ETV Bharat / state

ਜਲੰਧਰ 'ਚ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਤੋਂ 23 ਲੱਖ ਰੁਪਏ ਦੀ ਲੁੱਟ, ਫਿਲਮੀ ਅੰਦਾਜ਼ 'ਚ ਲੁੱਟ ਨੂੰ ਦਿੱਤਾ ਗਿਆ ਅੰਜਾਮ

author img

By

Published : Jul 24, 2023, 4:12 PM IST

Updated : Jul 24, 2023, 6:01 PM IST

ਪੰਜਾਬ ਵਿੱਚ ਲੁਟੇਰਿਆਂ ਦੇ ਬੁਲੰਦ ਹੌਂਸਲਿਆਂ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਲੁਧਿਆਣਾ ਵਿੱਚ ਸਥਿਤ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮ ਜਦੋਂ 23 ਲੱਖ ਰੁਪਏ ਦੀ ਨਕਦੀ ਫਿਲੌਰ ਸਥਿਤ ਬੈਂਕ ਵਿੱਚ ਜਮ੍ਹਾਂ ਕਰਵਾਉਣ ਜਾ ਰਹ ਸਨ ਤਾਂ ਲੁਟੇਰਿਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

Robbery of 23 lakh rupees from employees of Ladowal Toll Plaza in Jalandhar.
ਜਲੰਧਰ 'ਚ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਤੋਂ 23 ਲੱਖ ਰੁਪਏ ਦੀ ਲੁੱਟ, ਫਿਲਮੀ ਅੰਦਾਜ਼ 'ਚ ਲੁੱਟ ਨੂੰ ਦਿੱਤਾ ਗਿਆ ਅੰਜਾਮ

ਜਲੰਧਰ: ਜ਼ਿਲ੍ਹੇ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਕਰਿੰਦਿਆਂ ਤੋਂ ਲੁਟੇਰਿਆਂ ਨੇ 23 ਲੱਖ ਰੁਪਏ ਦੀ ਨਕਦੀ ਦਿਨ-ਦਿਹਾੜੇ ਲੁੱਟ ਲਈ ਹੈ। ਜਾਣਕਾਰੀ ਮੁਤਾਬਿਕ ਜਲੰਧਰ ਦੇ ਫਿਲੌਰ ਵਿੱਚ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਕਾਰ ਨੂੰ ਲੁਟੇਰਿਆਂ ਨੇ ਘੇਰ ਲਿਆ ਅਤੇ ਉਨ੍ਹਾਂ ਕੋਲੋਂ ਕਰੀਬ 23 ਲੱਖ 50 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਹਮੇਸ਼ਾ ਦੀ ਤਰ੍ਹਾਂ ਵਾਰਦਾਤ ਤੋਂ ਬਾਅਦ ਜਾਗੀ ਪੁਲਿਸ ਨੇ ਇਸ ਵਾਰ ਵੀ ਲੁੱਟ ਦੀ ਵਾਰਦਾਤ ਤੋਂ ਬਾਅਦ ਪੂਰੀ ਸਬ-ਡਵੀਜ਼ਨ 'ਚ ਹਾਈ ਅਲਰਟ ਜਾਰੀ ਕੀਤਾ।

ਫਿਲਮੀ ਅੰਦਾਜ਼ 'ਚ ਕੀਤੀ ਲੁੱਟ: ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮ ਜਦੋਂ ਨਕਦੀ ਜਮ੍ਹਾਂ ਕਰਵਾਉਣ ਲਈ ਜਲੰਧਰ ਦੇ ਫਿਲੌਰ ਸਥਿਤ ਬੈਂਕ ਲਈ ਬੇਲੈਰੋ ਗੱਡੀ ਵਿੱਚ ਸਵਾਰ ਹੋਕੇ ਜਾ ਰਹੇ ਸਨ ਤਾਂ ਇਸ ਦੌਰਾਨ ਲੁਟੇਰੇ ਐਕਸ਼ਨ ਵਿੱਚ ਆਏ ਅਤੇ ਫਿਲਮੀ ਅੰਦਾਜ਼ ਵਿੱਚ ਲੁਟੇਰਿਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਅਤੇ ਇਸ ਤੋਂ ਬਾਅਦ ਗੰਨ ਪੁਆਇੰਟ ਉੱਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ। ਟੋਲ ਪਲਾਜ਼ੇ ਦੇ ਮੁਲਾਜ਼ਮ ਨੇ ਦੱਸਿਆ ਕਿ ਚਿੱਟੇ ਰੰਗ ਦੀ ਬਰੀਜ਼ਾ ਕਾਰ ਉਨ੍ਹਾਂ ਦੀ ਕਾਰ ਸਾਹਮਣੇ ਆਕੇ ਰੁਕੀ ਜਿਸ ਵਿੱਚ ਪੰਜ ਹਥਿਆਰਬੰਦ ਲੁਟੇਰੇ ਸਵਾਰ ਸਨ । ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਸਾਢੇ 23 ਲੱਖ ਦੇ ਕਰੀਬ ਦੀ ਨਕਦੀ ਸੀ ਜੋ ਕਿ ਲੁੱਟ ਕੇ ਫ਼ਰਾਰ ਮੁਲਜ਼ਮ ਹੋ ਗਏ , ਲੁਟੇਰਿਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਗੱਡੀ ਦੀ ਵੀ ਭੰਨਤੋੜ ਕੀਤੀ।

ਕੈਸ਼ ਵੈਨ ਨਾਲ ਨਹੀਂ ਸੀ ਕੋਈ ਸੁਰੱਖਿਆ ਮੁਲਾਜ਼ਮ: ਵਾਰਦਾਤ ਵਾਲੀ ਥਾਂ ਉੱਤੇ ਪਹੁੰਚ ਕੇ ਜਦੋਂ ਪੀੜਤ ਪਲਾਜ਼ਾ ਮੁਲਾਜ਼ਮਾਂ ਨਾਲ ਪੁਲਿਸ ਨੇ ਗੱਲ ਕੀਤੀ ਤਾਂ ਉਨ੍ਹਾਂ ਨੇ ਲੁੱਟ ਦੀ ਸਾਰੀ ਹੱਡਬੀਤੀ ਸੁਣਾਈ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਜਿਸ ਸਮੇਂ ਲੁੱਟ ਹੋਈ ਉਸ ਸਮੇਂ ਬੇਲੈਰੋ ਗੱਡੀ ਵਿੱਚ ਪਲਾਜ਼ਾ ਦੇ ਸਿਰਫ ਦੋ ਕਰਿੰਦੇ ਹੀ ਸਵਾਰ ਸਨ ਅਤੇ ਉਨ੍ਹਾਂ ਨਾਲ ਕੋਈ ਵੀ ਸੁਰੱਖਿਆ ਮੁਲਾਜ਼ਮ ਮੌਜੂਦ ਨਹੀਂ ਸੀ। ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਟੋਲ ਪਲਾਜ਼ਾ ਮੁਲਾਜ਼ਮਾਂ ਦੇ ਦੱਸਣ ਮੁਤਾਬਿਕ ਗੱਡੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਜਲਦ ਹੀ ਲੁਟੇਰੇ ਗ੍ਰਿਫ਼ਤਾਰ ਕਰ ਲਏ ਜਾਣਗੇ।

Last Updated : Jul 24, 2023, 6:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.