ETV Bharat / state

ਕਪੂਰਥਲਾ ਦੇ ਆਹਲੀ ਕਲਾਂ ਵਿੱਚ ਬੰਨ੍ਹ ਬੰਨ੍ਹਣ ਦੀ ਸੇਵਾ ਜਾਰੀ, ਨਵੀਂ ਤਕਨੀਕ ਨਾਲ ਸਮੱਸਿਆ ਕੀਤੀ ਜਾ ਰਹੀ ਹੱਲ

author img

By

Published : Aug 13, 2023, 5:27 PM IST

ਕਪੂਰਥਲਾ ਦੇ ਪਿੰਡ ਆਹਲੀ ਕਲਾਂ ਵਿੱਚ ਬੰਨ੍ਹ ਬੰਨ੍ਹਣ ਦੀ ਸੇਵਾ ਜਾਰੀ ਹੈ। ਜਾਣਕਾਰੀ ਅਨੁਸਾਰ ਸੰਤ ਬਾਬਾ ਸੁੱਖਾ ਸਿੰਘ ਅਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਪਿੰਡ ਵਾਸੀਆਂ ਨੇ ਧੰਨਵਾਦ ਕੀਤਾ ਹੈ।

Construction of dams continues in Ahli Kalan of Kapurthala
ਕਪੂਰਥਲਾ ਦੇ ਆਹਲੀ ਕਲਾਂ ਵਿੱਚ ਬੰਨ੍ਹ ਬੰਨ੍ਹਣ ਦੀ ਸੇਵਾ ਜਾਰੀ, ਨਵੀਂ ਤਕਨੀਕ ਨਾਲ ਸਮੱਸਿਆ ਕੀਤੀ ਜਾ ਰਹੀ ਹੱਲ

ਬੰਨ੍ਹ ਬੰਨ੍ਹਣ ਸਬੰਧੀ ਸੇਵਾ ਦੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਇੰਦਰ ਪ੍ਰਤਾਪ ਸਿੰਘ।

ਕਪੂਰਥਲਾ : ਦਰਿਆ ਬਿਆਸ ਦੇ ਪਾਣੀ ਦਾ ਪੱਧਰ ਵਧਣ ਕਾਰਨ ਹਲਕਾ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹਨ ਅਤੇ ਲੋਕਾਂ ਵੱਲੋਂ ਲਗਾਇਆ ਆਰਜ਼ੀ ਬੰਨ੍ਹ ਵੀ ਤੋੜ ਦਿੱਤਾ ਗਿਆ। ਇਸ ਦੌਰਾਨ ਪਿੰਡ ਆਹਲੀ ਕਲਾਂ ਦਾ ਆਰਜ਼ੀ ਬੰਨ੍ਹ ਵੀ ਟੁੱਟ ਗਿਆ। ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲੇ, ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ 25 ਪਿੰਡਾਂ ਦੀਆਂ ਸੰਗਤਾਂ ਪਹਿਲੇ ਦਿਨ ਤੋਂ ਹੀ ਸੇਵਾ ਵਿੱਚ ਜੁਟੀਆਂ ਹੋਈਆਂ ਹਨ। ਉਹੀ ਸੇਵਾ ਅੱਜ ਵੀ ਜਾਰੀ ਹੈ। ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਤਰਫੋਂ ਬੈਂਗਲੁਰੂ ਤੋਂ ਵਿਸ਼ੇਸ਼ ਬਾਰਦਾਨੇ ਮੰਗਵਾਏ ਗਏ ਸਨ, ਜਿਸ ਵਿੱਚ ਕਰੀਬ ਇੱਕ ਟਰਾਲੀ ਮਿੱਟੀ ਪਾ ਦਿੱਤੀ ਜਾਂਦੀ ਹੈ ਅਤੇ ਬਾਅਦ ਵਿੱਚ ਇਸ ਮਿੱਟੀ ਨੂੰ ਪੌਪਲਾਈਨ ਮਸ਼ੀਨ ਰਾਹੀਂ ਡੈਮ ਵਿੱਚ ਡੋਲ੍ਹ ਦਿੱਤਾ ਜਾਂਦਾ ਹੈ।

2019 ਵਿੱਚ ਵੀ ਆਇਆ ਸੀ ਹੜ੍ਹ: ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਜਦੋਂ 2019 ਵਿੱਚ ਹੜ੍ਹ ਆਇਆ ਸੀ ਤਾਂ ਵੱਡੇ ਰਾਣਾ ਜੀ ਦੇ ਮਨ ਵਿੱਚ ਇਹ ਵਿਚਾਰ ਆਇਆ ਸੀ, ਜਿਸ ਤੋਂ ਬਾਅਦ ਸਾਡੇ ਵੱਲੋਂ ਇਸ ਨੂੰ ਹਕੀਕਤ ਵਿੱਚ ਬਦਲ ਕੇ ਦਰਿਆ ਨੂੰ ਮੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੱਥੇ ਕਿਤੇ ਵੀ ਡੈਮਾਂ ਜਾਂ ਆਰਜ਼ੀ ਬੰਨ੍ਹਾਂ ਵਿੱਚ ਤਰੇੜਾਂ ਹਨ, ਸਰਕਾਰ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਮੌਕੇ ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ, ਰਛਪਾਲ ਸਿੰਘ ਸੰਧੂ, ਗਿਰਦੌਰ ਸਿੰਘ ਆਹਲੀ ਨੇ ਸੰਤ ਬਾਬਾ ਸੁੱਖਾ ਸਿੰਘ, ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਤ ਬਾਬਾ ਸੁੱਖਾ ਸਿੰਘ, ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਪਹਿਲੇ ਦਿਨ ਤੋਂ ਜੋ ਸੇਵਾ ਨਿਭਾਈ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਅਜਿਹਾ ਵਿਧਾਇਕ ਚੁਣਿਆ ਹੈ ਜੋ ਸਾਡੇ ਸੁੱਖ-ਦੁੱਖ 'ਚ ਕੰਮ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਬੰਨ੍ਹ ਨੂੰ ਬਣਾਉਣ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.