ETV Bharat / state

ਪੰਜਾਬ ਪੁਲਿਸ 'ਤੇ ਵਰ੍ਹੇ ਅਕਾਲੀ ਆਗੂ, ਕਿਹਾ- ਬਜ਼ੁਰਗ ਦੀ ਪੱਗ ਲਾਉਣ ਵਾਲਿਆਂ ਖਿਲਾਫ ਹੋਣੀ ਚਾਹੀਦੀ ਸਖ਼ਤ ਕਾਰਵਾਈ

author img

By

Published : May 17, 2023, 11:09 AM IST

ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਨਜ਼ਦੀਕ ਇੱਕ ਬਜ਼ੁਰਗ ਨਾਲ ਪੁਲਿਸ ਵੱਲੋਂ ਕੁੱਟਮਾਰ ਕਰਦਿਆਂ ਦੀ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ, ਉਸ ਤੋਂ ਬਾਅਦ ਹੁਣ ਰਾਜਨੀਤਿਕ ਲੀਡਰਾਂ ਦੇ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਨੇ ਇਸ ਬਾਬਤ ਪੁਲਿਸ ਮੁਲਾਜ਼ਮ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Akali Dal Leader Talbir Singh Gill
Akali Dal Leader Talbir Singh Gill

ਅਕਾਲੀ ਆਗੂ ਤਲਬੀਰ ਸਿੰਘ ਗਿੱਲ ਨੇ ਬਜ਼ੁਰਗ ਵਿਅਕਤੀ ਦੀ ਪੱਗ ਲਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਅਪੀਲ ਕੀਤੀ

ਅੰਮ੍ਰਿਤਸਰ: ਬੀਤੇ ਦਿਨ ਖਾਲਸਾ ਕਾਲਜ ਦੇ ਨਜ਼ਦੀਕ ਇਕ ਬਜ਼ੁਰਗ ਨਾਲ ਪੁਲਿਸ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਉਸ ਬਜ਼ੁਰਗ ਦੇ ਪੱਗ ਲਾਹੀ ਜਾਣ ਦੇ ਵੀ ਪੁਲਿਸ ਮੁਲਾਜ਼ਮ ਉੱਤੇ ਇਲਜ਼ਾਮ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕੱਦਾਵਰ ਨੇਤਾ ਤਲਬੀਰ ਸਿੰਘ ਗਿੱਲ ਜੋ ਕਿ 2022 ਦੇ ਵਿੱਚ ਅਕਾਲੀ ਦਲ ਤੋਂ ਚੋਣ ਲੜ ਚੁੱਕੇ ਹਨ, ਉਨ੍ਹਾਂ ਵੱਲੋਂ ਇਸਲਾਮਾਬਾਦ ਦੇ ਐਸਐਚਓ ਦੇ ਖਿਲਾਫ਼ ਬੋਲਦੇ ਹੋਏ ਕਿਹਾ ਕਿ ਇਸ ਵੱਲੋਂ ਸਿਵਲ ਵਿੱਚ ਖੜੇ ਨੌਜਵਾਨਾਂ ਨੂੰ ਖੜ੍ਹੇ ਕਰ ਕੇ ਲੋਕਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਹਨ।

ਪੰਜਾਬ ਪੁਲਿਸ ਤੇ ਸਰਕਾਰ ਉੱਤੇ ਸਾਧੇ ਨਿਸ਼ਾਨੇ: ਤਲਬੀਰ ਸਿੰਘ ਗਿੱਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਮੋਹਿਤ ਕੁਮਾਰ ਲਗਾਤਾਰ ਹੀ ਇਸਲਾਮਾਬਾਦ ਇਲਾਕੇ ਵਿੱਚ ਆਪਣੀ ਪੂਰੀ ਦਹਿਸ਼ਤ ਪੈਦਾ ਕਰ ਰਿਹਾ ਹੈ ਅਤੇ ਜਦੋਂ ਮੈਂ ਇਸ ਕੋਲੋਂ ਸਵਾਲ ਪੁੱਛਿਆ ਤਾਂ ਇਸ ਵੱਲੋਂ ਮੈਨੂੰ ਫੋਨ ਕਰ ਮਾਫੀ ਮੰਗਣ ਦੀ ਗੱਲ ਵੀ ਕਹੀ ਗਈ। ਤਲਬੀਰ ਸਿੰਘ ਗਿੱਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਲੋਕ ਹੁਣ ਪੰਜਾਬ ਪੁਲਿਸ ਤੋਂ ਪ੍ਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਜਾਣ ਬੁੱਝ ਕੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਸਮਾਂ ਦੂਰ ਨਹੀਂ ਜਦੋਂ ਲੋਕ ਇਨ੍ਹਾਂ ਦੇ ਖਿਲਾਫ ਜੰਮ ਕੇ ਭੜਾਸ ਕੱਢਣਗੇ ਅਤੇ ਕੁਝ ਹੀ ਦਿਨਾਂ ਬਾਅਦ ਥਾਣਿਆਂ ਦੇ ਬਾਹਰ ਧਰਨੇ ਮੁਜ਼ਾਹਰੇ ਵੀ ਸ਼ੁਰੂ ਹੋਣਗੇ।

ਐਸਐਚਓ ਉੱਤੇ ਕਾਰਵਾਈ ਦੀ ਮੰਗ: ਅਕਾਲੀ ਦਲ ਨੇਤਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਹੁਤ ਹੀ ਸੀਨੀਅਰ ਅਧਿਕਾਰੀਆਂ ਦੇ ਨਾਲ, ਮੋਹਿਤ ਕੁਮਾਰ ਦੀ ਵੀ ਸ਼ਿਕਾਇਤ ਕੀਤੀ ਗਈ ਸੀ, ਪਰ ਅੱਜ ਤੱਕ ਕੋਈ ਵੀ ਕਾਰਵਾਈ ਥਾਣਾ ਇਸਲਾਮਾਬਾਦ ਦੇ ਮੁਖੀ ਮੋਹਿਤ ਕੁਮਾਰ ਉੱਤੇ ਨਹੀਂ ਕੀਤੀ ਗਈ। ਉਹ ਪੰਜਾਬ ਦੇ ਡੀਜੀਪੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਪੁਲਿਸ ਨੂੰ ਇੰਨੀ ਵੀ ਖੁੱਲ੍ਹ ਨਾ ਦਿੱਤੀ ਜਾਵੇ, ਤਾਂ ਜੋ ਕਿ ਉਹ ਆਮ ਲੋਕਾਂ ਦੇ ਕੱਪੜੇ ਪਾੜ ਕੇ ਅਤੇ ਉਨ੍ਹਾਂ ਦੀਆਂ ਦਸਤਾਰਾਂ ਉਤਾਰਨ।

ਭਾਨੇ ਸਿੱਧੂ ਦੀ ਦਿੱਤੀ ਮਿਸਾਲ: ਅਕਾਲੀ ਦਲ ਆਗੂ ਤਲਬੀਰ ਗਿੱਲ ਨੇ ਕਿਹਾ ਕਿ ਜਦੋ ਪੁਲਿਸ ਕਰਮਚਾਰੀ ਆਮ ਲੋਕਾਂ ਨੂੰ ਗਾਲਾਂ ਕੱਢਦੇ ਹਨ, ਤਾਂ ਉਨ੍ਹਾਂ ਉੱਤੇ ਖਿਲਾਫ ਮਾਮਲਾ ਦਰਜ ਕਿਉਂ ਨਹੀਂ ਕੀਤਾ ਜਾਂਦਾ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਉਸ ਵਿਅਕਤੀ ਦੀਆਂ ਗਾਲਾਂ ਕੱਢਣ ਨੂੰ ਲੈ ਕੇ ਸਹਿਮਤੀ ਨਹੀਂ ਜਤਾਈ, ਪਰ ਭਾਨੇ ਸਿੱਧੂ ਦਾ ਉਦਾਹਰਨ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਅਤੇ ਹੋਰ ਜਥੇਦਾਰਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਸਨ, ਉਸ ਵੇਲ੍ਹੇ ਉਨ੍ਹਾਂ ਉੱਤੇ ਮਾਮਲਾ ਦਰਜ ਕਿਉਂ ਨਹੀਂ ਕੀਤਾ ਗਿਆ।

  1. Murder Of Abhiroz: ਮਤਰੇਈ ਮਾਂ ਹੀ ਨਿਕਲੀ ਅਭੀਰੋਜ਼ ਦੀ ਕਾਤਲ, ਕਤਲ ਕਰ ਕੀਤਾ ਡਰਾਮਾ
  2. Sanchar Saathi Introduced: ਹੁਣ ਤੁਸੀਂ ਖੁਦ ਲੱਭ ਸਕੋਗੇ ਗੁੰਮ ਹੋਇਆ ਮੋਬਾਈਲ, ਜਾਣੋ ਕਿਵੇਂ
  3. Cabinet Meeting Jalandhar: ਜਲੰਧਰ ਵਿੱਚ ਮੰਤਰੀ ਮੰਡਲ ਦੀ ਅਹਿਮ ਬੈਠਕ, ਕਈ ਫੈਸਲਿਆਂ ਉਤੇ ਲੱਗ ਸਕਦੀ ਐ ਮੋਹਰ

ਅੱਗੇ ਬੋਲਦੇ ਹੋਏ ਤਲਬੀਰ ਸਿੰਘ ਨੇ ਕਿਹਾ ਕਿ ਜੇਕਰ ਭਾਨੇ ਸਿੱਧੂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾ ਸਕਦਾ ਹੈ, ਤਾਂ ਪੰਜਾਬ ਪੁਲਿਸ ਦੇ ਉਨ੍ਹਾਂ ਮੁਲਾਜਮਾਂ ਦੇ ਖਿਲਾਫ ਮਾਮਲਾ ਦਰਜ ਕਿਉਂ ਨਹੀਂ ਕੀਤਾ, ਜਿਨ੍ਹਾਂ ਨੇ ਉਸ ਬਜ਼ੁਰਗ ਨੂੰ ਗਾਲਾਂ ਕੱਢੀਆਂ ਹਨ। ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਮਾਹੌਲ ਲਗਾਤਾਰ ਹੀ ਹੁਣ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਪੰਜਾਬ ਦੇ ਲੋਕ ਹੁਣ ਜਲਦੀ ਹੀ ਸੜਕਾਂ ਉੱਤੇ ਉੱਤਰ ਕੇ ਖੁਦ ਹੀ ਆਪਣੇ ਇਨਸਾਫ ਲਈ ਲੜਨਗੇ।

ਇਥੇ ਜ਼ਿਕਰਯੋਗ ਹੈ ਕਿ ਇਸਲਾਮਾਬਾਦ ਵਿਖੇ ਐੱਸਐੱਚਓ ਦੇ ਰੈਂਕ ਦੇ ਅਧਿਕਾਰੀ ਮੋਹਿਤ ਕੁਮਾਰ, ਜੋ ਕਿ ਵਿੱਚ ਡਿਊਟੀ ਦੇ ਰਹੇ ਹਨ। ਉਨ੍ਹਾਂ ਉੱਤੇ ਇਕ ਬਜ਼ੁਰਗ ਨੂੰ ਗਾਲ੍ਹਾਂ ਕੱਢਣ ਤੇ ਪੱਗ ਜਾਂ ਦਸਤਾਰ ਲਾਹੇ ਜਾਣ ਦੇ ਇਲਜ਼ਾਮ ਹਨ। ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਸਿਆਸੀ ਆਗੂਆਂ ਉਸ ਦੇ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.