ETV Bharat / state

Corona UPDATE: ਕੋਰੋਨਾ ਨੇ ਇੱਕ ਹੀ ਪਰਿਵਾਰ ਦੇ 4 ਜ਼ੀਆਂ ਦੀ ਲਈ ਜਾਨ

author img

By

Published : May 29, 2021, 4:24 PM IST

ਪਰਿਵਾਰ ਦੀ ਮੈਂਬਰ ਮਹਿਕ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਦੀ ਦਾਦੀ ਦੀ ਸਿਹਤ ਖਰਾਬ ਹੋਈ ਸੀ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਸੀ। ਉਨ੍ਹਾਂ ਦੱਸਿਆ ਕਿ ਦਾਦੀ ਨੂੰ ਲੰਗ ਸਮੱਸਿਆ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ । ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਰਿਵਾਰ 'ਚ ਦਾਦੀ ਤੋਂ ਬਾਅਦ ਉਸ ਦੇ ਦਾਦਾ, ਪਿਤਾ ਅਤੇ ਚਾਚਾ ਜੀ ਦੀ ਵੀ ਮੌਤ ਹੋ ਗਈ।

ਕੋਰੋਨਾ ਇੱਕ ਪਰਿਵਾਰ ਲਈ ਬਣਿਆ ਕਾਲ, ਚਾਰ ਜ਼ੀਆਂ ਦੀ ਗਈ ਜਾਨ
ਕੋਰੋਨਾ ਇੱਕ ਪਰਿਵਾਰ ਲਈ ਬਣਿਆ ਕਾਲ, ਚਾਰ ਜ਼ੀਆਂ ਦੀ ਗਈ ਜਾਨ

ਜਲੰਧਰ: ਕੋਰੋਨਾ ਮਹਾਂਮਾਰੀ ਸੂਬੇ 'ਚ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਜਿਸ ਦੇ ਚੱਲਦਿਆਂ ਕਈ ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਕਈ ਪਰਿਵਾਰਾਂ 'ਤੇ ਇਹ ਬਿਮਾਰੀ ਕਾਲ ਬਣ ਕੇ ਆਈ ਹੈ। ਜਿਸ ਨਾਲ ਪਰਿਵਾਰਾਂ ਦੇ ਕਈ ਜ਼ੀਅ ਇਸ ਬਿਮਾਰੀ ਦੀ ਭੇਟ ਚੜ੍ਹ ਚੁੱਕੇ ਹਨ। ਅਜਿਹਾ ਹੀ ਕੁਝ ਜਲੰਧਰ ਦੇ ਮਾਡਲ ਟਾਊਨ 'ਚ ਰਹਿਣ ਵਾਲੇ ਪਰਿਵਾਰ 'ਤੇ ਵੀ ਹੋਇਆ ਹੈ। ਇਸ ਪਰਿਵਾਰ ਦੇ ਚਾਰ ਜ਼ੀਅ ਜੋ ਪੰਦਰਾਂ ਦਿਨਾਂ ਦੇ ਅੰਦਰ ਹੀ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਜਿਸ ਨਾਲ ਪਰਿਾਵਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਚੁੱਕਿਆ ਹੈ।

ਕੋਰੋਨਾ ਇੱਕ ਪਰਿਵਾਰ ਲਈ ਬਣਿਆ ਕਾਲ, ਚਾਰ ਜ਼ੀਆਂ ਦੀ ਗਈ ਜਾਨ

ਇਸ ਸਬੰਧੀ ਉਕਤ ਪਰਿਵਾਰ ਦੀ ਮੈਂਬਰ ਮਹਿਕ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਦੀ ਦਾਦੀ ਦੀ ਸਿਹਤ ਖਰਾਬ ਹੋਈ ਸੀ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਸੀ। ਉਨ੍ਹਾਂ ਦੱਸਿਆ ਕਿ ਦਾਦੀ ਨੂੰ ਲੰਗ ਸਮੱਸਿਆ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ । ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਰਿਵਾਰ 'ਚ ਦਾਦੀ ਤੋਂ ਬਾਅਦ ਉਸ ਦੇ ਦਾਦਾ, ਪਿਤਾ ਅਤੇ ਚਾਚਾ ਜੀ ਦੀ ਵੀ ਮੌਤ ਹੋ ਗਈ।

ਪੀੜ੍ਹਤ ਮਹਿਕ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਭਰਤੀ ਕਰਵਾਉਣ ਕਾਰਨ ਕਾਫ਼ੀ ਖਰਚ ਆ ਗਿਆ, ਜਿਸ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਕਮਜ਼ੋਰ ਹੋ ਗਈ। ਉਨ੍ਹਾਂ ਦੱਸਿਆ ਕਿ ਪਰਿਵਾਰ 'ਚ ਚਾਰ ਜ਼ੀਆਂ ਦੀ ਮੌਤ ਤੋਂ ਬਾਅਦ ਕਮਾਉਣ ਵਾਲਾ ਕੋਈ ਵੀ ਨਹੀਂ ਬਚਿਆ। ਉਨ੍ਹਾਂ ਦੱਸਿਆ ਕਿ ਚਾਚਾ ਜੀ ਦਾ ਬੇਟਾ ਜੋ ਮਹਿਜ਼ 19 ਸਾਲਾਂ ਦਾ ਹੈ ਅਤੇ ਕਾਲਜ ਪੜ੍ਹਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਘਰ ਖਰਚ ਚਲਾ ਸਕਣ।

ਇਹ ਵੀ ਪੜ੍ਹੋ:Punjab Congress ਦੇ ਕਲੇਸ਼ ਨੂੰ ਸੁਲਝਾਉਣ ਲਈ ਬਣੀ ਕਮੇਟੀ ਦੀ ਅੱਜ ਪਲੇਠੀ ਮੀਟਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.