ETV Bharat / state

ਸਰਕਾਰੀ ਬੱਸਾਂ ਉਤੇ ਭਾਰੀ ਪ੍ਰਾਈਵੇਟ ਟਰਾਂਸਪੋਰਟ, ਲਗਾਤਾਰ ਘਾਟੇ ਵਿਚ ਜਾ ਰਿਹਾ ਸਰਕਾਰੀ ਟਰਾਂਸਪੋਰਟ

author img

By

Published : Sep 4, 2022, 4:38 PM IST

ਪੰਜਾਬ ਵਿੱਚ ਜਿੱਥੇ ਕਰੀਬ 2500 ਸਰਕਾਰੀ ਬੱਸਾਂ ਹਨ ਉਧਰ ਦੂਸਰੇ ਪਾਸੇ ਕਰੀਬ 13000 ਪ੍ਰਾਈਵੇਟ ਬੱਸਾਂ ਸੜਕਾਂ ਉਤੇ ਦੌੜ ਰਹੀਆਂ ਹਨ। ਪੰਜਾਬ ਵਿੱਚ ਇਕ ਪਾਸੇ ਜਿੱਥੇ ਸਰਕਾਰ ਲਗਾਤਾਰ ਆਪਣੇ ਟਰਾਂਸਪੋਰਟ ਮਹਿਕਮੇ ਨੂੰ ਬਿਹਤਰ ਬਣਾਉਣ ਦੀ ਗੱਲ ਕਰਦੀਆਂ ਹਨ ਉਥੇ ਹੀ ਦੂਸਰੇ ਪ੍ਰਾਈਵੇਟ ਬੱਸਾਂ ਦੀ ਵਧਦੀ ਗਿਣਤੀ ਇਹ ਦੱਸਦੀ ਹੈ ਕਿ ਪੰਜਾਬ ਵਿੱਚ ਪਬਲਿਕ ਟਰਾਂਸਪੋਰਟ ਦੇ ਕਾਰੋਬਾਰ ਵਿੱਚ ਪ੍ਰਾਈਵੇਟ ਕਾਰੋਬਾਰੀ ਪੂਰੀ ਤਰ੍ਹਾਂ ਹਾਵੀ ਹਨ।

Heavy private transport
government buses

ਜਲੰਧਰ: ਪੰਜਾਬ ਵਿੱਚ ਇਕ ਸਮਾਂ ਸੀ ਜਦੋ ਸਰਕਾਰੀ ਬੱਸਾਂ ਨਾ ਸਿਰਫ ਇੰਟਰ ਸਟੇਟ ਇੰਟਰ ਡਿਸਟ੍ਰਿਕ ਚੱਲਦੀਆਂ ਸੀ ਅਸੀਂ ਪਰ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਵਿੱਚ ਜਿੱਥੇ ਕਰੀਬ 2500 ਸਰਕਾਰੀ ਬੱਸਾਂ ਹਨ ਉਧਰ ਦੂਸਰੇ ਪਾਸੇ ਕਰੀਬ 13000 ਪ੍ਰਾਈਵੇਟ ਬੱਸਾਂ ਸੜਕਾਂ 'ਤੇ ਦੌੜ ਰਹੀਆਂ ਹਨ। ਪੰਜਾਬ ਵਿੱਚ ਇਕ ਪਾਸੇ ਜਿੱਥੇ ਸਰਕਾਰ ਲਗਾਤਾਰ ਆਪਣੇ ਟਰਾਂਸਪੋਰਟ ਮਹਿਕਮੇ ਨੂੰ ਬਿਹਤਰ ਬਣਾਉਣ ਦੀ ਗੱਲ ਕਰਦੀਆਂ ਹਨ ਉਥੇ ਹੀ ਦੂਸਰੇ ਪ੍ਰਾਈਵੇਟ ਬੱਸਾਂ ਦੀ ਵਧਦੀ ਗਿਣਤੀ ਇਹ ਦੱਸਦੀ ਹੈ ਕਿ ਪੰਜਾਬ ਵਿੱਚ ਪਬਲਿਕ ਟਰਾਂਸਪੋਰਟ ਦੇ ਕਾਰੋਬਾਰ ਵਿੱਚ ਪ੍ਰਾਈਵੇਟ ਕਾਰੋਬਾਰੀ ਪੂਰੀ ਤਰ੍ਹਾਂ ਹਾਵੀ ਹਨ।

ਪੰਜਾਬ ਵਿੱਚ ਪ੍ਰਾਈਵੇਟ ਪਬਲਿਕ ਟਰਾਂਸਪੋਰਟ ਉੱਪਰ ਰਾਜਨੀਤਿਕ ਪਾਰਟੀਆਂ ਦਾ ਕਬਜ਼ਾ: ਪੰਜਾਬ ਵਿੱਚ ਪ੍ਰਾਈਵੇਟ ਬੱਸਾਂ ਦੇ ਕਾਰੋਬਾਰ ਵਿੱਚ ਕਰੀਬ 13 ਹਜ਼ਾਰ ਬੱਸਾਂ ਇਸ ਵੇਲੇ ਸੜਕਾਂ 'ਤੇ ਦੌੜ ਰਹੀਆਂ ਹਨ ਇਨ੍ਹਾਂ ਵਿੱਚੋਂ ਤਕਰੀਬਨ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਜਾਂ ਉਨ੍ਹਾਂ ਦੇ ਨਜ਼ਦੀਕੀਆਂ ਦੀਆਂ ਹਨ। ਜੇਕਰ ਇਕੱਲੇ ਬਾਦਲ ਪਰਿਵਾਰ ਦੀ ਗੱਲ ਕਰੀਏ ਤਾਂ ਇਕੱਲੇ ਬਾਦਲ ਪਰਿਵਾਰ ਕੋਲ 460 ਦੇ ਕਰੀਬ ਬੱਸਾਂ ਹਨ। ਜੋ ਸਿਰਫ਼ ਪੰਜਾਬ ਅਤੇ ਨੇੜਲੇ ਸੂਬਿਆਂ ਵਿੱਚ ਹੀ ਨਹੀਂ ਬਲਕਿ ਦਿੱਲੀ ਏਅਰਪੋਰਟ ਤੱਕ ਜਾਂਦੀਆਂ ਹਨ।


ਇਸ ਵਿੱਚ ਔਰਬਿਟ,ਡੱਬਵਾਲੀ,ਰਾਜਧਾਨੀ,ਡੀਐਮਐਸ ਵਰਗੀਆਂ ਟਰਾਂਸਪੋਰਟ ਕੰਪਨੀਆਂ ਸ਼ਾਮਲ ਹਨ। ਇਹ ਹੀ ਨਹੀਂ ਪਬਲਿਕ ਟਰਾਂਸਪੋਰਟ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਦਿ ਕਰਤਾਰ ਬੱਸ ਸਰਵਿਸ , ਆਪ ਵਿਧਾਇਕ ਦੀ ਹੁਸ਼ਿਆਰਪੁਰ ਐਕਸਪ੍ਰੈਸ ਇਸ ਤੋਂ ਇਲਾਵਾ ਪਟਿਆਲਾ ਐਕਸਪ੍ਰੈਸ,ਲਿਬੜਾ ਟਰਾਂਸਪੋਰਟ, ਪਿਆਰ ਬੱਸ,ਜੁਝਾਰ ਬੱਸ,ਇੰਡੋ ਕੈਨੇਡੀਅਨ ਬੱਸ ਸਰਵਿਸ, ਰਾਜ ਟਰਾਂਸਪੋਰਟ ਅਤੇ ਗਰੀਨ ਰੋਡਵੇਜ਼ ਵਰਗੀਆਂ ਹੋਰ ਬਹੁਤ ਸਾਰੀਆਂ ਅਜਿਹੀਆਂ ਟਰਾਂਸਪੋਰਟ ਕੰਪਨੀਆਂ ਹਨ ਜਿਨ੍ਹਾਂ ਦੇ ਮਾਲਕ ਜਾਂ ਅਤੇ ਰਾਜਨੀਤਿਕ ਪਾਰਟੀ ਦੇ ਨੇਤਾ ਜਾਂ ਫਿਰ ਉਨ੍ਹਾਂ ਦੇ ਨਜ਼ਦੀਕੀ ਹਨ।


ਪੰਜਾਬ 'ਚ ਸਰਕਾਰੀ ਪਬਲਿਕ ਟਰਾਂਸਪੋਰਟ ਮੁਲਾਜ਼ਮਾ ਨੂੰ ਨਹੀਂ ਦੇ ਰਹੇ ਸਮੇਂ ਸਿਰ ਤਨਖਾਹ: ਇਕ ਪਾਸੇ ਜਿਥੇ ਪੰਜਾਬ ਵਿੱਚ ਲਗਾਤਾਰ ਪ੍ਰਾਈਵੇਟ ਪਬਲਿਕ ਟਰਾਂਸਪੋਰਟ ਦਿਨ ਬ ਦਿਨ ਫਲ ਫੁੱਲ ਰਹੀ ਹੈ ਉਹਦੇ ਦੂਸਰੇ ਪਾਸੇ ਪੰਜਾਬ ਰੋਡਵੇਜ਼,ਪਨਬਸ ਵਰਗੇ ਸਰਕਾਰੀ ਟਰਾਂਸਪੋਰਟ ਅਦਾਰੇ ਲਗਾਤਾਰ ਪਿਛੜ ਰਹੇ ਹਨ। ਅੱਜ ਇਨ੍ਹਾਂ ਅਦਾਰਿਆਂ ਵਿੱਚ ਇਕ ਵੱਡੀ ਗਿਣਤੀ ਕੱਚੇ ਮੁਲਾਜ਼ਮਾਂ ਦੀ ਹੈ ਜੋ ਮਹਿਜ਼ ਦਸ ਦਸ ਹਜ਼ਾਰ ਰੁਪਏ ਤੇ ਨੌਕਰੀ ਕਰ ਰਹੇ ਹਨ ਪਰ ਇਹ ਅਦਾਰੇ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਵੀ ਸਮੇਂ ਸਿਰ ਤਨਖ਼ਾਹ ਨਹੀਂ ਦੇ ਰਹੇ।ਜਿਸ ਦੇ ਚੱਲਦੇ ਇਨ੍ਹਾਂ ਕੱਚੇ ਮੁਲਾਜ਼ਮਾਂ ਵੱਲੋਂ ਆਪਣੀ ਤਨਖ਼ਾਹ ਲਈ ਧਰਨੇ ਪ੍ਰਦਰਸ਼ਨ ਤੱਕ ਕੀਤੇ ਜਾ ਰਹੇ ਹਨ।

ਇਹ ਗੱਲ ਉਦੋਂ ਹੋਰ ਸਾਫ਼ ਹੋ ਗਈ ਸੀ ਜਦੋਂ ਪੰਜਾਬ ਦੇ ਸਾਬਕਾ ਕਾਂਗਰਸੀ ਟਰਾਂਸਪੋਰਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਬਿਆਨ ਦਿੱਤੇ ਸੀ ਕਿ ਪੰਜਾਬ ਰੋਡਵੇਜ਼ ਪਿਛਲੇ ਚੌਦਾਂ ਸਾਲਾਂ ਦੌਰਾਨ 6600 ਕਰੋੜ ਰੁਪਏ ਘਾਟੇ ਵਿਚ ਗਈ ਹੈ। ਇਸ ਦੇ ਨਾਲ ਹੀ ਉਸ ਵੇਲੇ ਇਹ ਗੱਲ ਵੀ ਸਾਹਮਣੇ ਆ ਗਈ ਸੀ ਕਿ ਪੰਜਾਬ ਵਿਚ ਬਹੁਤ ਸਾਰੀਆਂ ਪ੍ਰਾਈਵੇਟ ਬੱਸਾਂ ਬਿਨ੍ਹਾਂ ਪਰਮਿਟ ਤੋਂ ਚਲਾਈਆ ਜਾ ਰਹੀਆਂ ਹਨ। ਜਿਸ ਕਰਕੇ ਖੁਦ ਰਾਜਾ ਵੜਿੰਗ ਵੱਲੋਂ ਸੈਂਕੜੇ ਪ੍ਰਾਈਵੇਟ ਬੱਸਾਂ ਦੇ ਚਲਾਨ ਕੱਟੇ ਗਏ ਉਨ੍ਹਾਂ ਨੂੰ ਬੋਰਡ ਵੀ ਕੀਤਾ ਗਿਆ ਸੀ।

ਅਹੁਦੇ ਦਾ ਨਜ਼ਾਇਜ ਫਾਇਦਾ ਚੱਕਣਾ: ਜਲੰਧਰ ਵਿਖੇ ਕਾਂਗਰਸੀ ਨੇਤਾ ਬਲਰਾਜ ਠਾਕੁਰ ਮੁਤਾਬਕ ਰਾਜਨੀਤੀ ਵਿੱਚ ਪਹਿਲੇ ਉਹ ਲੋਕ ਸ਼ਾਮਿਲ ਹੁੰਦੇ ਸੀ ਜੋ ਦਿਲੋਂ ਲੋਕਾਂ ਦੀ ਸੇਵਾ ਕਰਨ ਲਈ ਆਉਂਦੇ ਸੀ ਪਰ ਹੁਣ ਹਾਲਾਤ ਇਹ ਹੋ ਗਏ ਹਨ ਕਿ ਰਾਜਨੀਤੀ ਵਿੱਚ ਇੱਕ ਵੱਡੀ ਕੁਰਸੀ ਤੇ ਬੈਠ ਕੇ ਨੇਤਾ ਯਾਤੇ ਆਪਣੇ ਪਰਿਵਾਰਾਂ ਦੂਜਾ ਆਪਣੇ ਨਜ਼ਦੀਕੀਆਂ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਕਰਦੇ ਹਨ। ਇਸ ਕਰਕੇ ਉਨ੍ਹਾਂ ਦੀ ਕੁਰਸੀ ਦਾ ਫ਼ਾਇਦਾ ਸਿਰਫ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਨੂੰ ਹੁੰਦਾ ਹੈ। ਉਨ੍ਹਾਂ ਮੁਤਾਬਕ ਆਮ ਲੋਕਾਂ ਲਈ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਹੈ ਪਰ ਸਰਕਾਰ ਵਿਚ ਸ਼ਾਮਿਲ ਵੱਡੇ ਨੇਤਾ ਲੋਕਾਂ ਵੱਲ ਧਿਆਨ ਨਹੀਂ ਦੇ ਰਹੇ।

ਪੰਜਾਬ ਵਿੱਚ ਟਰਾਂਸਪੋਰਟ ਪਾਲਿਸੀਆਂ ਸਰਕਾਰ ਦੇ ਹਿੱਤ ਦੀ ਬਜਾਏ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਹਿੱਤ ਵਿਚ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਟਰਾਂਸਪੋਰਟ ਮਾਫੀਆ ਉਸ ਵੱਲ ਹੋ ਜਾਂਦਾ ਹੈ ਜੋ ਸਰਕਾਰ ਮੌਜੂਦਾ ਹੁੰਦੀ ਹੈ ਉਨ੍ਹਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਪਾਲਿਸੀ ਅਤੇ ਬਣਾਈਆਂ ਜਾਂਦੀਆਂ ਹਨ। ਸਰਕਾਰ ਦੇ ਹਿੱਤ ਦੀ ਬਜਾਏ ਪ੍ਰਾਈਵੇਟ ਟਰਾਂਸਪੋਰਟਰਾਂ ਦਾ ਪੱਖ ਪੂਰਦੀਆਂ ਹਨ ਤਾਂ ਜੋ ਉਹ ਪੂਰਾ ਫਾਇਦਾ ਚੱਕ ਸਕਣ। ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਇਹ ਇਲਜ਼ਾਮ ਲਗਾਏ ਹਨ ਜੇ ਆਮ ਆਦਮੀ ਪਾਰਟੀ ਨੇ ਇਸ ਮਾਫੀਆ ਨੂੰ ਖ਼ਤਮ ਕਰਨ ਦੀ ਗੱਲ ਕੀਤੀ ਸੀ।ਪਰ ਅੱਜ ਉਹ ਵੀ ਇਸ ਨਾਲ ਰਲ ਗਏ ਹਨ।

ਉਨ੍ਹਾਂ ਇੱਕ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਕਿਸੇ ਵੀ ਸ਼ਹਿਰ ਵਿਚ ਯੂਨੀਪੋਲ ਉੱਪਰ ਐਡਵਰਟਾਈਜ਼ਮੈਂਟ ਲਈ ਬਕਾਇਦਾ ਤਿਆਰ ਕਰਕੇ ਟੈਂਡਰ ਲਏ ਜਾਂਦੇ ਹਨ ਤਾਂ ਕਿ ਜੋ ਪਾਰਟੀ ਸਭ ਤੋਂ ਜ਼ਿਆਦਾ ਪੈਸੇ ਦੇ ਰਹੀ ਹੈ ਉਸ ਨੂੰ ਇਸ ਦਾ ਠੇਕਾ ਦਿੱਤਾ ਜਾ ਸਕੇ। ਪਰ ਜਲੰਧਰ ਵਿਚ ਇਸ ਵਾਰ ਇਹ ਠੇਕਾ ਬਿਨਾਂ ਕਿਸੇ ਟੈਂਡਰ ਦੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀ ਇਕ ਪਾਰਟੀ ਨੂੰ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਟਰਾਂਸਪੋਰਟ ਮਾਫੀਆ ਵੀ ਜਿਹੜੀ ਸਰਕਾਰ ਆਉਂਦੀ ਹੈ ਉਸ ਪੱਖੀ ਹੋ ਜਾਂਦਾ ਹੈ ਇਹੀ ਕਾਰਨ ਹੈ ਕਿ ਜਦੋਂ ਤੱਕ ਸਰਕਾਰ ਦੀ ਨੀਅਤ ਸਾਫ਼ ਨਹੀਂ ਓਦੋਂ ਤੱਕ ਇਸ ਮਾਫੀਆ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।

ਉੱਧਰ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਟਰਾਂਸਪੋਰਟ ਮਹਿਕਮੇ ਨੂੰ ਹੋਇਆ ਕਰੋੜਾਂ ਦਾ ਫ਼ਾਇਦਾ ਹੁੰਦਾ ਹੈ।ਪੰਜਾਬ ਦੇ ਮੌਜੂਦਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬੱਸਾਂ ਦੀ ਸਰਕਾਰੀ ਮੁਹਿੰਮ ਲਗਾਤਾਰ ਮੁਨਾਫ਼ੇ ਵੱਲ ਵਧ ਰਹੀ ਹੈ। ਉਨ੍ਹਾਂ ਮੁਤਾਬਕ ਮਾਰਚ 2022 ਦੌਰਾਨ ਇਹ ਮੁਨਾਫ਼ਾ 62.34 ਕਰੋੜ ਦਾ ਹੋਇਆ ਹੈ ਜਦਕਿ ਮਾਰਚ 2021 ਵਿੱਚ ਇਹ 37.23 ਕਰੋੜ ਸੀ। ਉਨ੍ਹਾਂ ਮੁਤਾਬਕ ਦਿਨ ਬ ਦਿਨ ਸਰਕਾਰੀ ਪਬਲਿਕ ਟਰਾਂਸਪੋਰਟ ਮੁਨਾਫ਼ੇ ਵਿੱਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮਹਿਕਮੇ ਵਿੱਚ ਇਕੱਲੇ ਪੀਆਰਟੀਸੀ ਕੋਲ 1308 ਬੱਸਾਂ ਹਨ।

ਇਹ ਵੀ ਪੜ੍ਹੋ:- ਧੂਰੀ ਵਾਸੀਆਂ ਨੂੰ ਵੱਡੀ ਰਾਹਤ, ਸੀਐਮ ਮਾਨ ਵੱਲੋਂ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.