਾਮ 71000 ਰੁਪਏ ਦਿੱਤਾ ਜਾਵੇਗਾ।

Farmers agitation ਨੂੰ ਸਮਰਪਿਤ ਕਬੱਡੀ ਕੱਪ

ਕਲੱਬ ਦੇ ਅਹੁਦੇਦਾਰਾਂ ਮੁਤਾਬਕ ਇਸ ਕੱਬਡੀ ਕੱਪ ਵਿੱਚ ਲੜਕੀਆਂ ਦਾ ਕੱਬਡੀ ਦਾ ਸੋ ਮੈਚ ਵੀ ਹੋਵੇਗਾ ਅਤੇ ਬੈਸਟ ਜਾਫੀ ਨੂੰ ਅਤੇ ਰੇਡਰ ਨੂੰ ਮੋਟਰ ਸਾਈਕਲ ਦਿੱਤਾ ਜਾਵੇਗਾ। ਇਸ ਮੈਚਾਂ ਦੀ ਕਮੈਂਟਰੀ ਗੁਰਦੇਵ ਮਿੱਠਾ ਅਤੇ ਰੁਪਿੰਦਰ ਜਲਾਲ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਅਤੇ ਜਲੰਧਰ ਦੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਕਲੱਬ ਦੇ ਅਹੁੱਦੇਦਾਰਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਤੇ ਉਨ੍ਹਾਂ ਦ ਬੇਰੋਜਗਾਰੀ ਦੂਰ ਕਰਨ ਲਈ ਕਬੱਡੀ ਮੈਚ ਬਹੁਤ ਵੱਡਾ ਉਪਰਾਲਾ ਹੈ। ਇਨ੍ਹਾਂ ਮੈਚਾਂ ਵਿੱਚ ਖਿਡਾਰੀਆਂ ਵੱਲੋਂ ਖੇਡਣ ਤੇ ਉਨ੍ਹਾਂ ਦਾ ਚੰਗਾ ਭਵਿੱਖ ਬਣ ਜਾਂਦਾ ਹੈ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

ਜਿਸ ਵਿੱਚ ਪੰਜਾਬ ਦੀਆਂ 32 ਜੱਥੇਬੰਦੀਆਂ ਤੋਂ ਇਲਾਵਾ ਪਹੁੰਚ ਰਹੇ ਕਿਸਾਨ ਆਗੂ ਰਾਕੇਸ਼ ਟਕੇਤ, ਗੁਰਨਾਮ ਚਡੂਨੀ , ਬਲਦੇਵ ਸਿਰਸਾ, ਡਾਕਟਰ ਸਵੈਮਾਨ ਸਿੰਘ, ਹਰਦੀਪ ਸਿੰਘ ਡਿਬਡਿਬਾ , ਜੱਥੇਦਾਰ ਰਾਜਾ ਰਾਜ ਸਿੰਘ, ਬਲਬੀਰ ਸਿੰਘ ਰਾਜੇਵਾਲ, ਜੁਗਿੰਦਰ ਸਿੰਘ ਉਗਰਾਹਾਂ ਸਮੇਤ ਕਈ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਪਹੁੰਚ ਰਹੀਆਂ ਹਨ। ਉਹਨਾਂ ਨੇ ਕਬੱਡੀ ਪ੍ਰੇਮੀਆਂ ਨੂੰ ਖੇਡ ਮੇਲੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ (Active personalities will be honored) ।
ਇਹ ਵੀ ਪੜ੍ਹੋ:ਪੰਜਾਬ ਰੋਡਵੇਜ਼ ਦੇ ਡਰਾਈਵਰ ਬਣੇ ਸੀਐੱਮ ਚੰਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.