ETV Bharat / state

ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਮਲੇਸ਼ੀਆ ਦੀ ਇਲੀ ਨਾਲ ਲਈਆਂ ਲਾਵਾਂ

author img

By

Published : Dec 16, 2020, 6:03 PM IST

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਬੁੱਧਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਗਏ ਹਨ। ਉਨ੍ਹਾਂ ਦਾ ਵਿਆਹ ਮਲੇਸ਼ੀਆ ਦੀ ਰਹਿਣ ਵਾਲੀ ਇਲੀ ਸਦਿਕੀ ਦੇ ਨਾਲ ਹੋਇਆ ਹੈ। ਮਨਪ੍ਰੀਤ ਸਿੰਘ ਤੇ ਇਲੀ ਦਾ ਵਿਆਹ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖ ਧਾਰਮਿਕ ਰੀਤੀ-ਰਿਵਾਜਾਂ ਅਤੇ ਗੁਰੂ ਰਸਮਾਂ ਦੇ ਨਾਲ ਸੰਪੰਨ ਹੋਇਆ।

ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਮਲੇਸ਼ੀਆ ਦੀ ਇਲੀ ਨਾਲ ਵਿਆਹ ਬੰਧਨ 'ਚ ਬੱਝੇ
ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਮਲੇਸ਼ੀਆ ਦੀ ਇਲੀ ਨਾਲ ਵਿਆਹ ਬੰਧਨ 'ਚ ਬੱਝੇ

ਜਲੰਧਰ: ਕਾਫ਼ੀ ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਬੁੱਧਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਗਏ ਹਨ। ਉਨ੍ਹਾਂ ਦਾ ਵਿਆਹ ਮਲੇਸ਼ੀਆ ਦੀ ਰਹਿਣ ਵਾਲੀ ਇਲੀ ਸਦਿਕੀ ਦੇ ਨਾਲ ਹੋਇਆ ਹੈ। ਮਨਪ੍ਰੀਤ ਸਿੰਘ ਤੇ ਇਲੀ ਦਾ ਵਿਆਹ ਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖ ਧਾਰਮਿਕ ਰੀਤੀ-ਰਿਵਾਜਾਂ ਅਤੇ ਗੁਰੂ ਰਸਮਾਂ ਦੇ ਨਾਲ ਸੰਪੰਨ ਹੋਇਆ।

ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਮਲੇਸ਼ੀਆ ਦੀ ਇਲੀ ਨਾਲ ਵਿਆਹ ਬੰਧਨ 'ਚ ਬੱਝੇ

ਜ਼ਿਕਰਯੋਗ ਹੈ ਕਿ ਸਾਲ 2012 ਵਿੱਚ ਮਲੇਸ਼ੀਆ ਵਿਖੇ 'ਸੁਲਤਾਨ ਆਫ਼ ਜ਼ੋਹਰ' ਕੱਪ ਦੌਰਾਨ ਮਨਪ੍ਰੀਤ ਸਿੰਘ ਅਤੇ ਇਲੀ ਸਦਿਕੀ ਮਿਲੇ ਸਨ। ਉਸ ਸਮੇਂ ਇਲੀ ਸਦਿਕੀ ਦੀ ਮਾਤਾ ਮਲੇਸ਼ੀਆ ਲਈ ਹਾਕੀ ਖੇਡਿਆ ਕਰਦੇ ਸਨ। ਇਸ ਦੌਰਾਨ ਹੀ ਇਲੀ ਅਤੇ ਮਨਪ੍ਰੀਤ ਵਿੱਚ ਦੋਸਤੀ ਹੋ ਗਈ ਸੀ ਅਤੇ ਹੌਲੀ-ਹੌਲੀ ਇਹ ਦੋਸਤੀ ਗਹਿਰੀ ਹੁੰਦੀ ਹੋਈ ਪਿਆਰ ਵਿੱਚ ਬਦਲ ਗਈ।

ਇਸ ਮੌਕੇ ਗੱਲਬਾਤ ਦੌਰਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ। ਕੋਰੋਨਾ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਪਹਿਲਾਂ ਦੂਰ-ਦੂਰ ਰਹਿਣਾ ਪੈ ਰਿਹਾ ਸੀ ਪਰ ਹੁਣ ਅਖ਼ੀਰ ਉਹ ਵਿਆਹ ਬੰਧਨ ਵਿੱਚ ਬੱਝ ਕੇ ਇੱਕ ਹੋ ਗਏ ਹਨ। ਉਨ੍ਹਾਂ ਕਿਹਾ ਕਿ ਵਿਆਹ ਦੌਰਾਨ ਕੋਰੋਨਾ ਦੀ ਵਜ੍ਹਾ ਕਾਰਨ ਜ਼ਿਆਦਾ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਨਹੀਂ ਸੱਦਿਆ ਗਿਆ ਕਿਉਂਕਿ ਹਰ ਇੱਕ ਦੀ ਸੇਫ਼ਟੀ ਬਹੁਤ ਜ਼ਰੂਰੀ ਹੈ।

ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਮਲੇਸ਼ੀਆ ਦੀ ਇਲੀ ਨਾਲ ਵਿਆਹ ਬੰਧਨ 'ਚ ਬੱਝੇ
ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਮਲੇਸ਼ੀਆ ਦੀ ਇਲੀ ਨਾਲ ਵਿਆਹ ਬੰਧਨ 'ਚ ਬੱਝੇ

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੂਰੇ ਧਾਰਮਿਕ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਹੈ ਅਤੇ ਜਦੋਂ ਵੀ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਖ਼ਤਮ ਹੋਵੇਗਾ ਤਾਂ ਉਹ ਸਾਰੇ ਰਿਸ਼ਤੇਦਾਰਾਂ ਅਤੇ ਭਾਰਤੀ ਹਾਕੀ ਟੀਮ ਦੇ ਆਪਣੇ ਸਾਰੇ ਸਾਥੀਆਂ ਨੂੰ ਇੱਕ ਵਧੀਆ ਪਾਰਟੀ ਜ਼ਰੂਰ ਦੇਣਗੇ।

ਮੰਗਲਵਾਰ ਨੂੰ 9 ਸਾਲ ਬਾਅਦ ਦੋਵੇਂ ਵਿਆਹ ਬੰਧਨ ਵਿੱਚ ਬੱਝ ਗਏ ਹਨ। ਮਨਪ੍ਰੀਤ ਸਿੰਘ ਦੇ ਘਰਵਾਲਿਆਂ ਨੇ ਆਪਣੀ ਨਵੀਂ ਨੂੰਹ ਦਾ ਨਾਂਅ ਬਦਲ ਕੇ ਨਵਪ੍ਰੀਤ ਕੌਰ ਰੱਖਿਆ ਹੈ। ਸਾਰਾ ਪਰਿਵਾਰ ਇਸ ਮੌਕੇ ਬਹੁਤ ਖ਼ੁਸ਼ ਨਜ਼ਰ ਆ ਰਿਹਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.