ETV Bharat / state

ਲੋਕਾਂ ਵੱਲੋਂ ਭਾਜਪਾ ਨੂੰ ਪਿੰਡਾਂ ਵਿੱਚ ਵੜਨ ਤੋਂ ਨਾਂਹ

author img

By

Published : Nov 13, 2021, 9:06 PM IST

ਪੰਜਾਬ ਵਿੱਚ ਪਹਿਲੀ ਵਾਰ ਐਸਾ ਹੋਣ ਜਾ ਰਿਹਾ ਹੈ ਕਿ ਭਾਜਪਾ ਅਤੇ ਅਕਾਲੀ ਦਲ ਕਿਸਾਨੀ ਮੁੱਦੇ ਦੇ ਚੱਲਦੇ ਅਲੱਗ ਅਲੱਗ ਚੋਣ ਲੜਨ ਜਾ ਰਹੇ ਹਨ। ਇਸੇ ਦੇ ਚੱਲਦੇ ਜਿੱਥੇ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਬੰਧਨ ਕਰ ਲਿਆ ਹੈ। ਉਧਰ ਦੂਸਰੇ ਪਾਸੇ ਭਾਜਪਾ ਅਜੇ ਵੀ ਪੰਜਾਬ ਦੀਆਂ 117 ਸੀਟਾਂ 'ਤੇ ਇਕੱਲੇ ਹੀ ਚੋਣ ਲੜਨ ਜਾ ਰਹੀ ਹੈ।

ਲੋਕਾਂ ਵੱਲੋਂ ਭਾਜਪਾ ਨੂੰ ਪਿੰਡਾਂ ਵਿੱਚ ਵੜਨ ਤੋਂ ਨਾਂਹ
ਲੋਕਾਂ ਵੱਲੋਂ ਭਾਜਪਾ ਨੂੰ ਪਿੰਡਾਂ ਵਿੱਚ ਵੜਨ ਤੋਂ ਨਾਂਹ

ਜਲੰਧਰ: ਪੰਜਾਬ ਵਿੱਚ 2022 ਦੀਆਂ ਚੋਣਾਂ ਨੂੰ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ। ਇਸ ਸਮੇਂ ਵਿੱਚ ਹਰ ਪਾਰਟੀ ਚੋਣਾਂ ਨੂੰ ਲੈ ਕੇ ਆਪਣਾ ਹੋਮ ਵਰਕ ਕਰ ਚੁੱਕੀ ਹੈ। ਪਰ ਪੰਜਾਬ ਵਿੱਚ ਇਸ ਵਾਰ ਦੀਆਂ ਚੋਣਾਂ ਦੀ ਤਸਵੀਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਕੁਝ ਅਲੱਗ ਰਹਿਣ ਵਾਲੀ ਹੈ।

ਆਖਿਰ ਕੀ ਹੈ ਅਲੱਗ?
ਪੰਜਾਬ ਵਿੱਚ ਪਹਿਲੀ ਵਾਰ ਐਸਾ ਹੋਣ ਜਾ ਰਿਹਾ ਹੈ ਕਿ ਭਾਜਪਾ ਅਤੇ ਅਕਾਲੀ ਦਲ ਕਿਸਾਨੀ ਮੁੱਦੇ ਦੇ ਚੱਲਦੇ ਅਲੱਗ ਅਲੱਗ ਚੋਣ ਲੜਨ ਜਾ ਰਹੇ ਹਨ। ਇਸੇ ਦੇ ਚੱਲਦੇ ਜਿੱਥੇ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਬੰਧਨ ਕਰ ਲਿਆ ਹੈ। ਉਧਰ ਦੂਸਰੇ ਪਾਸੇ ਭਾਜਪਾ ਅਜੇ ਵੀ ਪੰਜਾਬ ਦੀਆਂ 117 ਸੀਟਾਂ 'ਤੇ ਇਕੱਲੇ ਹੀ ਚੋਣ ਲੜਨ ਜਾ ਰਹੀ ਹੈ। ਉਧਰ ਦੂਸਰੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਹਰ ਵਿਧਾਨ ਸਭਾ ਸੀਟ ਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਨੂੰ ਤਿਆਰ ਹੈ। ਜ਼ਾਹਿਰ ਹੈ ਪੰਜਾਬ ਵਿੱਚ ਇਸ ਵਾਰ ਚੋਣਾਂ ਦਾ ਨਜ਼ਾਰਾ ਕੁਝ ਹੋਰ ਹੀ ਹੋਵੇਗਾ।

ਭਾਜਪਾ ਦੇ ਪਿੰਡਾਂ ਵਿੱਚ ਹਾਲਾਤ ...

ਇੱਕ ਪਾਸੇ ਜਿਥੇ ਭਾਰਤੀ ਜਨਤਾ ਪਾਰਟੀ 2022 ਦੀਆਂ ਚੋਣਾਂ ਵਿੱਚ ਸਾਰੀਆਂ 117 ਸੀਟਾਂ 'ਤੇ ਚੋਣਾਂ ਲੜਨ ਦਾ ਐਲਾਨ ਕਰ ਚੁੱਕੀ ਹੈ। ਉਹਦੇ ਦੂਸਰੇ ਪਾਸੇ ਪੰਜਾਬ ਵਿੱਚ ਭਾਜਪਾ ਦਾ ਇਹ ਸਫ਼ਰ ਕੰਡਿਆਂ ਦੇ ਦਸਤੇ ਤੋਂ ਇਲਾਵਾ ਹੋਰ ਕੁਝ ਨਹੀਂ।

ਜ਼ਿਕਰਯੋਗ ਹੈ ਕਿ ਜੇ ਸ਼ਹਿਰੀ ਵੋਟ ਦੀ ਗੱਲ ਤੋਂ ਇਲਾਵਾ ਪਿੰਡਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਕਰੀਬ 12729 ਪਿੰਡ ਨੇ, ਜਿਨ੍ਹਾਂ ਵਿੱਚ ਸਿਰਫ਼ ਕਿਸਾਨ ਹੀ ਨਹੀਂ ਬਲਕਿ ਹੋਰ ਜਾਤੀ ਅਤੇ ਧਰਮਾਂ ਦੇ ਲੋਕ ਵੀ ਰਹਿੰਦੇ ਹਨ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਇਨ੍ਹਾਂ ਪਿੰਡਾਂ ਵਿੱਚ ਆਪਣਾ ਰਸਤਾ ਕਿਸਾਨਾਂ ਤੋਂ ਇਲਾਵਾ ਬਾਕੀ ਲੋਕਾਂ ਦੇ ਘਰਾਂ ਵੱਲ ਤਲਾਸ਼ ਰਹੀ ਹੈ। ਪਰ ਉਨ੍ਹਾਂ ਦਾ ਇਹ ਰਸਤਾ ਇੰਨਾ ਆਸਾਨ ਨਹੀਂ ਰਹਿਣ ਵਾਲਾ ਹੈ।

ਭਾਰਤੀ ਜਨਤਾ ਪਾਰਟੀ ਦੇ ਹਾਲਾਤ ਇਹ ਨੇ ਕਿ ਪਿੰਡਾਂ ਵਿੱਚ ਉਨ੍ਹਾਂ ਕੋਲ ਇੱਕ ਵੀ ਉਮੀਦਵਾਰ ਐਸਾ ਨਹੀਂ ਹੈ, ਜਿਸ ਨੂੰ ਉਹ ਆਪਣੀ ਪਾਰਟੀ ਵੱਲੋਂ ਚੋਣਾਂ ਵਿੱਚ ਉਤਾਰ ਸਕਣ। ਇਸ ਦਾ ਇੱਕੋ ਹੀ ਇੱਕ ਰਸਤਾ ਹੈ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਤੋਂ ਇਲਾਵਾ ਬਾਕੀ ਲੋਕਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ।

ਲੋਕਾਂ ਵੱਲੋਂ ਭਾਜਪਾ ਨੂੰ ਪਿੰਡਾਂ ਵਿੱਚ ਵੜਨ ਤੋਂ ਨਾਂਹ

ਭਾਜਪਾ ਨੂੰ ਪਿੰਡਾਂ ਦੇ ਲੋਕਾਂ ਦਾ ਜਵਾਬ ...

ਜਿੱਥੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸ਼ਹਿਰੀ ਇਲਾਕਿਆਂ ਦੇ ਨਾਲ ਨਾਲ ਪੇਂਡੂ ਇਲਾਕਿਆਂ ਵਿੱਚ ਵੀ ਚੋਣਾਂ ਲੜਨ ਦੀ ਗੱਲ ਕਰ ਰਹੀ ਹੈ, ਉਹਦੇ ਦੂਸਰੇ ਪਾਸੇ ਸਿਰਫ਼ ਕਿਸਾਨ ਹੀ ਨਹੀਂ ਬਲਕਿ ਪਿੰਡਾਂ ਦੇ ਬਾਕੀ ਜਾਤੀ ਧਰਮ ਅਤੇ ਕੰਮਾਂ ਦੇ ਲੋਕ ਵੀ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ।

ਪੰਜਾਬ ਦਾ ਇੱਕ ਐਸਾ ਹੀ ਪਿੰਡ ਹੈ, ਜਲੰਧਰ ਜ਼ਿਲ੍ਹੇ ਦਾ ਰਾਣੀ ਭੱਟੀ। ਇਸ ਪਿੰਡ ਵਿੱਚ ਜਾ ਕੇ ਜਦ ਸਾਡੇ ਸਹਿਯੋਗੀ ਪਿੰਡ ਦੀ ਸੱਥ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ, ਤਾਂ ਲੋਕਾਂ ਨੇ ਸਾਫ਼ ਕਿਹਾ ਕਿ ਹੁਣ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਪਿੰਡਾਂ ਵਿਚ ਕੋਈ ਜਗ੍ਹਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ ਨੂੰ ਵੱਖ ਵੱਖ ਕਰਨ ਦੀ ਪਲੈਨਿੰਗ ਤਾਂ ਕਰ ਰਹੀ ਹੈ, ਪਰ ਦੂਸਰੇ ਪਾਸੇ ਪੰਜਾਬ ਦੇ ਪਿੰਡਾਂ ਵਿੱਚ ਜਾਤੀ ਅਤੇ ਧਰਮ ਨੂੰ ਲੈ ਕੇ ਲੋਕ ਬਿਲਕੁੱਲ ਵੀ ਵੱਖ ਵੱਖ ਨਹੀਂ ਹਨ, ਸਗੋਂ ਪੂਰੀ ਭਾਈਚਾਰਕ ਸਾਂਝ ਦੇ ਨਾਲ ਹਰ ਕੋਈ ਇੱਕ ਦੂਜੇ ਨੂੰ ਮਿਲਦਾ ਵਰਤਦਾ ਹੈ।

ਸੱਥ ਵਿੱਚ ਬੈਠੇ ਲੋਕਾਂ ਨੇ ਕਿਹਾ ਕਿ ਪਿੰਡ ਦੇ ਕਿਸੇ ਵੀ ਇਲਾਕੇ ਵਿੱਚ ਜਾਂ ਫਿਰ ਸੱਥ ਵਿਚ ਬੈਠਣ ਵਾਲੇ ਇਹ ਲੋਕ ਕਿਸੇ ਇੱਕ ਜਾਤੀ ਧਰਮ ਦੇ ਨਹੀਂ ਬਲਕਿ ਪਿੰਡਾਂ ਦੇ ਲੋਕ ਨੇ ਅਤੇ ਇਕੱਠੇ ਬੈਠਣ ਲੱਗਿਆਂ ਉਹ ਇਕ ਦੂਸਰੇ ਦੀ ਜਾਤੀ ਜਾਂ ਧਰਮ ਨਹੀਂ ਦੇਖਦੇ ਹਨ।

ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸਿਰਫ਼ ਕਿਸਾਨ ਹੀ ਨਹੀਂ, ਬਲਕਿ ਕਿਸੇ ਵੀ ਜਾਤੀ ਧਰਮ ਦੇ ਲੋਕ ਅਤੇ ਕੋਈ ਵੀ ਕੰਮ ਕਰਨ ਵਾਲਾ ਇਨਸਾਨ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੂੰ ਪਿੰਡਾਂ ਵਿੱਚ ਨਹੀਂ ਆਉਣ ਦੇਵੇਗਾ। ਜਦ ਤੱਕ ਕੇਂਦਰ ਸਰਕਾਰ ਵੱਲੋਂ ਤਿੰਨ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਪਿਛਲੇ ਇੱਕ ਸਾਲ ਤੋਂ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਆਪਣੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ।

ਸੜਕਾਂ ਤੇ ਬੈਠੇ ਨੇ ਪਰ ਕੇਂਦਰ ਸਰਕਾਰ ਨੂੰ ਇਸ ਦਾ ਕੋਈ ਫ਼ਰਕ ਨਹੀਂ ਪੈ ਰਿਹਾ। ਜਦਕਿ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਹਰ ਇੱਕ ਆਮ ਇਨਸਾਨ ਨੂੰ ਚਾਹੇ ਉਹ ਪਿੰਡ ਦਾ ਹੋਵੇ ਜਾਂ ਸ਼ਹਿਰ ਦਾ ਉਸ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਲਗਾਏ ਗਏ ਇਹ ਤਿੰਨ ਕਾਨੂੰਨਾਂ ਦਾ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਉਹ ਕਿਸਾਨਾਂ ਕਰਕੇ ਹੀ ਆਪਣੇ ਕਾਰੋਬਾਰ ਕਰ ਪਾ ਰਹੇ ਹਨ, ਕਿਉਂਕਿ ਖਾਣ ਪੀਣ ਵਾਲੀ ਕੋਈ ਵੀ ਚੀਜ਼ ਐਸੀ ਨਹੀਂ ਜੋ ਕਿਸਾਨਾਂ ਤੋਂ ਬਗੈਰ ਤਿਆਰ ਕੀਤੀ ਜਾ ਸਕੇ।

ਪਿੰਡ ਦੀ ਸੱਥ ਵਿੱਚ ਲੋਕਾਂ ਨਾਲ ਸਵਾਲ ਜਵਾਬ

ਕਿਸਾਨਾਂ ਮੁਤਾਬਕ ਭਾਜਪਾ ਨਹੀਂ ਤੋੜ ਪਾਏਗੀ ਪਿੰਡਾਂ ਦਾ ਭਾਈਚਾਰਾ ...

ਉੱਧਰ ਇਸ ਪੂਰੇ ਮਸਲੇ ਤੇ ਖੁਦ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਚੋਣ ਮਨੋਰਥ ਦੇ ਚੱਲਦੇ ਲੋਕਾਂ ਨੂੰ ਆਪਸ ਵਿਚ ਵੰਡਣ ਦੀ ਕੋਸ਼ਿਸ਼ ਕਰਦੀ ਹੈ ਅਤੇ ਭਾਜਪਾ ਦਾ ਇਹ ਕੰਮ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਹੈ।

ਜਲੰਧਰ ਦੇ ਕਿਸਾਨ ਆਗੂ ਮੁਕੇਸ਼ ਕੁਮਾਰ ਕਹਿੰਦੇ ਨੇ ਕਿਹਾ ਕਿ ਇਹ ਲੜਾਈ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਬਲਕਿ ਪੂਰੇ ਦੇਸ਼ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਇੱਕ ਸੌ ਸਤਾਰਾਂ ਸੀਟਾਂ 'ਤੇ ਖੜ੍ਹਨਾ ਦਾ ਕੀ ਭਾਜਪਾ ਨੂੰ ਪੰਜਾਬ ਵਿੱਚ ਇੱਕ ਸੌ ਸਤਾਰਾਂ ਸੀਟਾਂ ਲਈ ਉਮੀਦਵਾਰ ਹੀ ਨਹੀਂ ਮਿਲਣੇ।

ਉਨ੍ਹਾਂ ਕਿਹਾ ਕਿ ਜੋ ਲੋਕਾਂ ਨੂੰ ਤੋੜਨ ਦੀ ਰਾਜਨੀਤੀ ਭਾਜਪਾ ਕਰ ਰਹੀ ਹੈ, ਉਸ ਨੂੰ ਪੰਜਾਬ ਦੇ ਲੋਕੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਮੁਕੇਸ਼ ਕੁਮਾਰ ਨੇ ਇਹ ਵੀ ਕਿਹਾ ਕਿ ਅਜੇ ਉਨ੍ਹਾਂ ਦਾ ਮੋਰਚਾ ਸਿਰਫ਼ ਕੇਂਦਰ ਸਰਕਾਰ ਵੱਲੋਂ ਬਣਾਏ ਗਏ। ਤਿੰਨ ਕਾਲੇ ਕਾਨੂੰਨਾਂ ਵੱਲ ਧਿਆਨ ਦੇ ਰਿਹਾ ਹੈ ਅਤੇ ਜੇਕਰ ਇਸ ਦਾ ਹੱਲ ਨਹੀਂ ਨਿਕਲਿਆ ਤਾਂ ਮੋਰਚਾ ਆਖ਼ਰੀ ਮੌਕੇ ਤੇ ਕੁਝ ਵੀ ਫ਼ੈਸਲਾ ਲੈ ਸਕਦਾ ਹੈ। ਪਰ ਜੇਕਰ ਫਿਲਹਾਲ ਇਸ ਬਾਰੇ ਗੱਲ ਕਰੀਏ ਤਾਂ ਅਜੇ ਮੋਰਚੇ ਦਾ ਐਸਾ ਕੋਈ ਇਰਾਦਾ ਨਹੀਂ ਹੈ।

ਕਿਸਾਨਾਂ ਤੋਂ ਇਲਾਵਾ ਪੰਜਾਬ ਦੇ ਪਿੰਡਾਂ ਵਿੱਚ ਰਹਿ ਰਹੇ ਬਾਕੀ ਜਾਤੀ ਧਰਮ ਅਤੇ ਸੰਪ੍ਰਦਾਇ ਦੇ ਲੋਕਾਂ ਵੱਲੋਂ ਬੀਜੇਪੀ ਨੂੰ ਦੋ ਟੂਕ ਅਤੇ ਖੁਦ ਕਿਸਾਨਾਂ ਨਾਲ ਖੜ੍ਹੇ ਹੋਣ ਦੀ ਗੱਲ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਨੂੰ ਇੱਕ ਵਾਰ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਪਿੰਡਾਂ ਦਾ ਰਸਤਾ ਉਨ੍ਹਾਂ ਲਈ ਕਿਸੀ ਕਟੀਲੇ ਰਸਤੇ ਤੋਂ ਘੱਟ ਨਹੀਂ ਹੈ।

ਇਹ ਵੀ ਪੜ੍ਹੋ: Padma Shri: 93 ਵਰ੍ਹਿਆਂ ਦੇ ਪ੍ਰੋ. ਕਰਤਾਰ ਸਿੰਘ ਨੂੰ ਮਿਲਿਆ ਪਦਮ ਸ੍ਰੀ ਐਵਾਰਡ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.