ETV Bharat / state

ਰਾਹੁਲ ਗਾਂਧੀ ਦੇ ਮਸੂਦ ਅਜ਼ਹਰ ਨੂੰ ਜੀ ਕਹਿਣ 'ਤੇ ਸੁਖਬੀਰ ਬਾਦਲ ਦਾ ਬਿਆਨ, ਕਿਹਾ...

author img

By

Published : Mar 12, 2019, 4:15 PM IST

ਰਾਹੁਲ ਗਾਂਧੀ ਦੇ ਮਸੂਦ ਅਜ਼ਹਰ ਨੂੰ ਜੀ ਕਹਿ ਕੇ ਸੰਬੋਧਨ ਕਰਨ 'ਤੇ ਸੁਖਬੀਰ ਬਾਦਲ ਨੇ ਸਾਧਿਆ ਕਾਂਗਰਸ 'ਤੇ ਨਿਸ਼ਾਨਾ। ਸੁਖਬੀਰ ਬਾਦਲ ਨੇ ਕਿਹਾ ਕਿ ਪਾਕਿ ਫ਼ੌਜ ਮੁਖੀ ਜਨਰਲ ਬਾਜਵਾ ਅਤੇ ਮਸੂਦ ਅਜ਼ਹਰ ਨੂੰ "ਜੀ" ਕਹਿਣਾ ਪ੍ਰਗਟਾਉਂਦਾ ਹੈ ਕਾਂਗਰਸੀਆਂ ਦਾ ਪਾਕਿਸਤਾਨ ਨਾਲ ਪਿਆਰ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ

ਜਲੰਧਰ: ਲੋਕ ਸਭਾ ਚੋਣਾਂ ਦਾ ਵਿਗੁਲ ਵੱਜ ਚੁੱਕਾ ਹੈ ਅਤੇ ਸਾਰੀਆਂ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ 'ਚ ਜੁਟ ਗਈਆਂ ਹਨ। ਇਸੇ ਤਹਿਤ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਲੰਧਰ ਪੁੱਜੇ। ਇਸ ਦੌਰਾਨ ਉਨ੍ਹਾਂ ਕਾਂਗਰਸ 'ਤੇ ਨਿਸ਼ਾਨੇ ਸਾਧੇ।ਸੁਖਬੀਰ ਬਾਦਲ ਨੇ ਇਸ ਮੌਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦੇ ਨਾਂਅ ਨਾਲ "ਜੀ" ਲਗਾਉਣ ਉੱਤੇ ਟਿੱਪਣੀ ਕੀਤੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ

ਉਨ੍ਹਾਂ ਕਿਹਾ, "ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਬਾਜਵਾ ਨੂੰ "ਜੀ" ਕਹਿ ਰਿਹਾ ਹੈ ਅਤੇ ਰਾਹੁਲ ਗਾਂਧੀ ਮਸੂਦ ਅਜ਼ਹਰ ਨੂੰ, ਇਹ ਸਭ ਸਿੱਧ ਕਰਦਾ ਕਿ ਕਾਂਗਰਸੀਆਂ ਦਾ ਪਾਕਿਸਤਾਨ ਨਾਲ ਕਿੰਨਾ ਪਿਆਰ ਹੈ।"

ਸੁਖਬੀਰ ਬਾਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਜਲੰਧਰ ਸਣੇ ਬਾਕੀ ਸਾਰੇ ਉਮੀਦਵਾਰਾਂ ਦਾ ਐਲਾਨ ਅਗਲੇ ਮਹੀਨੇ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 16 ਮਾਰਚ ਨੂੰ ਜਲੰਧਰ 'ਚ ਵਰਕਰ ਮੀਟਿੰਗ ਕੀਤੀ ਜਾਵੇਗੀ।

Story.....PB_JLD_Devender_Sukhbir badal in jalandhar

No of files...01

Feed thru .... Ftp



ਐਂਕਰ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਰਾਹੁਲ ਗਾਂਧੀ ਉਤੇ ਹਮਲਾ। ਰਾਹੁਲ ਗਾਂਧੀ ਵਲੋਂ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦੇ ਨਾਮ ਨਾਲ "ਜੀ" ਲਗਾਉਣ ਉਤੇ ਸੁਖਬੀਰ ਨੇ ਕੀਤੀ ਟਿੱਪਣੀ
 ਸੁਖਬੀਰ ਬਾਦਲ ਨੇ ਕਿਹਾ,ਨਵਜੋਤ  ਸਿੱਧੂ ਪਾਕਿਸਤਾਨ ਦੇ ਆਰਮੀ ਚੀਫ ਬਾਜਵਾ ਨੂੰ "ਜੀ"  ਆਖ ਰਿਹਾ ਤੇ ਰਾਹੁਲ ਗਾਂਧੀ ਮਸੂਦ ਅਜ਼ਹਰ ਨੂੰ । ਇਹ ਸਭ ਸਿੱਧ ਕਰਦਾ ਕਿ ਕਾਂਗਰਸੀਆਂ ਦਾ ਪਾਕਿਸਤਾਨ ਨਾਲ ਕਿੰਨਾ ਪਿਆਰ ਹੈ । ਓਹਨਾ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਜਲੰਧਰ ਸਣੇ ਬਾਕੀ ਸਾਰੇ ਉਮੀਦਵਾਰਾਂ ਦਾ ਐਲਾਨ ਅਗਲੇ ਮਹੀਨੇ ਹੋਵੇਗਾ । ਇਸਤੋਂ ਅਲਾਵਾ ਓਹਨਾ ਨੇ ਦੱਸਿਆ ਕਿ 16 ਮਾਰਚ ਨੂੰ ਜਲੰਧਰ ਵਿਖੇ ਵਰਕਰ ਮੀਟਿੰਗ ਕੀਤੀ ਜਾਏਗੀ ।  

ਬਾਈਟ : ਸੁਖਬੀਰ ਬਾਦਲ ( ਅਕਾਲੀ ਦਲ ਪ੍ਰਧਾਨ )


Jalandhar
ETV Bharat Logo

Copyright © 2024 Ushodaya Enterprises Pvt. Ltd., All Rights Reserved.