ETV Bharat / state

ਹੜ੍ਹਾਂ ਦੀ ਮਾਰ ਤੋਂ ਬਾਅਦ ਹੁਣ ਡੇਂਗੂ ਦੀ ਦਸਤਕ, ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ

author img

By

Published : Aug 6, 2023, 7:36 AM IST

Dengue threat in 40 villages of Mand
Dengue threat in 40 villages of Mand

ਸੁਲਤਾਨਪੁਰ ਲੋਧੀ ਇਲਾਕੇ ਦੇ ਮੰਡ ਖੇਤਰ ਤੇ ਹੋਰ ਨਾਲ ਲੱਗਦੇ ਸੰਬੰਧਿਤ 40 ਪਿੰਡਾਂ ਵਿੱਚ ਹੁਣ ਹੜ੍ਹਾਂ ਤੇ ਬਰਸਾਤੀ ਪਾਣੀ ਦੇ ਦਸਤਕ ਦੇਣ ਮਗਰੋਂ ਡੇਂਗੂ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਜਿਸ ਮਗਰੋਂ ਡੇਂਗੂ ਦੇ ਬੁਖ਼ਾਰ ਦਾ ਕਹਿਰ ਇੰਨ੍ਹੀ ਦਿਨੀਂ ਤੇਜ਼ੀ ਨਾਲ ਫ਼ੈਲ ਰਿਹਾ ਹੈ।

ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਦਿੱਤੀ ਜਾਣਕਾਰੀ

ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੁਣ ਪਾਣੀ ਦੀ ਮਾਰ ਤੋਂ ਬਾਅਦ ਇੱਕ ਹੋਰ ਵੱਡਾ ਖ਼ਤਰਾ ਮੰਡਰਾਉਂਦਾ ਵਿਖਾਈ ਦੇ ਰਿਹਾ ਹੈ। ਜੋ ਹੜ੍ਹਾਂ ਅਤੇ ਬਰਸਾਤੀ ਪਾਣੀ ਤੋਂ ਪੈਦਾ ਹੋਣ ਵਾਲੇ ਖ਼ਤਰਨਾਕ ਮੱਛਰਾਂ ਨਾਲ ਜੁੜਿਆ ਹੈ। ਦਰਅਸਲ ਸੁਲਤਾਨਪੁਰ ਲੋਧੀ ਇਲਾਕੇ ਦੇ ਮੰਡ ਖੇਤਰ ਤੇ ਹੋਰ ਨਾਲ ਲੱਗਦੇ ਸੰਬੰਧਿਤ 40 ਪਿੰਡਾਂ ਵਿੱਚ ਹੁਣ ਹੜ੍ਹਾਂ ਤੇ ਬਰਸਾਤੀ ਪਾਣੀ ਦੇ ਦਸਤਕ ਦੇਣ ਮਗਰੋਂ ਡੇਂਗੂ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਜਿਸ ਮਗਰੋਂ ਡੇਂਗੂ ਦੇ ਬੁਖ਼ਾਰ ਦਾ ਕਹਿਰ ਇੰਨ੍ਹੀ ਦਿਨੀਂ ਤੇਜ਼ੀ ਨਾਲ ਫ਼ੈਲ ਰਿਹਾ ਹੈ।

ਡੇਂਗੂ ਦੇ ਲੱਛਣ: ਇਹ ਡੇਂਗੂ ਦਾ ਬੁਖ਼ਾਰ ਮੱਛਰ ਕੱਟਣ ਨਾਲ ਹੁੰਦਾ ਹੈ, ਜਿਸ ਨੂੰ ਠੀਕ ਹੋਣ 'ਚ ਕਾਫ਼ੀ ਸਮਾਂ ਲੱਗਦਾ ਹੈ। ਮੱਛਰ ਦੇ ਕੱਟਣ ਦੇ ਲਗਪਗ 3-5 ਦਿਨ੍ਹਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ। ਜਿਨ੍ਹਾਂ ਦਾ ਸਮੇਂ ’ਤੇ ਇਲਾਜ ਹੋਣ ਕਾਰਨ ਹਾਲਾਤ ਕਾਬੂ ’ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਡੇਂਗੂ ਦਾ ਬੁਖ਼ਾਰ ਹੋਣ 'ਤੇ ਤੇਜ਼ ਠੰਡ ਲੱਗਦੀ ਹੈ। ਸਿਰਦਰਦ, ਲੱਕ ਦਰਦ ਅਤੇ ਅੱਖਾਂ 'ਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ। ਜੋੜਾਂ 'ਚ ਦਰਦ ਹੋਣ ਤੋਂ ਇਲਾਵਾ, ਉਲਟੀਆਂ, ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ।

ਪੀੜਤ ਲੋਕਾਂ ਨੇ ਮਦਦ ਦੀ ਗੁਹਾਰ ਲਗਾਈ: ਅਜਿਹੇ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਕਿਹਾ ਹੈ ਕਿ ਹੜ੍ਹਾਂ ਤੇ ਬਰਸਾਤੀ ਪਾਣੀ ਦੀ ਮਾਰ ਦੇ ਚੱਲਦਿਆਂ ਗੰਧਲੇ ਪਾਣੀ ਤੋਂ ਪੈਦਾ ਹੋਏ ਖ਼ਤਰਨਾਕ ਮੱਛਰਾਂ ਨੇ ਉਹਨਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਅਤੇ ਉਹਨਾਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਸਤਾ ਰਿਹਾ ਹੈ। ਉਹਨਾਂ ਕਿਹਾ ਕਿ ਹੜ੍ਹਾਂ ਦੇ ਕਾਰਨ ਉਹਨਾਂ ਦਾ ਪਹਿਲਾਂ ਹੀ ਵੱਡੇ ਪੱਧਰ ਉੱਤੇ ਮਾਲੀ ਨੁਕਸਾਨ ਹੋ ਚੁੱਕਾ ਹੈ। ਪਰ ਹੁਣ ਖ਼ਤਰਾ ਉਹਨਾਂ ਦੀ ਜਾਨ ਉੱਤੇ ਬਣ ਆਇਆ ਹੈ। ਉਹਨਾਂ ਨੇ ਪ੍ਰਸ਼ਾਸ਼ਨ ਤੋਂ ਮਦਦ ਦੀ ਗੁਹਾਰ ਲਗਾਉਂਦਿਆਂ, ਇਹਨਾਂ ਜਾਨਲੇਵਾ ਬਣਦੇ ਹਾਲਾਤਾਂ ਤੋਂ ਨਿਜ਼ਾਤ ਦਿਵਾਉਣ ਦੀ ਅਪੀਲ ਕੀਤੀ ਹੈ।

ਡਾਕਟਰਾਂ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ: ਦੂਜੇ ਪਾਸੇ ਸਿਹਤ ਵਿਭਾਗ ਨਾਲ ਸੰਬੰਧਿਤ ਡਾਕਟਰਾਂ ਦਾ ਕਹਿਣਾ ਹੈ ਕਿ ਲੋਕ ਇਸ ਮੁਸ਼ਕਿਲ ਸਮੇਂ ਵਿੱਚ ਸਾਡੇ ਨਾਲ ਸੰਪਰਕ ਕਰਕੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਹਾਸਿਲ ਕਰ ਸਕਦੇ ਹਨ ਅਤੇ ਜੇਕਰ ਕਿਸੇ ਨੂੰ ਅਜਿਹੇ ਵਿੱਚ ਡੇਂਗੂ ਵਰਗੀ ਬਿਮਾਰ ਦਾ ਸ਼ੱਕ ਜ਼ਾਹਿਰ ਹੁੰਦਾ ਹੈ ਤਾਂ ਉਹ ਤੁਰੰਤ ਹੀ ਮੈਡੀਕਲ ਸਹਾਇਤਾ ਲਈ ਸਥਾਨਕ ਹਸਪਤਾਲ ਵਿੱਚ ਇਲਾਜ ਸੰਬੰਧੀ ਸੰਪਰਕ ਕਰ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.