ਜਲੰਧਰ: ਪੰਜਾਬ ਵਿੱਚ ਅੱਜ ਤੋਂ ਕਣਕ ਦੀ ਖਰੀਦ ਸ਼ੁਰੂ ਹੋਣੀ ਸੀ, ਪਰ ਸਰਕਾਰ ਨਾਲ ਆੜ੍ਹਤੀਆਂ ਦੀ ਖਿੱਚਾਤਣੀ ਵਿੱਚ ਅਜੇ ਤੱਕ ਪੰਜਾਬ ਦੀਆਂ ਮੰਡੀਆਂ ਖਾਲੀ ਨਜ਼ਰ ਆ ਰਹੀਆਂ ਹਨ। ਇੱਕ ਪਾਸੇ ਜਿਥੇ ਆੜ੍ਹਤੀਆਂ ਦੀ ਹਰੇਕ ਸਰਕਾਰ ਨਾਲ ਗੱਲਬਾਤ ਨਹੀਂ ਨਿੱਬੜੀ ਹੈ। ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਬਣੀਆਂ ਮੰਡੀਆਂ ਵਿੱਚ ਕਿਸਾਨ ਇੱਕਾ-ਦੁੱਕਾ ਟਰਾਲੀ ਲੈ ਕੇ ਹੀ ਪਹੁੰਚ ਰਹੇ ਹਨ।
ਇਸ ਸਬੰਧੀ ਆੜ੍ਹਤੀ ਰਾਜ ਕੁਮਾਰ ਨੇ ਕਿਹਾ ਕਿ ਆੜ੍ਹਤੀਆਂ ਐਸੋਸੀਏਸ਼ਨ ਦੀ ਸਰਕਾਰ ਨਾਲ ਗੱਲਬਾਤ ਚੱਲ ਰਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਹਾ ਕਿ ਅਸੀਂ ਕਿਸਾਨ ਦੇ ਖਾਤੇ ਵਿੱਚ ਅਦਾਇਗੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਆਸੀਂ ਕਿਸਾਨਾਂ ਦੇ ਖਾਤੇ ਵਿੱਚ ਫਸਲ ਦੇ ਪੂਰੀ ਆਦਾਇਗੀ ਕੀਤੀ ਸੀ ਤੇ ਹੁਣ ਵੀ ਉਸੇ ਤਰਾਂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੱਲ ਵੀ ਸਰਕਾਰ ਨਾਲ ਆੜ੍ਹਤੀਆਂ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਸੀ ਤੇ ਅੱਜ ਵੀ ਲੁਧਿਆਣਾ ਵਿੱਚ ਆੜ੍ਹਤੀਆਂ ਐਸੋਸੀਏਸ਼ਨ ਦੀ ਮੀਟਿੰਦ ਚੱਲ ਰਹੀਂ ਹੈ।
ਉਨ੍ਹਾਂ ਕਿਹਾ ਕਿ ਜੋ ਵੀ ਸਾਡੀ ਐਸੋਸੀਏਸ਼ਨ ਫੈਸਲਾ ਕਰੇਗੀ ਉਸ ਹਿਸਾਬ ਨਾਲ ਅਸੀਂ ਚੱਲਾਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਸਾਡੀ ਆੜ੍ਹਤੀਆਂ ਐਸੋਸੀਏਸ਼ਨ ਦਾ ਹੁਕਮ ਨਹੀਂ ਆਉਦਾ, ਉਨ੍ਹਾਂ ਚਿਰ ਫਸਲ ਦੀ ਤੋਲ ਨਹੀਂ ਕੀਤੀ ਜੇਵੇਗੀ।
ਉਧਰ ਦੂਸਰੇ ਪਾਸੇ ਕਿਸਾਨਾਂ ਦਾ ਵੀ ਕਿਹਾ ਕਿ ਕਿਸਾਨ ਆੜ੍ਹਤੀਆਂ ਦੇ ਨਾਲ ਹੀ ਚੱਲਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਹੀਂ ਚਹੁੰਦੀ ਕੀ ਕਿਸਾਨ ਦਾ ਆੜ੍ਹਤੀਆਂ ਨਾਲ ਰਿਸਤਾਂ ਬਰਕਾਰ ਰਹੇ। ਉਨ੍ਹਾਂ ਕਿਹਾ ਕਿ ਕਿਸਾਨ ਆੜ੍ਹਤੀਆਂ ਦੇ ਨਾਲ ਖੜੇ ਹਨ।