ETV Bharat / state

ਦੇਸ਼ ਦੀ ਆਜ਼ਾਦੀ ਲਈ ਕੀ ਖੋਇਆ ਕੀ ਪਾਇਆ, ਪੀੜ੍ਹਤ ਪਰਿਵਾਰ ਦੀ ਜ਼ੁਬਾਨੀ...

author img

By

Published : Aug 14, 2021, 5:22 PM IST

Updated : Aug 14, 2021, 7:51 PM IST

ਦੇਸ਼ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਪੂਰੇ ਦੇਸ਼ ਦੇ ਹਰ ਸ਼ਹਿਰ ਵਿੱਚ ਆਜ਼ਾਦੀ ਦੀ ਖੁਸ਼ੀ ਵਿਚ ਪ੍ਰੋਗਰਾਮ ਕਰਾਏ ਜਾ ਰਹੇ ਨੇ। ਹਾਲਾਂਕਿ ਕੋਵਿਡ ਦੇ ਚੱਲਦੇ ਜ਼ਿਆਦਾਤਰ ਥਾਵਾਂ ‘ਤੇ ਇਹ ਪ੍ਰੋਗਰਾਮ ਸਕੂਲੀ ਬੱਚਿਆਂ ਤੋਂ ਬਗੈਰ ਅਤੇ ਉਨ੍ਹਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਰੰਗਾਰੰਗ ਪ੍ਰੋਗਰਾਮਾਂ ਤੋਂ ਬਗੈਰ ਨਜ਼ਰ ਆਉਣਗੇ।

ਦੇਸ਼ ਦੀ ਆਜ਼ਾਦੀ ਲਈ ਕੀ ਖੋਇਆ ਕੀ ਪਾਇਆ, ਪੀੜ੍ਹਤ ਪਰਿਵਾਰ ਦੀ ਜ਼ੁਬਾਨੀ...
ਦੇਸ਼ ਦੀ ਆਜ਼ਾਦੀ ਲਈ ਕੀ ਖੋਇਆ ਕੀ ਪਾਇਆ, ਪੀੜ੍ਹਤ ਪਰਿਵਾਰ ਦੀ ਜ਼ੁਬਾਨੀ...

ਜਲੰਧਰ: ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਜਿੱਥੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਲਾਲ ਕਿਲ੍ਹੇ ‘ਤੇ ਤਿਰੰਗਾ ਝੰਡਾ ਫਹਿਰਾਉਣ ਜਾ ਰਹੇ ਨੇ ਉਧਰ ਦੂਸਰੇ ਪਾਸੇ ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਪਰਿਵਾਰ ਜਿਨ੍ਹਾਂ ਦੇ ਆਪਣਿਆਂ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਅੱਜ ਆਪਣੇ ਹੀ ਰਾਜਨੀਤਕ ਸਿਸਟਮ ਤੋਂ ਨਾਰਾਜ਼ ਨਜ਼ਰ ਆ ਰਹੇ ਨੇ।

ਦੇਸ਼ ਦੀ ਆਜ਼ਾਦੀ ਲਈ ਕੀ ਖੋਇਆ ਕੀ ਪਾਇਆ, ਪੀੜ੍ਹਤ ਪਰਿਵਾਰ ਦੀ ਜ਼ੁਬਾਨੀ...

ਐਸੀ ਹੀ ਇੱਕ ਸ਼ਖ਼ਸੀਅਤ ਨੇ ਸੁਰਿੰਦਰ ਕੁਮਾਰੀ ਕੱਕੜ। ਸੁਰਿੰਦਰ ਕੁਮਾਰੀ ਕੱਕੜ ਦਾ ਜਨਮ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਪੰਜ ਸਾਲ ਪਹਿਲੇ ਹੋਇਆ ਸੀ ਪਰ ਉਨ੍ਹਾਂ ਨੂੰ ਉਸ ਵੇਲੇ ਦੀਆਂ ਘਟਨਾਵਾਂ ਬਾਖ਼ੂਬੀ ਯਾਦ ਹਨ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਨਾਨਾ ਜੀ ਅਤੇ ਨਾਨਕੇ ਪਰਿਵਾਰ ਦੇ ਹੋਰ ਬਹੁਤ ਸਾਰੇ ਲੋਕ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਿਲ ਰਹੇ ਨੇ ਅਤੇ ਖੁਦ ਉਨ੍ਹਾਂ ਦੇ ਨਾਨਾ ਜੀ ਦਾ ਘਰ ਇਨਕਲਾਬੀਆਂ ਦਾ ਅੱਡਾ ਹੋਇਆ ਕਰਦਾ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਨਾ ਜੀ ਦੇਸ਼ ਦੀ ਆਜ਼ਾਦੀ ਲਈ ਵੱਖ-ਵੱਖ ਲਹਿਰਾਂ ਨਾਲ ਜੁੜ ਕੇ ਆਜ਼ਾਦੀ ਲਈ ਆਪਣੀ ਲੜਾਈ ਲੜਦੇ ਰਹੇ ਨੇ। ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕੀ ਉਨ੍ਹਾਂ ਨੇ ਆਜ਼ਾਦੀ ਦਾ ਉਹ ਸਮਾਂ ਅਤੇ ਪੰਦਰਾਂ ਅਗਸਤ ਉਨੀ ਸੌ ਸੰਤਾਲੀ ਨੂੰ ਜਵਾਹਰ ਲਾਲ ਨਹਿਰੂ ਵੱਲੋਂ ਦਿੱਲੀ ਦੇ ਲਾਲ ਕਿਲੇ ‘ਤੇ ਫਹਿਰਾਇਆ ਗਿਆ ਤਿਰੰਗਾ ਆਪਣੀ ਅੱਖੀਂ ਦੇਖਿਆ ਹੈ ਪਰ ਇਸ ਦੇ ਨਾਲ ਹੀ ਉਸ ਵੇਲੇ ਦੇ ਭਾਰਤ ਪਾਕਿਸਤਾਨ ਵਟਵਾਰਾ ਹੋਇਆ ਸੀ ਉਸ ਤੋਂ ਉਹ ਕਾਫੀ ਨਿਰਾਸ਼ ਹਨ ਕਿਉਂਕਿ ਉਹ ਇਸ ਆਜ਼ਾਦੀ ਵਿਚ ਇਕ ਐਸਾ ਕਾਲਾ ਸਮਾਂ ਸੀ ਜਦ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਆਪਣੇ ਲੋਕ ਆਪਣਿਆਂ ਤੋਂ ਵਿੱਛੜ ਗਏ ਜਿਨ੍ਹਾਂ ਵਿਚ ਕਿਸੇ ਦੇ ਮਾਂ ਬਾਪ ਕਿਸੇ ਦੇ ਭੈਣ ਭਰਾ ਕਿਸੇ ਦੇ ਦੋਸਤ ਜਿਨ੍ਹਾਂ ਦੀ ਜਾਂ ਤੇ ਜਾਨ ਚਲੀ ਗਈ ਜਾਂ ਫਿਰ ਉਹ ਭਾਰਤ ਤੋਂ ਪਾਕਿਸਤਾਨ ਚਲੇ ਗਏ ਜਾਂ ਪਾਕਿਸਤਾਨ ਤੋਂ ਭਾਰਤ ਆ ਗਏ।

ਸੁਰਿੰਦਰ ਕੁਮਾਰੀ ਕੱਕੜ ਦੱਸਦੇ ਨੇ ਕਿ ਉਨ੍ਹਾਂ ਦੇ ਨਾਨਾ ਜੀ ਉਨ੍ਹਾਂ ਨੂੰ ਨਿੱਕੇ ਹੁੰਦਿਆਂ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸਨ। ਉਨ੍ਹਾਂ ਮੁਤਾਬਕ ਹੁਣ ਅਸੀਂ ਆਪਣੀ ਆਜ਼ਾਦੀ ਦੀ ਪਚੱਤਰ ਵੀਂ ਵਰ੍ਹੇਗੰਢ ਮਨਾ ਰਹੇ ਹਾਂ ਪਰ ਸਾਡੇ ਦੇਸ਼ ਵਿੱਚ ਗੁਲਾਮੀ ਅੱਜ ਵੀ ਆਪਣੇ ਪੈਰ ਪਸਾਰੇ ਹੋਏ ਹਨ ਇਕ ਪਾਸੇ ਜਿਥੇ ਕਿਸਾਨ ਸੜਕਾਂ ‘ਤੇ ਬੈਠੇ ਨੇ ਦੂਸਰੇ ਪਾਸੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲ ਰਹੇ ਉਹ ਗ਼ਰੀਬ ਹੋਰ ਜ਼ਿਆਦਾ ਗ਼ਰੀਬ ਹੁੰਦਾ ਜਾ ਰਿਹਾ ਹੈ।

ਉਨ੍ਹਾਂ ਮੁਤਾਬਕ ਇਹ ਸਾਰੀਆਂ ਗੱਲਾਂ ਉਨ੍ਹਾਂ ਨੂੰ ਬਹੁਤ ਨਿਰਾਸ਼ ਕਰਦੀਆਂ ਨੇ ਕਿਉਂਕਿ ਆਜ਼ਾਦੀ ਦੇ ਪਰਵਾਨਿਆਂ ਨੇ ਜਿਸ ਆਜ਼ਾਦੀ ਲਈ ਆਪਣੀ ਜਾਨ ਦਿੱਤੀ ਸੀ ਉਸ ਵੇਲੇ ਉਨ੍ਹਾਂ ਦੀ ਸੋਚ ਦੇਸ਼ ਨੂੰ ਇਸ ਤਰ੍ਹਾਂ ਬਣਾਉਣ ਦੀ ਨਹੀਂ ਸੀ ਜਿਸ ਵਿੱਚ ਕਿਸਾਨ ਸੜਕਾਂ ‘ਤੇ ਬੈਠੇ ਹੋਣ ਅਤੇ ਰੋਜ਼ ਰੋਜ਼ ਲੋਕ ਆਪਣੇ ਹੱਕਾਂ ਲਈ ਧਰਨੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:ਜਾਣੋਂ ਕਿਸ ਅਨੋਖੇ ਤਰੀਕੇ ਨਾਲ ਬਣਾਏ ਗਏ ਹਨ ਸ਼ਹੀਦਾਂ ਦੇ ਪੋਰਟਰੇਟ

Last Updated : Aug 14, 2021, 7:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.