ETV Bharat / state

ਲੰਡਨ 'ਚ ਜਨਮਦਿਨ ਪਾਰਟੀ ਤੋਂ ਬਾਅਦ ਲਾਪਤਾ ਹੋਏ ਗੁਰਸ਼ਮਨ ਸਿੰਘ ਦੀ ਮਿਲੀ ਲਾਸ਼, ਇਲਾਕੇ ਵਿੱਚ ਸੋਗ

author img

By ETV Bharat Punjabi Team

Published : Dec 19, 2023, 1:50 PM IST

The body of a young man who went to London from Jalandhar was found
The body of a young man who went to London from Jalandhar was found

ਜਲੰਧਰ ਦੇ ਮਾਡਲ ਟਾਊਨ ਦੇ ਰਹਿਣ ਵਾਲਾ ਗੁਰਸ਼ਮਨ ਸਿੰਘ ਭਾਟੀਆ ਬ੍ਰਿਟੇਨ ਦੇ ਈਸਟ ਲੰਡਨ ਤੋਂ ਲਾਪਤਾ ਹੋ ਗਿਆ ਸੀ, ਜਿਸ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਗੁਰਸ਼ਮਨ ਸਿੰਘ ਇੱਕ ਸਾਲ ਪਹਿਲਾਂ ਪੜ੍ਹਾਈ ਲਈ ਲੰਡਨ ਗਿਆ ਸੀ। 15 ਦਸੰਬਰ ਨੂੰ ਗੁਰਸ਼ਮਨ ਸਿੰਘ ਦਾ ਜਨਮ ਦਿਨ ਸੀ, ਜੋ ਦੋਸਤਾਂ ਨਾਲ ਪਾਰਟੀ ਕਰਨ ਤੋਂ ਬਾਅਦ ਸਮੁੰਦਰ ਕਿਨਾਰੇ ਗਏ ਸਨ। ਪਰ ਇਸੇ ਦੌਰਾਨ ਗੁਰਸ਼ਮਨ ਸਿੰਘ ਲਾਪਤਾ ਹੋ ਗਿਆ।

ਗੁਰਸ਼ਮਨ ਸਿੰਘ ਦੀ ਮਿਲੀ ਲਾਸ਼, ਇਲਾਕੇ ਵਿੱਚ ਸੋਗ

ਜਲੰਧਰ: ਲੰਡਨ 'ਚ ਲਾਪਤਾ ਹੋਏ ਜਲੰਧਰ ਦੇ ਨੌਜਵਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ 15 ਦਸੰਬਰ ਨੂੰ ਲੰਡਨ 'ਚ ਲਾਪਤਾ ਹੋਏ ਮਾਡਲ ਟਾਊਨ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਪਿਛਲੇ ਤਿੰਨ ਦਿਨਾਂ ਤੋਂ ਨੌਜਵਾਨ ਦੀ ਭਾਲ ਜਾਰੀ ਸੀ। ਨੌਜਵਾਨ ਦੀ ਪਛਾਣ ਗੁਰਸ਼ਮਨ ਸਿੰਘ ਭਾਟੀਆ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਸ਼ਮਨ ਸਿੰਘ ਭਾਟੀਆ ਦੀ ਮੌਤ ਸਮੁੰਦਰ ਵਿੱਚ ਡੁੱਬਣ ਕਾਰਨ ਹੋਈ ਹੈ। ਮੌਤ ਦੀ ਖਬਰ ਸੁਣਦੇ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਪਿਛਲੇ 4 ਦਿਨਾਂ ਤੋਂ ਲਾਪਤਾ ਸੀ ਗੁਰਸ਼ਮਨ ਸਿੰਘ ਭਾਟੀਆ: ਦੱਸ ਦੇਈਏ ਕਿ ਜਲੰਧਰ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਨੌਜਵਾਨ ਗੁਰਸ਼ਮਨ ਸਿੰਘ ਭਾਟੀਆ ਪਿਛਲੇ 4 ਦਿਨਾਂ ਤੋਂ ਲੰਡਨ 'ਚ ਲਾਪਤਾ ਸੀ। ਦੱਸ ਦਈਏ ਕਿ ਗੁਰਸ਼ਮਨ ਸਿੰਘ ਨੂੰ ਆਖਰੀ ਵਾਰ ਈਸਟ ਲੰਡਨ ਦੇ ਕੈਨਰੀ ਵਾਰਫ 'ਚ ਦੇਖਿਆ ਗਿਆ ਸੀ। ਗੁਰਸ਼ਮਨ ਸਿੰਘ ਪਿਛਲੇ ਸਾਲ ਦਸੰਬਰ ਵਿੱਚ ਹੀ ਲੰਡਨ ਗਿਆ ਸੀ। ਉਹ ਲੌਫਬਰੋ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ ਦੀ ਮੌਤ ਸਮੁੰਦਰ 'ਚ ਡੁੱਬਣ ਕਾਰਨ ਹੋਈ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਪਰਿਵਾਰ ਨੇ ਕਿਹਾ- ਸ਼ਮਨ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇਗਾ। ਜਿਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਜਨਮ ਦਿਨ ਦੀ ਪਾਰਟੀ ਤੋਂ ਲਾਪਤਾ ਹੋਇਆ ਸੀ ਗੁਰਸ਼ਮਨ: ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 15 ਦਸੰਬਰ ਨੂੰ ਗੁਰਸ਼ਮਨ ਦਾ ਜਨਮ ਦਿਨ ਸੀ ਅਤੇ ਉਸ ਨੇ ਕੈਨਰੀ ਵਾਰਫ ਵਿਖੇ ਪਾਰਟੀ ਰੱਖੀ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨਾਲ ਗੱਲ ਨਹੀਂ ਕੀਤੀ। ਲੰਡਨ ਵਿਚਲੇ ਉਸ ਦੇ ਦੋਸਤ ਵੀ ਉਸ ਦੀ ਭਾਲ ਕਰਦੇ ਰਹੇ। ਪਿਤਾ ਹਰਪ੍ਰੀਤ ਸਿੰਘ ਨੇ ਆਪਣੇ ਪੁੱਤਰ ਦੇ ਲਾਪਤਾ ਹੋਣ ਬਾਰੇ ਵਿਦੇਸ਼ ਮੰਤਰਾਲੇ ਨੂੰ ਵੀ ਸੂਚਿਤ ਕੀਤਾ ਸੀ ਅਤੇ ਉਸ ਨੂੰ ਲੱਭਣ ਵਿੱਚ ਮਦਦ ਵੀ ਮੰਗੀ ਸੀ।

ਭਾਜਪਾ ਆਗੂ ਨੇ ਭਾਰਤ ਸਰਕਾਰ ਨੂੰ ਕੀਤੀ ਸੀ ਅਪੀਲ: ਭਾਜਪਾ ਆਗੂ ਮਨਜਿੰਦਰ ਸਿੰਘ ਸਿਰਜਾ ਨੇ ਆਪਣੀ ਸੋਸ਼ਲ ਸਾਈਟ 'ਤੇ ਭਾਟੀਆ ਦੀ ਤਸਵੀਰ ਪੋਸਟ ਕਰਕੇ ਵਿਦੇਸ਼ ਮੰਤਰਾਲੇ ਨੂੰ ਨੌਜਵਾਨ ਦੀ ਭਾਲ ਕਰਨ ਦੀ ਅਪੀਲ ਕੀਤੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਵਿੱਚ ਬਰਤਾਨਵੀ ਹਾਈ ਕਮਿਸ਼ਨ ਨੂੰ ਗੁਰਸ਼ਮਨ ਸਿੰਘ ਦੇ ਸਹੀ ਟਿਕਾਣੇ ਦਾ ਪਤਾ ਲਗਾ ਕੇ ਪਰਿਵਾਰ ਨੂੰ ਸੂਚਿਤ ਕਰਨ ਦੀ ਵੀ ਬੇਨਤੀ ਕੀਤੀ ਸੀ। ਜਿਸ ਤੋਂ ਬਾਅਦ ਮੰਤਰਾਲੇ ਨੇ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.