ETV Bharat / state

ਕਿੰਨਰਾਂ ਦੇ ਵਿਹੜੇ ਵੀ ਸੱਜੀ ਬਰਾਤ ਕਿੰਨਰ ਬਣੇ ਬਰਾਤੀ, ਪਾਇਆ ਭੰਗੜਾ

author img

By

Published : Jun 26, 2022, 4:16 PM IST

ਕਿੰਨਰਾਂ ਦੇ ਵਿਹੜੇ ਵੀ ਸੱਜੀ ਬਰਾਤ ਕਿੰਨਰ ਬਣੇ ਬਰਾਤੀ
ਕਿੰਨਰਾਂ ਦੇ ਵਿਹੜੇ ਵੀ ਸੱਜੀ ਬਰਾਤ ਕਿੰਨਰ ਬਣੇ ਬਰਾਤੀ

ਜਲੰਧਰ ਵਿਖੇ ਹੋ ਰਹੇ ਸਮਾਗਮ ਵਿਸ਼ੇਸ਼ ਖਿੱਚ ਦਾ ਕੇਂਦਰ ਇੱਥੇ ਹੋਣ ਵਾਲੇ ਵਿਆਹ ਬਣੇ ਹੋਏ ਹਨ, ਜਿਸ ਤਹਿਤ ਕਿੰਨਰ ਸਮਾਜ ਵੱਲੋਂ ਆਪਸ ਵਿੱਚ ਵਿਆਹ ਕਰਾ ਕੇ ਇਕ ਕਲਸ਼ ਯਾਤਰਾ ਕੱਢੀ ਗਈ। ਕਲਸ਼ ਯਾਤਰਾ ਦੌਰਾਨ ਆਮ ਵਿਆਹਾਂ ਵਾਂਗੂ ਹੀ ਭੰਗੜਾ ਗਿੱਧਾ ਪਿਆ।

ਜਲੰਧਰ: ਦੁਨੀਆਂ ਵਿੱਚ ਬਹੁਤ ਘੱਟ ਲੋਕ ਅਜਿਹੇ ਨੇ, ਜਿਨ੍ਹਾਂ ਨੂੰ ਰੱਬ ਨੇ ਸਿਰਫ ਲੋਕਾਂ ਦੀਆਂ ਖ਼ੁਸ਼ੀਆਂ ਵਿੱਚ ਸ਼ਾਮਲ ਹੋਣ ਲਈ ਦੁਨੀਆਂ ਵਿੱਚ ਭੇਜਿਆ ਹੈ। ਅਜਿਹੇ ਹੀ ਲੋਕਾਂ ਵਿੱਚੋਂ ਕਿੰਨਰ ਸਮਾਜ ਮੁੱਖ ਹਨ। ਅਕਸਰ ਹੀ ਤੁਸੀਂ ਵੇਖਿਆ ਹੋਣਾ ਵਿਆਹ ਸ਼ਾਦੀਆਂ ਤੇ ਬੱਚਾ ਜੰਮਣ ਸਮੇਂ ਜਦੋਂ ਕਿੰਨਰ ਘਰਾਂ ਵਿੱਚ ਆ ਕੇ ਗਿੱਧਾ ਭੰਗੜਾ ਪਾਉਂਦੇ ਹਨ ਤੇ ਲੋਕਾਂ ਕੋਲੋਂ ਵਧਾਈਆਂ ਮੰਗਦੇ ਹਨ। ਪਰ ਕਦੀਂ ਤੁਸੀ ਇਹ ਵੀ ਸੋਚਿਆ ਕਿ ਕਿੰਨਰਾਂ ਦੇ ਘਰਾਂ ਦੇ ਵਿੱਚ ਵੀ ਵਿਆਹ ਸ਼ਾਦੀਆਂ ਹੁੰਦੇ ਹਨ।

ਅਜਿਹਾ ਹੀ ਜਲੰਧਰ ਵਿੱਚ ਅੱਜਕੱਲ੍ਹ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਪੂਰੇ ਦੇਸ਼ ਤੋਂ ਕਿੰਨਰ ਇਕੱਠੇ ਹੋ ਕੇ ਸਮਾਗਮ ਮਨਾ ਰਹੇ ਹਨ। ਇਸ ਸਮਾਗਮ ਵਿੱਚ ਖ਼ਾਸ ਤੌਰ 'ਤੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਕਿੰਨਰ ਸਮਾਗਮ ਜ਼ਰੀਏ ਲੋਕਾਂ ਨੂੰ ਖ਼ੁਸ਼ ਰਹਿਣ ਦਾ ਸੰਦੇਸ਼ ਦੇ ਰਹੇ ਹਨ।

ਕਿੰਨਰਾਂ ਦੇ ਵਿਹੜੇ ਵੀ ਸੱਜੀ ਬਰਾਤ ਕਿੰਨਰ ਬਣੇ ਬਰਾਤੀ

ਜਲੰਧਰ ਵਿਖੇ ਹੋ ਰਹੇ ਇਸ ਸਮਾਗਮ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਇੱਥੇ ਹੋਣ ਵਾਲੇ ਵਿਆਹ ਬਣੇ ਹੋਏ ਹਨ, ਜਿਸ ਤਹਿਤ ਕਿੰਨਰ ਸਮਾਜ ਵੱਲੋਂ ਆਪਸ ਵਿੱਚ ਵਿਆਹ ਕਰਾ ਕੇ ਇਕ ਕਲਸ਼ ਯਾਤਰਾ ਕੱਢੀ ਗਈ। ਕਲਸ਼ ਯਾਤਰਾ ਦੌਰਾਨ ਆਮ ਵਿਆਹਾਂ ਵਾਂਗੂ ਹੀ ਭੰਗੜਾ ਗਿੱਧਾ ਪਿਆ ਤੇ ਪੂਰੇ ਦੇਸ਼ ਤੋਂ ਆਏ ਇਨ੍ਹਾਂ ਕਿੰਨਰਾਂ ਨੇ ਖੂਬ ਖੁਸ਼ੀਆਂ ਮਨਾਈਆਂ ਗਈਆਂ।

ਇਸ ਮੌਕੇ ਲਾੜਾ-ਲਾੜੀ ਬਣੇ ਕਿੰਨਰ ਕਿਰਨ ਤੇ ਸੋਨੀਆ ਨੇ ਕਿਹਾ ਕਿ ਜਲੰਧਰ ਵਿੱਚ ਇਸ ਸਮਾਗਮ ਦੌਰਾਨ ਜੋ ਲੋਕਾਂ ਨੇ ਉਨ੍ਹਾਂ ਨੂੰ ਇੱਜ਼ਤ ਮਾਣ ਦਿੱਤਾ ਹੈ, ਉਸਦੇ ਉਹ ਸ਼ੁਕਰਗੁਜ਼ਾਰ ਹਨ। ਉਨ੍ਹਾਂ ਕਿਹਾ ਕਿ ਅੱਜ ਵਿਆਹ ਦੌਰਾਨ ਜੋ ਕਲਸ਼ ਯਾਤਰਾ ਕੱਢੀ ਗਈ, ਉਸ ਦੌਰਾਨ ਲੋਕਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਉਹਨਾਂ ਨੇ ਲੋਕਾਂ ਨੂੰ ਦੁਆਵਾਂ ਦਿੰਦੇ ਹੋਏ ਕਿਹਾ ਕਿ ਦੁਨੀਆਂ ਵਿੱਚ ਇਸੇ ਤਰ੍ਹਾਂ ਖ਼ੁਸ਼ੀਆਂ ਆਉਂਦੀਆਂ ਰਹਿਣ, ਉਨ੍ਹਾਂ ਕਿਹਾ ਕਿ ਰੱਬ ਹਰ ਕਿਸੇ ਨੂੰ ਭਰਪੂਰ ਖੁਸ਼ੀਆਂ ਦੇਵੇ ਭਾਰਤ ਦੇ ਲੋਕਾਂ ਦੇ ਘਰ ਜਦੋਂ ਖੁਸ਼ੀਆਂ ਆਉਣ ਤਾਂ ਅਸੀਂ ਵੀ ਉੱਥੇ ਵਧਾਈ ਲੈਣ ਦੇ ਹੱਕਦਾਰ ਬਣੀਏ।

ਇਹ ਵੀ ਪੜੋ:- ਸੰਜੇ ਪੋਪਲੀ ਦੇ ਪੁੱਤ ਦੀ ਮੌਤ ਤੇ ਘਰ ’ਚੋਂ ਹੋਈ ਬਰਾਮਦਗੀ ਮਾਮਲੇ ’ਚ ਵਿਜੀਲੈਂਸ ਦਾ ਵੱਡਾ ਖੁਲਾਸਾ !

ETV Bharat Logo

Copyright © 2024 Ushodaya Enterprises Pvt. Ltd., All Rights Reserved.