ETV Bharat / state

ਜਲੰਧਰ: ਦੋਮੋਰੀਆ ਪੁੱਲ ਤੋਂ ਮਿਲਿਆ ਪੁਰਾਣਾ ਬੰਬ, ਡਰ ਦਾ ਮਾਹੌਲ

author img

By

Published : Mar 20, 2020, 5:05 PM IST

ਜਲੰਧਰ ਦੇ ਦੋਮੋਰੀਆ ਪੁੱਲ ਕੋਲ ਉਦੋਂ ਹਫੜਾ-ਤਫ਼ੜੀ ਮੱਚ ਗਈ, ਜਦੋਂ ਉੱਥੋਂ ਇੱਕ ਬੰਬਨੁਮਾ ਵਸਤੂ ਮਿਲਣ ਦੀ ਖ਼ਬਰ ਸਾਹਮਣੇ ਆਈ।

Bomb found from Domoria Pull
ਫ਼ੋਟੋ

ਜਲੰਧਰ: ਦੋਮੋਰੀਆ ਪੁੱਲ ਕੋਲ ਕਾਜ਼ੀ ਮੰਡੀ ਇਲਾਕੇ 'ਚ ਪੁੱਲ ਉੱਤੋਂ ਬੋਰਾ ਮਿਲਿਆ ਜਿਸ ਵਿੱਚ ਪੁਰਾਣਾ ਬੰਬ ਸੀ। ਉੱਥੋ ਦੇ ਸਥਾਨਕ ਵਾਸੀ ਤੇ ਕਬਾੜ ਦਾ ਕੰਮ ਕਰਨ ਵਾਲੇ ਮੇਘਰਾਜ ਦਾ ਕਹਿਣਾ ਹੈ ਕਿ ਬੱਚੇ ਇਹ ਬੋਰਾ ਲੈ ਕੇ ਜਾ ਰਹੇ ਸਨ। ਬੋਰਾ ਭਾਰੀ ਦਿਖਿਆ ਤਾਂ ਬੱਚਿਆਂ ਨੂੰ ਪੁੱਛਣ ਉੱਤੇ ਉਨ੍ਹਾਂ ਦੱਸਿਆਂ ਕਿ ਬੋਰਾ ਪੁੱਲ ਉੱਤੋਂ ਮਿਲਿਆ ਹੈ। ਜਦੋਂ ਉਸ ਨੇ ਖੋਲ੍ਹ ਕੇ ਵੇਖਿਆ ਤਾਂ, ਉਸ ਵਿੱਚੋਂ ਜੰਗ ਲੱਗੀ ਹੋਈ ਲੋਹੇ ਦੀ ਭਾਰੀ ਵਸਤੂ ਨਿਕਲੀ।

ਵੇਖੋ ਵੀਡੀਓ

ਮੇਘਰਾਜ ਨੇ ਦੱਸਿਆ ਕਿ ਬੋਰੇ ਵਿੱਚੋਂ ਨਿਕਲੀ ਭਾਰੀ ਬੰਬਨੁਮਾ ਵਸਤੂ ਵੇਖਣ ਤੋਂ ਬਾਅਦ ਉਸ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਰਾਮਾ ਮੰਡੀ ਦੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਕੀਤੀ ਤਾਂ ਦੱਸਿਆਂ ਕਿ ਇਹ ਪੁਰਾਣਾ ਮੋਰਟਾਰ (ਬੰਬ) ਹੈ ਜਿਸ ਨੂੰ ਜੰਗ ਲੱਗ ਚੁੱਕਿਆ ਹੈ। ਪੁਲਿਸ ਉਹ ਬੋਰਾ ਆਪਣੇ ਨਾਲ ਥਾਣੇ ਲੈ ਆਈ।

ਡੀਸੀਪੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੋਰਟਾਰ ਮਿਲਿਆ ਹੈ, ਜੋ ਕਿ ਮਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਬੰਬ ਨੂੰ ਡਿਫਿਊਜ਼ ਕਰਨ ਤੇ ਜਾਂਚ ਲਈ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ:ਪੰਜਾਬ ਵਿੱਚ ਕੋਰੋਨਾ ਦੇ ਤੀਜੇ ਮਾਮਲੇ ਦੀ ਪੁਸ਼ਟੀ

ETV Bharat Logo

Copyright © 2024 Ushodaya Enterprises Pvt. Ltd., All Rights Reserved.