ETV Bharat / state

ਅੰਤਰਰਾਸ਼ਟਰੀ ਖਿਡਾਰਨ ਮਲਿਕਾ ਹਾਂਡਾ ਨੇ ਪੰਜਾਬ ਸਰਕਾਰ ਖ਼ਿਲਾਫ਼ ਜਤਾਇਆ ਰੋਸ

author img

By

Published : Dec 17, 2021, 6:43 PM IST

ਜਲੰਧਰ ਦੀ ਅੰਤਰਰਾਸ਼ਟਰੀ ਖਿਡਾਰਨ ਮਲਿਕਾ ਹਾਂਡਾ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵਿਆਂ 'ਤੇ ਸਵਾਲ ਚੁੱਕੇ ਹਨ।

ਮਲਿਕਾ ਹਾਂਡਾ ਨੇ ਪੰਜਾਬ ਸਰਕਾਰ ਖ਼ਿਲਾਫ਼ ਜਤਾਇਆ ਰੋਸ
ਮਲਿਕਾ ਹਾਂਡਾ ਨੇ ਪੰਜਾਬ ਸਰਕਾਰ ਖ਼ਿਲਾਫ਼ ਜਤਾਇਆ ਰੋਸਮਲਿਕਾ ਹਾਂਡਾ ਨੇ ਪੰਜਾਬ ਸਰਕਾਰ ਖ਼ਿਲਾਫ਼ ਜਤਾਇਆ ਰੋਸ

ਜਲੰਧਰ: ਪੰਜਾਬ ਦੀ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਸੂਬੇ ਦੇ ਨੌਜਵਾਨਾਂ ਵਾਸਤੇ ਬਹੁਤ ਕੁੱਝ ਕਰ ਰਹੀ ਹੈ। ਜਿਸ ਤਹਿਤ ਸਰਕਾਰ ਵੱਲੋਂ ਕਈ ਪ੍ਰੋਗਰਾਮ ਵੀ ਚਲਾਏ ਹੋਏ ਹਨ, ਜਿਵੇਂ ਖੇਡਾਂ ਜਾਂ ਕੋਈ ਹੋਰ ਖੇਤਰਾਂ ਵਿੱਚ ਹੋਵੇ। ਪਰ ਇਸ ਦਾਅਵੇ ਦੀ ਸੱਚਾਈ ਨੂੰ ਲੈ ਕੇ ਜਲੰਧਰ ਦੀ ਸੰਘਰਸੀ ਖਿਡਾਰਨ ਮਲਿਕਾ ਹਾਂਡਾ ਨੇ ਪੰਜਾਬ ਸਰਕਾਰ ਦੇ ਇਸ ਦਾਅਵਿਆਂ 'ਤੇ ਸਵਾਲ ਚੁੱਕੇ ਹਨ।

ਦੱਸ ਦਈਏ ਕਿ ਮਲਿਕਾ ਹਾਂਡਾ ਅੰਤਰਰਾਸ਼ਟਰੀ ਪੱਧਰ ਦੀ ਸ਼ਤਰੰਜ ਖਿਡਾਰਨ ਹੈ ਅਤੇ ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਤਰ੍ਹਾਂ ਦੀਆਂ ਮੱਲਾਂ ਮਾਰੀਆਂ ਹੋਈਆਂ ਹਨ। ਜਿਸ ਤਹਿਤ ਉਸ ਨੇ 3 ਵਾਰ ਨੌਰਮਲ ਕੈਟਾਗਿਰੀ ਦੇ ਵਿੱਚ ਅਤੇ ਇੱਕ ਵਾਰ ਡੈਫ ਐਂਡ ਡੰਪ ਕੈਟਾਗਿਰੀ ਦੇ ਵਿੱਚ ਓਲੰਪਿਕ ਵਿੱਚ ਖੇਡ ਚੁੱਕੀ ਹੈ।

ਮਲਿਕਾ ਹਾਂਡਾ ਨੇ ਪੰਜਾਬ ਸਰਕਾਰ ਖ਼ਿਲਾਫ਼ ਜਤਾਇਆ ਰੋਸ

ਦੂਜੇ ਪਾਸੇ ਮਲਿਕਾ ਹਾਂਡਾ ਦੀ ਮਾਤਾ ਰੇਨੂ ਹਾਂਡਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਵਾਅਦਾ ਖ਼ਿਲਾਫ਼ੀ ਕਰ ਰਹੀ ਹੈ ਅਤੇ ਕਈ ਵਾਰ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲਾਰੇ ਲਾਏ ਗਏ ਹਨ, ਪਰ ਹਾਲੇ ਤੱਕ ਕੋਈ ਵੀ ਵਾਅਦਾ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਕੁੱਝ ਦਿਨ ਪਹਿਲਾਂ ਸੂਬੇ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਇਸ ਨੂੰ ਲੈ ਕੇ ਮਲਿਕਾ ਹਾਂਡਾ ਦੇ ਨਾਲ ਵਾਅਦਾ ਕੀਤਾ ਸੀ ਕਿ ਮਲਿਕਾ ਹਾਂਡਾ ਨੂੰ ਉਸਦਾ ਬਣਦਾ ਮਾਣ ਸਨਮਾਨ ਦਿੱਤਾ ਜਾਏਗਾ।

ਪਰ ਬੁੱਧਵਾਰ ਨੂੰ ਇਕ ਵਾਰ ਫਿਰ ਮਲਿਕਾ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ, ਜਦੋਂ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦਾ ਸਨਮਾਨ ਸਮਾਰੋਹ ਕੀਤਾ ਗਿਆ। ਜਿਸ ਨਾਲ ਮਲਿਕਾ ਨੇ ਨਿਰਾਸ਼ ਹੋ ਕੇ ਟਵਿੱਟਰ 'ਤੇ ਆਪਣੀ ਨਿਰਾਸ਼ਾ ਨੂੰ ਜ਼ਾਹਿਰ ਕਿਹਾ ਹੈ ਕਿ ਅਗਰ ਪੰਜਾਬ ਸਰਕਾਰ ਨੇ ਉਸ ਨੂੰ ਕੁੱਝ ਨਹੀਂ ਦੇਣਾ 'ਤੇ ਘੱਟੋ ਘੱਟ ਲਾਰੇ ਨਾ ਲਾਵੇ।

ਇਹ ਵੀ ਪੜੋ:- ਠੇਕਾ ਮੁਲਾਜ਼ਮਾਂ ਵੱਲੋਂ ਮਨਪ੍ਰੀਤ ਸਿੰਘ ਬਾਦਲ ਦਾ ਬਠਿੰਡਾ ਵਿੱਚ ਵਿਰੋਧ

ETV Bharat Logo

Copyright © 2024 Ushodaya Enterprises Pvt. Ltd., All Rights Reserved.