ETV Bharat / state

Delhi Katra Expressway News: ਦਿੱਲੀ ਕਟੜਾ ਐਕਸਪ੍ਰੈਸ ਵੇਅ ਨਿਰਮਾਣ ਨੂੰ ਲੈ ਕੇ ਕਪੂਰਥਲਾ ਦੀਆਂ ਸੜਕਾਂ 'ਤੇ ਉਤਰੇ ਕਿਸਾਨ ਆਗੂ

author img

By

Published : Jun 11, 2023, 6:58 PM IST

Farmer leaders took to the streets of Kapurthala regarding the construction of Delhi Katra Expressway
Delhi Katra Expressway News : ਦਿੱਲੀ ਕਟੜਾ ਐਕਸਪ੍ਰੈਸ ਵੇਅ ਨਿਰਮਾਣ ਨੂੰ ਲੈਕੇ ਕਪੂਰਥਲਾ ਦੀਆਂ ਸੜਕਾਂ 'ਤੇ ਉੱਤਰੇ ਕਿਸਾਨ ਆਗੂ

ਦਿੱਲੀ ਕਟੜਾ ਐਕਸਪ੍ਰੈਸ ਵੇਅ ਨਿਰਮਾਣ ਨੂੰ ਲੈ ਕੇ ਕਪੂਰਥਲਾ ਦੇ ਤਲਵੰਡੀ ਚੋਧਰੀਆ ਰੋਡ 'ਤੇ ਲੋਕਾਂ ਵੱਲੋਂ ਸੜਕ ਜਾਮ ਕਰਕੇ ਧਰਨਾ ਲਾਇਆ ਗਇਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੰਮ ਚੱਲਣ ਕਾਰਨ ਉਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Delhi Katra Expressway News : ਦਿੱਲੀ ਕਟੜਾ ਐਕਸਪ੍ਰੈਸ ਵੇਅ ਨਿਰਮਾਣ ਨੂੰ ਲੈਕੇ ਕਪੂਰਥਲਾ ਦੀਆਂ ਸੜਕਾਂ 'ਤੇ ਉੱਤਰੇ ਕਿਸਾਨ ਆਗੂ

ਕਪੂਰਥਲਾ: ਸ਼ਹਿਰ ਵਿਚ ਕਟੜਾ ਦਿੱਲੀ ਐਕਸਪ੍ਰੈਸ ਵੇਅ ਦੇ ਨਿਰਮਾਣ ਕਾਰਨ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ। ਸਥਾਨਕ ਲੋਕਾਂ ਵੱਲੋਂ ਇਸ ਦੇ ਰੋਸ ਵੱਜੋਂ ਸੜਕ ਜਾਮ ਕਰਕੇ ਧਰਨਾ ਲਾਇਆ ਗਿਆ ਹੈ। ਕਪੂਰਥਲਾ ਦੀ ਖਿਜ਼ਰਪੁਰ ਤਲਵੰਡੀ ਚੋਧਰੀਆ ਰੋਡ 'ਤੇ ਲਗਾਏ ਗਏ ਇਸ ਜਾਮ ਦੌਰਾਨ ਕਿਸਾਨਾਂ ਨੇ ਅਤੇ ਸਥਾਨਕ ਵਾਸੀਆਂ ਨੇ ਤਿੰਨ ਮੁੱਖ ਮੰਗਾਂ ਰੱਖੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਟੜਾ ਦਿੱਲੀ ਐਕਸਪ੍ਰੈਸ ਵੇਅ ਦਾ ਕੰਮ ਚੱਲਣ ਕਾਰਨ ਰਾਹ ਬੰਦ ਹਨ ਤੇ ਵੱਡੀਆਂ- ਵੱਡੀਆਂ ਗੱਡੀਆਂ ਅਤੇ ਟਿੱਪਰ ਉਨ੍ਹਾਂ ਦੇ ਇਲਾਕੇ ਵਿਚ ਹੋ ਕੇ ਨਿਕਲਦੇ ਹਨ।

ਫਸਲ ਦੀ ਬਰਬਾਦੀ ਹੁੰਦੀ : ਇਸ ਸੜਕ 'ਤੇ ਆਉਣ ਵਾਲੇ ਭਾਰੀ ਟਿੱਪਰਾਂ ਦੇ ਸ਼ੋਰ ਤੋਂ ਅਤੇ ਫਸਲਾਂ ਦੇ ਸੜਕਾਂ ਦੇ ਹੋ ਰਹੇ ਨੁਕਸਾਨ ਤੋਂ ਇਸ ਇਲਾਕੇ ਦੇ ਲੋਕ ਅਕਸਰ ਪ੍ਰੇਸ਼ਾਨ ਰਹਿੰਦੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਮਿੱਟੀ ਨਾਲ ਭਰੇ ਟਿੱਪਰ, ਜੋ ਕਿ ਦਿੱਲੀ-ਕਟੜਾ ਐਕਸਪ੍ਰੈਸ ਹਾਈਵੇਅ ਦੇ ਨਿਰਮਾਣ ਲਈ ਮਿੱਟੀ ਅਤੇ ਹੋਰ ਨਿਰਮਾਣ ਸਮੱਗਰੀ ਲੈ ਕੇ ਜਾਂਦੇ ਹਨ, ਜਿਸ ਕਾਰਨ ਉਹਨਾਂ ਦੀ ਫਸਲ ਦੀ ਬਰਬਾਦੀ ਹੁੰਦੀ ਹੈ। ਉਸ ਦੇ ਪਿੰਡ ਦੀ ਲਿੰਕ ਸੜਕ ਤੱਕ ਪਹੁੰਚ ਕੇ ਪਿੰਡ ਦੀ ਸੜਕ ਦਾ ਹੋਰ ਵੀ ਬੁਰਾ ਹਾਲ ਹੋ ਗਿਆ ਹੈ। ਸੜਕਾਂ ਥਾਂ-ਥਾਂ ਤੋਂ ਟੁੱਟ ਰਹੀਆਂ ਹਨ।

ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ: ਉਥੇ ਹੀ ਜਗ੍ਹਾ-ਜਗ੍ਹਾ ਕਿਸਾਨ ਯੂਨੀਅਨ ਨੇ ਵੀ ਇਸ ਧਰਨੇ ਦੀ ਹਮਾਇਤ ਕਰਦਿਆਂ ਮੰਗ ਕੀਤੀ ਕਿ ਜਿਨ੍ਹਾਂ ਪਿੰਡਾਂ ਤੋਂ ਹਾਈਵੇਅ ਦੇ ਨਿਰਮਾਣ ਲਈ ਮਿੱਟੀ ਚੁੱਕੀ ਜਾ ਰਹੀ ਹੈ, ਉਨ੍ਹਾਂ ਨੂੰ ਐਕਸਪ੍ਰੈਸ ਵੇਅ 'ਤੇ ਲੱਗਣ ਵਾਲੇ ਟੋਲ ਟੈਕਸ ਤੋਂ ਮੁਕਤ ਕੀਤਾ ਜਾਵੇ ਅਤੇ ਇਸ ਦੌਰਾਨ ਟੁੱਟੀਆਂ ਸੜਕਾਂ ਨੂੰ ਹਾਈਵੇਅ ਬਣਾਇਆ ਜਾਵੇ ਅਤੇ ਉਨ੍ਹਾਂ ਦੀ ਮੁਰੰਮਤ ਕਰਵਾਈ ਜਾਵੇ। ਇਸ ਅੰਦੋਲਨ ਦੌਰਾਨ ਰਸਤੇ ਵਿੱਚ ਟੁੱਟਣ ਵਾਲੇ ਖੰਭਿਆਂ ਅਤੇ ਹੋਰ ਸਾਮਾਨ ਦਾ ਵੀ ਮੁਆਵਜ਼ਾ ਵੀ ਸਰਕਾਰ ਵੱਲੋਂ ਦਿੱਤਾ ਜਾਵੇ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਧਿਕਾਰੀਆਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ। ਉਨ੍ਹਾਂ ਸਾਰੀਆਂ ਮੰਗਾਂ ਮੰਨਨ ਦੀ ਗੱਲ ਆਖੀ ਹੈ ਪਰ ਟੋਲ ਟੈਕਸ ਮੁਕਤ ਕਰਨ ਦੀ ਮੰਗ 'ਤੇ ਸਹਿਮਤ ਨਹੀਂ ਹੋ ਰਹੇ। ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਮੰਗ ਪੂਰੀ ਨਹੀਂ ਹੁੰਦੀ,ਲਿਖਤੀ ਨਹੀਂ ਮਿਲਦਾ ਤਾਂ ਉਦੋਂ ਤੱਕ ਧਰਨਾ ਨਹੀਂ ਚੁੱਕਣਗੇ।

ਜ਼ਿਕਰਯੋਗ ਹੈ ਕਿ ਜਦੋਂ ਦਾ ਐਕਸਪ੍ਰੈੱਸ ਵੇਅ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਇਸ ਦੇ ਨਿਰਮਾਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ। ਕਿਓਂਕਿ ਲੋਕਾਂ ਦੀਆਂ ਜ਼ਮੀਨ ਨੂੰ ਲੈਕੇ ਵਿਵਾਦ ਹੋ ਰਹੇ ਸੀ। ਲੋਕਾਂ ਦਾ ਕਹਿਣਾ ਸੀ ਕਿ ਜ਼ਮੀਨ ਐਕਵਾਇਰ ਦੇ ਬਦਲੇ ਦਿੱਤੇ ਜਾ ਰਹੇ ਮੁਆਵਜ਼ੇ ਨੂੰ ਘੱਟ ਦੱਸਦੇ ਹੋਏ ਇਤਰਾਜ਼ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.