ETV Bharat / state

ਬਾਦਲ ਪਰਿਵਾਰ ਨੂੰ ਜਿੱਥੇ ਕੁਰਸੀ ਦਿੱਸਦੀ ਹੈ ਉਧਰ ਹੀ ਮੂੰਹ ਘੁੰਮਾ ਲੈਂਦਾ: ਭਗਵੰਤ ਮਾਨ

author img

By

Published : Oct 15, 2019, 7:33 AM IST

ਭਗਵੰਤ ਮਾਨ ਨੇ 550ਵਾਂ ਪ੍ਰਕਾਸ ਪੁਰਬ ਸਬੰਧੀ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਰਾਜਨੀਤੀ ਕਰ ਰਹੀਆਂ ਹਨ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ। ਉੱਥੇ ਮਾਨ ਨੇ ਆਮ ਆਦਮੀ ਪਾਰਟੀ ਦੇ ਸੰਬੰਧ ਵਿੱਚ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਇਸ ਸਮਾਰੋਹ ਵਿੱਚ ਜਾਣਗੇ।

ਭਗਵੰਤ ਮਾਨ

ਜਲੰਧਰ: ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਫਗਵਾੜਾ ਅਤੇ ਮੁਕੇਰੀਆਂ ਦੀਆਂ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਜਿੱਥੇ ਕੁਰਸੀ ਦਿੱਸਦੀ ਹੈ ਬਾਦਲ ਪਰਿਵਾਰ ਉਧਰ ਹੀ ਮੂੰਹ ਘੁੰਮਾ ਲੈਂਦਾ ਹੈ।

ਭਗਵੰਤ ਮਾਨ ਨੇ 550ਵਾ ਪ੍ਰਕਾਸ ਪੁਰਬ ਸਬੰਧੀ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਰਾਜਨੀਤੀ ਕਰ ਰਹੀਆਂ ਹਨ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ। ਉੱਥੇ ਮਾਨ ਨੇ ਆਮ ਆਦਮੀ ਪਾਰਟੀ ਦੇ ਸੰਬੰਧ ਵਿੱਚ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਇਸ ਸਮਾਰੋਹ ਵਿੱਚ ਜਾਣਗੇ।

ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਐਸਵਾਈਐਲ ਦੇ ਮੁੱਦੇ 'ਤੇ ਅਕਾਲੀ ਦਲ ਨੂੰ ਲੈ ਕੇ ਦਿੱਤੇ ਗਏ ਬਿਆਨ ਤੇ' ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਜਿੱਥੇ ਕੁਰਸੀ ਦਿੱਸਦੀ ਹੈ ਬਾਦਲ ਪਰਿਵਾਰ ਉਧਰ ਹੀ ਮੂੰਹ ਘੁੰਮਾ ਲੈਂਦਾ ਹੈ।

ਵੇਖੋ ਵੀਡੀਓ

ਮਾਨ ਨੇ ਕਿਹਾ ਕਿ ਐੱਸਵਾਈਐੱਲ ਦੇ ਮੁੱਦੇ 'ਤੇ ਸਾਰੇ ਰਾਜਨੀਤਕ ਦਲ ਰਾਜਨੀਤੀ ਕਰ ਰਹੇ ਹਨ ਅਤੇ ਕੇਵਲ ਚੋਣਾਂ ਦੇ ਦਿਨ ਹੀ ਐਸਵਾਈਐਲ ਜਿਹੇ ਮੁੱਦੇ ਯਾਦ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੋਲ ਨਾਂ ਤੇ ਪੀਣ ਲਈ ਪਾਣੀ ਹੈ ਅਤੇ ਨਾ ਹੀ ਸਿੰਚਾਈ ਲਈ ਹੈ।

ਇਹ ਵੀ ਪੜੋ: ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ 4 ਸਾਲ ਪੂਰੇ, ਪੀੜਤਾਂ ਦੇ ਜ਼ਖਮ ਅਜੇ ਵੀ ਅੱਲ੍ਹੇ

ਕਿਸਾਨਾਂ ਵੱਲੋਂ ਹਰਿਆਣਾ ਵਿੱਚ ਫਸਲ ਵੇਚੇ ਜਾਣ 'ਤੇ ਮਾਨ ਨੇ ਕਿਹਾ ਕਿ ਜਿੱਥੇ ਕਿਸਾਨਾਂ ਨੂੰ ਸਹੀ ਮੁੱਲ ਮਿਲੇਗਾ ਉਹ ਉੱਥੇ ਹੀ ਆਪਣੀ ਫ਼ਸਲ ਵੇਚਣਗੇ ਅਤੇ ਹਰਿਆਣਾ ਸਰਕਾਰ ਨੂੰ ਇਸ ਵਿੱਚ ਇਤਰਾਜ਼ ਨਹੀਂ ਹੋਣਾ ਚਾਹੀਦਾ।

Intro:ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀਆਂ ਫਗਵਾੜਾ ਅਤੇ ਮੁਕੇਰੀਆਂ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਅਤੇ ਉਹਦੇ ਲਈ ਚੋਣ ਪ੍ਰਚਾਰ ਕਰਨ ਲਈ ਲੱਗੀਆਂ ਹੋਈਆਂ ਨੇ ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਭਗਵੰਤ ਮਾਨ ਵੀ ਇਨ੍ਹਾਂ ਇਲਾਕਿਆਂ ਵਿੱਚ ਡਟੇ ਹੋਏ ਨੇ ਭਗਵੰਤ ਮਾਨ ਨੇ ਅੱਜ ਜਲੰਧਰ ਵਿਖੇ ਮੀਡੀਆ ਨਾਲ ਗੱਲ ਕਰਦੇ ਹੋਏ ਆਪਣੀ ਪਾਰਟੀ ਦੀਆਂ ਕਈ ਗੱਲਾਂ ਨੂੰ ਸਾਫ ਕੀਤਾ। Body:ਭਗਵੰਤ ਮਾਨ ਨੇ ਕਿਹਾ ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਨਾਮ ਆਉਂਦਾ ਹੈ ਤਾਂ ਬਾਕੀ ਸਾਰੇ ਨਾਮ ਛੋਟੇ ਹੋ ਜਾਂਦੇ ਹਨ। ਤੇ ਸਾਰੇ ਰਾਜਨੀਤਕ ਦਲ ਆਪਣੀ ਮਾਨਸਿਕਤਾ ਦਿਖਾ ਰਹੇ ਹਨ ਕਿਸ ਤੇਜ਼ ਤੇ ਕੌਣ ਬੈਠੇਗਾ ਅਤੇ ਕੌਣ ਸਟੇਜ ਤੇ ਹੋਵੇਗਾ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਰਾਜਨੀਤੀ ਕਰ ਰਹੇ ਹਨ ਜੋ ਕਿ ਬਹੁਤ ਸ਼ਰਮਨਾਕ ਗਲ ਹੈ। ਉੱਥੇ ਮਾਨ ਨੇ ਆਮ ਆਦਮੀ ਪਾਰਟੀ ਦੇ ਸੰਬੰਧ ਵਿੱਚ ਰੁੱਖ ਲੈਂਦਿਆਂ ਕਿਹਾ ਕਿ ਉਹ ਅਤੇ ਉਹਨਾਂ ਦੇ ਸਾਥੀ ਇਸ ਸਮਾਰੋਹ ਵਿੱਚ ਜਾਣਗੇ ਅਤੇ ਕੋਈ ਕਿਸੇ ਤਰ੍ਹਾਂ ਦੀ ਰਾਜਨੀਤਕ ਮਾਈਲੇਜ ਨਹੀਂ ਦੇਖਦੇ। ਉੱਥੇ ਅੱਜ ਬਰਗਾੜੀ ਕਾਂਡ ਨੂੰ ਚਾਰ ਵਰਸ਼ ਪੂਰੇ ਹੋ ਗਏ ਹਨ ਤੇ ਇਸ ਉਪਲਕਸ਼ ਵਿੱਚ ਮਨਾਏ ਜਾ ਰਹੇ ਕਾਲੇ ਦਿਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਸਹੀ ਦੋਸ਼ੀਆਂ ਨੂੰ ਨਹੀਂ ਫੜ ਰਹੀ ਬਲਕਿ ਸਾਰਿਆਂ ਨੂੰ ਪਤਾ ਹੈ ਕਿ ਇਸ ਗੋਲੀਕਾਂਡ ਵਿੱਚ ਆਰਡਰ ਦੇਣ ਵਾਲੇ ਅਸਲੀ ਜਨਰਲ ਡਾਇਰ ਕੌਣ ਹਨ। ਉੱਥੇ ਜਦ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਪਤਾ ਉਹ ਜਾਂਚ ਤੇ ਜਾਂਚ ਬਿਠਾ ਰਹੇ ਹਨ ਉਥੇ ਬਾਦਲਾਂ ਨੂੰ ਬਚਾਉਣ ਲਈ ਅਖ਼ਬਾਰਾਂ ਵਿੱਚ ਇੰਟਰਵਿਊ ਦਿੱਤੀਆਂ ਜਾ ਰਹੀਆਂ ਹਨ। ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਐਸਵਾਈਐਲ ਦੇ ਮੁੱਦੇ ਤੇ ਅਕਾਲੀ ਦਲ ਨੂੰ ਲੈ ਕੇ ਦਿੱਤੇ ਗਏ ਬਿਆਨ ਤੇ ਮਾਨ ਨੇ ਕਿਹਾ ਕਿ ਬਾਦਲ ਸਰਕਾਰ ਨੂੰ ਜਿੱਥੇ ਕੁਰਸੀ ਦਿਸਦੀ ਹੈ ਬਾਦਲ ਉਧਰ ਹੀ ਮੂੰਹ ਘੁਮਾ ਲੈਂਦੇ ਹਨ। ਮਾਨ ਨੇ ਕਿਹਾ ਕਿ ਐੱਸ ਵਾਈ ਐੱਲ ਦੇ ਮੁੱਦੇ ਤੇ ਸਾਰੇ ਰਾਜਨੀਤਕ ਦਲ ਰਾਜਨੀਤੀ ਕਰ ਰਹੇ ਹਨ ਅਤੇ ਕੇਵਲ ਚੁਣਾਵਾਂ ਦੇ ਦਿਨ ਹੀ ਐਸਵਾਈਐਲ ਜਿਹੇ ਮੁੱਦੇ ਯਾਦ ਆਉਂਦੇ ਹਨ ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਕੋਲ ਨਾਂ ਤੇ ਪੀਣ ਲਈ ਪਾਣੀ ਹੈ ਅਤੇ ਨਾ ਹੀ ਸਿੰਚਾਈ ਲਈ ਅਤੇ ਇੱਥੇ ਤੱਕ ਕਿ ਹੁਣ ਅੱਖਾਂ ਵਿੱਚ ਵੀ ਪਾਣੀ ਨਹੀਂ ਰਿਹਾ ਹੈ। ਪੰਜਾਬ ਤੇ ਹਰਿਆਣਾ ਦੇ ਕੋਲ ਦੋ ਅਜਿਹੇ ਮੌਕੇ ਆਈ ਸੀ ਜਦੋਂ ਦੋਨੋਂ ਰਾਜ ਵਿੱਚ ਅਕਾਲੀ ਭਾਜਪਾ ਅਤੇ ਕਾਂਗਰਸ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਅਤੇ ਉਹ ਐਸਵਾਈਐੱਲ ਦੇ ਮੁੱਦੇਵਨੂੰ ਸੁਲਝਾ ਸਕਦੇ ਸੀ। ਪਰ ਮਾਮਲੇ ਨੂੰ ਨਹੀਂ ਸੁਲਝਾਇਆ ਗਿਆ ਉੱਥੇ ਹਰਿਆਣਾ ਵਿੱਚ ਪੰਜਾਬ ਦੇ ਕਿਸਾਨ ਆਪਣੀ ਫਸਲ ਵੇਚਣ ਲਈ ਜਾ ਰਹੇ ਹਨ। ਇਸ ਸਵਾਲ ਦੇ ਜਵਾਬ ਵਿਚ ਭਗਵੰਤ ਮਾਨ ਨੇ ਕਿਹਾ ਕਿ ਇਸ ਵਿੱਚ ਪੰਜਾਬ ਸਰਕਾਰ ਨੂੰ ਵੇਖਣਾ ਹੋਵੇਗਾ ਕਿ ਉਹ ਕਿਉਂ ਜਾ ਰਹੇ ਹਨ। ਕਿਸਾਨਾਂ ਵੱਲੋਂ ਹਰਿਆਣਾ ਵਿੱਚ ਫਸਲ ਵੇਚੇ ਜਾਣ ਤੇ ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨਾਂ ਨੂੰ ਸਹੀ ਮੁੱਲ ਮਿਲੇਗਾ ਉਹ ਉੱਥੇ ਹੀ ਆਪਣੀ ਫ਼ਸਲ ਵੇਚਣਗੇ ਅਤੇ ਹਰਿਆਣਾ ਸਰਕਾਰ ਨੂੰ ਇਸ ਵਿੱਚ ਇਤਰਾਜ਼ ਨਹੀਂ ਹੋਣਾ ਚਾਹੀਦਾ।


ਬਾਈਟ: ਭਗਵੰਤ ਮਾਨ ( ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ )Conclusion:ਫਿਲਹਾਲ ਸਾਰੀ ਪੁਲੀਟੀਕਲ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਨੂੰ ਲੈ ਕੇ ਚੋਣ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਹਨ। ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸੱਤਾ ਦਾ ਤਾਜ ਕਿਸ ਦੇ ਸਿਰ ਤੇ ਸਜੇਗਾ।
ETV Bharat Logo

Copyright © 2024 Ushodaya Enterprises Pvt. Ltd., All Rights Reserved.