ETV Bharat / state

Jalandhar By-election: ਜਲੰਧਰ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਦਾ ਰੋਡ ਸ਼ੋਅ, ਵਾਲਮੀਕਿ ਚੌਕ ਤੋਂ ਹੋਵੇਗਾ ਸ਼ੁਰੂ

author img

By

Published : May 6, 2023, 10:39 AM IST

ਜਲੰਧਰ ਦਾ ਸਿਆਸੀ ਪਾਰਾ ਸਿਖਰਾਂ ਉਤੇ ਹੈ। ਵੱਖੋ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ। ਇਸੇ ਦਰਮਿਆਨ ਅੱਜ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ।

Bhagwant Mann and Kejriwal's road show in Jalandhar will start from Valmiki Chowk today
ਅੱਜ ਜਲੰਧਰ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਦਾ ਰੋਡ ਸ਼ੋਅ, ਵਾਲਮੀਕਿ ਚੌਕ ਤੋਂ ਹੋਵੇਗਾ ਸ਼ੁਰੂ

ਜਲੰਧਰ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਵੱਖੋ-ਵੱਖ ਪਾਰਟੀਆਂ ਦਾ ਜ਼ੋਰ ਲੱਗਾ ਹੋਇਆ ਹੈ। ਹਰ ਪਾਰਟੀ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕਰ ਰਹੀਆਂ ਹਨ। ਲੋਕਾਂ ਨੂੰ ਆਪੋ-ਆਪਣੀਆਂ ਪਾਰਟੀਆਂ ਵੱਲੋਂ ਕੀਤੇ ਗਏ ਕੰਮ ਗਿਣਵਾ ਰਹੇ ਹਨ ਤੇ ਆਪਣੇ ਉਮੀਦਵਾਰ ਨੂੰ ਵੋਟਾਂ ਪਾਉਣ ਲਈ ਲੋਕਾਂ ਨਾਲ ਮਿੱਠੇ ਵਾਅਦੇ ਕਰ ਰਹੇ ਹਨ। ਇਸੇ ਵਿਚਕਾਰ ਅੱਜ ਆਮ ਆਦਮੀ ਪਾਰਟੀ ਵੀ ਆਪਣਾ ਰੋਡ ਸ਼ੋਅ ਕੱਢ ਰਹੀ ਹੈ।

ਆਪ ਦੇ ਦੋਵੇਂ ਵਿਧਾਇਕ ਤੇ ਉਮੀਦਵਾਰ ਹੋਣਗੇ ਸ਼ਾਮਲ : ਮੁੱਖ ਮੰਤਰੀ ਦੇ ਨਾਲ-ਨਾਲ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅੱਜ ਸ਼ਹਿਰ 'ਚ ਕੱਢੇ ਜਾਣ ਵਾਲੇ ਇਸ ਮਾਰਚ 'ਚ ਸ਼ਾਮਲ ਹੋਣਗੇ। ਰੋਡ ਸ਼ੋਅ ਵਿੱਚ ਭੀੜ ਜੁਟਾਉਣ ਲਈ ਆਮ ਆਦਮੀ ਪਾਰਟੀ ਦੇ ਦੋਵੇਂ ਵਿਧਾਇਕ ਤੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੀ ਰੋਡ ਸ਼ੋਅ ਵਿੱਚ ਇਕੱਠੇ ਹੋਣਗੇ। ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਦੁਪਹਿਰ 12 ਵਜੇ ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ) ਤੋਂ ਸ਼ੁਰੂ ਹੋਵੇਗਾ।

ਇਨ੍ਹਾਂ ਇਲਾਕਿਆਂ ਤੋਂ ਗੁਜ਼ਰੇਗਾ ਰੋਡ ਸ਼ੋਅ : ਇਸ ਤੋਂ ਬਾਅਦ ਸ਼ਹਿਰ ਵਿੱਚ ਤਿੰਨ ਵੱਖ-ਵੱਖ ਰੋਡ ਸ਼ੋਅ ਕੀਤੇ ਜਾਣਗੇ। ਬਸਤੀ ਗੁਜ਼ਾਂ ਦੁਪਹਿਰ 3 ਵਜੇ ਅਤੇ ਸੋਢਲ ਰੋਡ ਸ਼ਾਮ 4 ਵਜੇ। ਇਸ ਤੋਂ ਬਾਅਦ ਸ਼ਾਮ 5 ਵਜੇ ਐਸਬੀਆਈ ਛਾਉਣੀ ਮਾਰਕੀਟ ਵਿੱਚ ਆਖਰੀ ਰੋਡ ਸ਼ੋਅ ਕੱਢਿਆ ਜਾਵੇਗਾ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਾਲ-ਨਾਲ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ, ਮੰਤਰੀ ਅਤੇ ਚੇਅਰਮੈਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਵੀ ਰੋਜ਼ਾਨਾ ਦੇ ਸ਼ੋਅ ਵਿੱਚ ਸ਼ਾਮਲ ਹੋਣਗੇ।

ਸ਼ਹਰਿ ਦਾ ਸਿਆਸੀ ਪਾਰਾ ਸਿਖਰ 'ਤੇ : ਜ਼ਿਮਨੀ ਚੋਣ ਨੂੰ ਲੈ ਕੇ ਸ਼ਹਿਹ ਜਲੰਧਰ ਦਾ ਸਿਆਸੀ ਪਾਰਾ ਸਿਖਰ ਉਤੇ ਹੈ। ਪਾਰਟੀਆਂ ਦੇ ਰੋਡ ਸ਼ੋਅ, ਸਿਆਸੀ ਫੇਰੀਆਂ, ਉਮੀਦਵਾਰਾਂ ਦਾ ਇਧਰੋਂ ਉਧਰ ਜਾਣਾ ਲੱਗਾ ਹੋਇਆ ਹੈ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ। ਕਾਰਨ ਇਹ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਭਾਜਪਾ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਗਿਆ ਹੈ ਤੇ ਉਨ੍ਹਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਜ਼ਾਹਰ ਹੀ ਸੀ।

ਇਹ ਵੀ ਪੜ੍ਹੋ : ਮਹਿਲਾ ਪੁਲਿਸ ਮੁਲਾਜ਼ਮ ਨੇ ਕਾਂਗਰਸ ਆਗੂ ਨਾਲ ਮਿਲ ਕੀਤਾ ਕਾਰਾ, ਹੋਈ ਸਸਪੈਂਡ

ਆਮ ਆਦਮੀ ਪਾਰਟੀ ਦੇ ਵਿਰੁੱਧ ਬਲਕੌਰ ਸਿੰਘ ਦੀ ਰੈਲੀ : ਉਧਰ ਦੂਜੇ ਪਾਸੇ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਜਲੰਧਰ ਵਿੱਚ ਰੈਲੀ ਕਰ ਰਹੇ ਹਨ। ਬਲਕੌਰ ਸਿੰਘ ਅੱਜ ਜਲੰਧਰ ਦੇ ਲੋਕਾਂ ਨੂੰ ਕਿਸੇ ਪਾਰਟੀ ਦੇ ਹੱਕ ਵਿੱਚ ਨਹੀਂ ਬਲਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕਰਨਗੇ। ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਉਤੇ ਬਲਕੌਰ ਸਿੰਘ ਵੱਲੋਂ ਕੱਢੀ ਜਾ ਰਹੀ ਇਸ ਰੈਲੀ ਦਾ ਕੀ ਅਸਰ ਪਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.