ETV Bharat / state

ਮਾਮੂਲੀ ਗੱਲ ਨੂੰ ਲੈਕੇ ਪਰਿਵਾਰ ਵਿਚਾਲੇ ਜ਼ਬਰਦਸਤ ਤਕਰਾਰ, ਕੁੱਟਮਾਰ ਦੀ ਵੀਡੀਓ ਵਾਇਰਲ

author img

By

Published : May 17, 2023, 7:04 PM IST

ਸੁਲਤਾਨਪੁਰ ਲੋਧੀ ਦੇ ਮੁਹੱਲਾ ਦਰਜੀਆਂ ਵਿੱਚ ਨਿੱਕੀ ਜਿਹੀ ਗੱਲ ਨੂੰ ਲੈਕੇ ਇੱਕ ਪਰਿਵਾਰ ਵਿਚਾਲੇ ਤਕਰਾਰ ਹੋ ਗਈ। ਪੀੜਤ ਨੌਜਵਾਨ ਅਮਰ ਦਾ ਕਹਿਣਾ ਹੈ ਕਿ ਘਰ ਦੇ ਗੇਟ ਦੀ ਕੁੰਡੀ ਲਾਉਣ ਨੂੰ ਲੈਕੇ ਵਿਵਾਦ ਸ਼ੁਰੂ ਹੋਇਆ ਜਿਸ ਤੋਂ ਬਾਅਦ ਉਸ ਦੀ ਭਰਜਾਈ ਅਤੇ ਭਤੀਜਿਆਂ ਨੇ ਉਸ ਨਾਲ ਕੁੱਟਮਾਰ ਕੀੀ। ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ।

In Kapurthala, a fierce conflict between the family over a trivial matter
ਮਾਮੂਲੀ ਗੱਲ ਨੂੰ ਲੈਕੇ ਪਰਿਵਾਰ ਵਿਚਾਲੇ ਜ਼ਬਰਦਸਤ ਤਕਰਾਰ, ਕੁੱਟਮਾਰ ਦੀ ਵੀਡੀਓ ਵਾਇਰਲ

ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ

ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਮੁਹੱਲਾ ਦਰਜੀਆਂ ਵਿਖੇ ਬੀਤੀ ਰਾਤ ਘਰੇਲੂ ਵਿਵਾਦ ਨੂੰ ਲੈ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਉੱਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਅਮਰ ਕੰਡਾ ਪੁੱਤਰ ਚਰਨਦਾਸ ਕੰਡਾ ਨੇ ਦੱਸਿਆ ਕਿ ਬੀਤੀ ਰਾਤ ਮਾਮੂਲੀ ਗੱਲ ਨੂੰ ਲੈ ਕੇ ਉਸ ਦਾ ਭਰਜਾਈ ਨਾਲ ਦਰਵਾਜ਼ਾ ਖੋਲਣ ਨੂੰ ਲੈ ਕੇ ਵਿਵਾਦ ਹੋ ਗਿਆ।

ਅਣਪਛਾਤੇ ਹਮਲਾਵਰਾਂ ਨੇ ਕੀਤੀ ਕੁੱਟਮਾਰ: ਜਿਸ ਤੋਂ ਬਾਅਦ ਉਹਨਾਂ ਦੀ ਭਰਜਾਈ ਵੱਲੋਂ ਆਪਣੇ ਭਰਾ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ। ਪੀੜਤ ਅਮਨ ਨੇ ਦੱਸਿਆ ਕਿ ਉਸ ਦੀ ਭਰਜਾਈ ਦੇ ਫੋਨ ਤੋਂ ਬਾਅਦ ਭਰਜਾਈ ਦਾ ਭਰਾ ਕਈ ਅਣਪਛਾਤੇ ਹਮਲਾਵਰਾਂ ਨੂੰ ਨਾਲ ਲੈਕੇ ਉਸ ਦੇ ਘਰ ਵਿੱਚ ਦਾਖਲ ਹੋਇਆ ਅਤੇ ਆਉਂਦੇ ਸਾਰ ਹੀ ਉਹਨਾਂ ਨੇ ਸਾਡੇ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਮੇਰੀ ਪਤਨੀ ਪਰਵੀਨ ਅਤੇ ਮੇਰੇ ਜੀਜੇ ਕਮਲਜੀਤ ਨਾਲ ਕੁੱਟਮਾਰ ਕੀਤੀ।

  1. ਪੰਜਾਬ ਪੁਲਿਸ 'ਤੇ ਵਰ੍ਹੇ ਅਕਾਲੀ ਆਗੂ, ਕਿਹਾ- ਬਜ਼ੁਰਗ ਦੀ ਪੱਗ ਲਾਉਣ ਵਾਲਿਆਂ ਖਿਲਾਫ ਹੋਣੀ ਚਾਹੀਦੀ ਸਖ਼ਤ ਕਾਰਵਾਈ
  2. ਕੈਬਨਿਟ ਮੀਟਿੰਗ ਮਗਰੋਂ ਜਲੰਧਰ ਨੂੰ ਸੀਐੱਮ ਮਾਨ ਨੇ ਦਿੱਤੀਆਂ ਸੌਗਾਤਾਂ, ਜ਼ਿਲ੍ਹੇ ਦੇ ਵਿਕਾਸ ਲਈ 95 ਕਰੋੜ 16 ਲੱਖ ਦੀ ਪਹਿਲੀ ਕਿਸ਼ਤ ਕੀਤੀ ਜਾਰੀ
  3. Beadbi Case: ਰਾਜਪੁਰਾ ਦੇ ਗੁਰੂ ਘਰ ਵਿੱਚ ਬੇਅਦਬੀ, ਦੇਖੋ ਸੀਸੀਟੀਵੀ

ਹਮਲਾਵਰ ਸੋਨੇ ਦੀ ਚੈਨ ਖੋਹ ਕੇ ਫਰਾਰ ਹੋਏ: ਇਸ ਤੋਂ ਇਲਾਵਾ ਹਮਲਾਵਰਾਂ ਨੇ ਪੀੜਤ ਅਮਨ ਦੇ ਜੀਜੇ ਕਮਲਜੀਤ ਸਿੰਘ ਉੱਤੇ ਵੀ ਹਮਲਾ ਕਰ ਦਿੱਤਾ। ਇਸ ਦੌਰਾਨ ਝਗੜੇ ਵਿੱਚ ਕਮਲਜੀਤ ਸਿੰਘ ਦੀ ਪੱਗ ਵੀ ਲੱਥ ਗਈ। ਪੂਰੀ ਕੁੱਟਮਾਰ ਦੀ ਸਾਹਮਣੇ ਆਈ ਵੀਡੀਓ ਵਿੱਚ ਸਾਰਾ ਮਾਮਲਾ ਵੀ ਸਪੱਸ਼ਟ ਦਿਖਾਈ ਦੇ ਰਿਹਾ ਹੈ। ਪੀੜਤ ਅਮਰ ਕੰਡਾ ਦੱਸਿਆ ਕਿ ਹਮਲਾਵਰ ਉਸ ਦੀ ਪਤਨੀ ਦੇ ਕੋਲੋਂ ਮੰਗਲ ਸੂਤਰ ਅਤੇ ਉਸ ਦੇ ਕੋਲੋਂ ਇੱਕ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਗਿਆ । ਉਨ੍ਹਾਂ ਦੱਸਿਆ ਕਿ ਮਾਮਲੇ ਦੇ ਸਬੰਧ ਵਿੱਚ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੂਰੇ ਮਾਮਲੇ ਸਬੰਧੀ ਜਦੋਂ ਦੂਜੇ ਪੱਖ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪੀੜਤ ਧਿਰ ਨੇ ਜਾਨ ਨੂੰ ਖਤਰਾ ਦੱਸਦਿਆਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਹਮਲਾਵਰ ਗ੍ਰਿਫ਼ਤਾਰ ਕੀਤੇ ਜਾਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.