ਸ਼ੇਅਰ ਬਾਜ਼ਾਰ 'ਚ ਪੈਸੇ ਡੁੱਬਣ ਕਾਰਨ ਨੌਜਵਾਨ ਨੇ ਪਰਿਵਾਰ ਸਮੇਤ ਨਿਗਲੀ ਜਹਿਰੀਲੀ ਦਵਾਈ - swallowed poison along with family

By ETV Bharat Punjabi Team

Published : May 24, 2024, 7:21 AM IST

thumbnail
ਪਰਿਵਾਰ ਸਮੇਤ ਨਿਗਲੀ ਜਹਿਰੀਲੀ ਦਵਾਈ (ETV BHARAT)

ਫਿਰੋਜ਼ਪੁਰ : ਇਥੋਂ ਦੇ ਕਸਬਾ ਤਲਵੰਡੀ ਭਾਈ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਜਿਥੇ ਇੱਕ ਪਰਿਵਾਰ ਦੇ ਚਾਰ ਜੀਆਂ ਨੇ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਪਤਨੀ ਅਤੇ ਦੋ ਮਾਸੂਮ ਬੱਚੀਆਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਤਲਵੰਡੀ ਭਾਈ ਦੇ ਬੁੱਢਾ ਖੂਹ ਦਾ ਰਹਿਣ ਵਾਲਾ ਸੀ। ਜਿਨ੍ਹਾਂ ਦੇ ਲੜਕੇ ਅਮਨ ਗੁਲਾਟੀ ਨੇ ਸ਼ੇਅਰ ਮਾਰਕੀਟ ਵਿੱਚ ਪੈਸੇ ਲਗਾਏ ਸਨ ਅਤੇ ਸ਼ੇਅਰ ਮਾਰਕੀਟ ਡਾਊਨ ਹੋ ਜਾਣ ਕਾਰਨ ਉਸ ਨੂੰ ਕਾਫੀ ਘਾਟਾ ਪੈ ਗਿਆ ਸੀ। ਜਿਸ ਦੇ ਚੱਲਦਿਆਂ ਅਮਨ ਗੁਲਾਟੀ ਨੇ ਆਪਣੀ ਪਤਨੀ ਮੋਨਿਕਾ, ਇੱਕ ਅੱਠ ਸਾਲਾਂ ਬੱਚੀ ਅਤੇ ਇੱਕ ਢਾਈ ਸਾਲਾਂ ਬੱਚੀ ਨਾਲ ਮਿਲ ਕੇ ਸਲਫਾਸ ਖਾ ਲਈ। ਜਿਸ ਤੋਂ ਬਾਅਦ ਪਤਨੀ ਮੋਨਿਕਾ ਅਤੇ ਦੋ ਬੱਚੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਅਮਨ ਗੁਲਾਟੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਥੇ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.