ETV Bharat / state

Jalandhar By Election: 'ਵੱਡਾ ਇਕੱਠ ਦੱਸਦਾ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਦੀ ਜਿੱਤ ਪੱਕੀ', ਲਾਲ ਚੰਦ ਕਟਾਰੂਚੱਕ

author img

By

Published : Apr 29, 2023, 1:51 PM IST

Jalandhar By Election
Jalandhar By Election

ਮੰਤਰੀ ਫੂਡ ਸਪਲਾਈ ਵਿਭਾਗ ਪੰਜਾਬ, ਲਾਲ ਚੰਦ ਕਟਾਰੂਚੱਕ ਨੇ ਸ਼ੁੱਕਰਵਾਰ ਨੂੰ ਸਮਾਜ ਸੇਵੀ ਸੁਭਾਸ਼ ਗੋਰੀਆ ਦੀ ਅਗਵਾਈ ਹੇਠ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਜਲੰਧਰ ਦੀ ਗੀਤਾ ਕਲੋਨੀ ਕਾਂਸ਼ੀ ਨਗਰ ਰੋਡ ਗੋਰੀਆ ਕੰਪਲੈਕਸ ਵਿਖੇ ਜਨ ਸਭਾ ਕੀਤੀ।

'ਵੱਡਾ ਇਕੱਠ ਦੱਸਦਾ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਦੀ ਜਿੱਤ ਪੱਕੀ', ਲਾਲ ਚੰਦ ਕਟਾਰੂਚੱਕ

ਜਲੰਧਰ: ਜਲੰਧਰ ਜਿਮਨੀ ਚੋਣਾਂ ਨੂੰ ਲੈ ਜਲੰਧਰ ਦਾ ਚੋਣ ਮੈਦਾਨ ਲਗਾਤਾਰ ਭੱਖਦਾ ਦਿਖਾਈ ਦੇ ਰਿਹਾ ਹੈ। ਇਸੇ ਤਹਿਤ ਹੀ ਅੱਜ ਸ਼ੁੱਕਰਵਾਰ ਨੂੰ ਮੰਤਰੀ ਫੂਡ ਸਪਲਾਈ ਵਿਭਾਗ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਸਮਾਜ ਸੇਵੀ ਸੁਭਾਸ਼ ਗੋਰੀਆ ਦੀ ਅਗਵਾਈ ਹੇਠ 'ਆਪ' ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਜਲੰਧਰ ਦੀ ਗੀਤਾ ਕਲੋਨੀ ਕਾਂਸ਼ੀ ਨਗਰ ਰੋਡ ਗੋਰੀਆ ਕੰਪਲੈਕਸ ਵਿਖੇ ਇੱਕ ਜਨ ਸਭਾ ਕੀਤੀ। ਦੱਸ ਦਈਏ ਕਿ ਇਹ ਜਨ ਸਭਾ ਇੱਕ ਰੈਲੀ ਵਿੱਚ ਬਦਲ ਗਈ। ਜਿਸ ਵਿੱਚ ਸੈਂਕੜੇ ਔਰਤਾਂ, ਮਰਦ ਅਤੇ ਨੌਜਵਾਨ ਰੈਲੀ ਦਾ ਹਿੱਸਾ ਬਣੇ। ਇਸ ਰੈਲੀ ਦੌਰਾਨ ਗੋਰੀਆ ਕੰਪਲੈਕਸ ਸੁਸ਼ੀਲ ਰਿੰਕੂ ਅਤੇ ਸੁਭਾਸ਼ ਗੋਰੀਆ ਦੇ ਨਾਅਰਿਆਂ ਨਾਲ ਗੂੰਜ ਉੱਠਿਆ।

ਵਿਸ਼ੇਸ਼ ਤੌਰ 'ਤੇ ਹਾਜ਼ਰ: ਇਸ ਮੌਕੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ, ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਜਸਬੀਰ ਸਿੰਘ ਸੰਧੂ, ਆਪ ਆਗੂ ਮਹਿੰਦਰ ਭਗਤ, ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਹਿੰਦਰ ਸਿੰਘ ਕਚੂਰਾ ਹਾਜ਼ਰ ਸਨ। 'ਆਪ' ਯੂਥ ਲੁਧਿਆਣਾ ਦੇ ਪ੍ਰਧਾਨ ਪਰਮਿੰਦਰ ਸਿੰਘ ਸੰਧੂ, 'ਆਪ' ਆਗੂ ਅਮਨਦੀਪ ਸਿੰਘ ਪਠਾਲ, ਸੁਸ਼ੀਲ ਰਿੰਕੂ ਦੀ ਪਤਨੀ ਡਾ: ਸੁਨੀਤਾ ਰਿੰਕੂ, ਪਰਵੀਨ ਗੋਰੀਆ, ਸੰਯੁਕਤ ਸਕੱਤਰ ਗੌਰਵ ਅਰੋੜਾ, ਓਮ ਪ੍ਰਕਾਸ਼ ਗੋਰੀਆ, ਕਸ਼ਮੀਰ ਸਿੰਘ ਬਲਾਕ ਪ੍ਰਧਾਨ, ਕੌਂਸਲਰ ਪਤੀ ਪ੍ਰਭ ਦਿਆਲ ਆਦਿ ਹਾਜ਼ਰ ਸਨ।

ਵੱਖ-ਵੱਖ ਪਾਰਟੀਆਂ ਦੇ ਆਗੂ 'ਆਪ' 'ਚ ਸ਼ਾਮਲ: ਇਸ ਮੌਕੇ ਸੁਭਾਸ਼ ਗੋਰੀਆ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ਵਿੱਚ ਅਕਾਲੀ, ਭਾਜਪਾ, ਬਸਪਾ, ਕਾਂਗਰਸ, ਸ਼ਿਵ ਸੈਨਾ ਵਰਕਰ ਆਪ ਵਿੱਚ ਸ਼ਾਮਲ ਹੋਏ। ਜਿਨ੍ਹਾਂ ਨੂੰ ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਿਰੋਪਾਓ ਦੇ ਕੇ ਪਾਰਟੀ ਵਿੱਚ ਸ਼ਾਮਲ ਕੀਤਾ।

ਪਬਲਿਕ ਮੀਟਿੰਗ ਵਿੱਚ ਵਿਸ਼ੇਸ਼ ਸਨਮਾਨ: ਫੂਡ ਸਪਲਾਈ ਮੰਤਰੀ ਲਾਲ ਸਿੰਘ ਕਟਾਰੂਚੱਕ ਐਮ.ਐਲ.ਏ. ਸ਼ੀਤਲ ਅੰਗੁਰਾਲ, ਵਿਧਾਇਕ ਅੰਮ੍ਰਿਤਸਰ ਜਸਬੀਰ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਭਿੰਡਰ, ਸਮਾਜ ਸੇਵੀ ਸੁਭਾਸ਼ ਗੋਰੀਆ, ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰ ਕੇ.ਐਨ.ਭਾਟੀ, ਸਤਨਾਮ ਕਲੇਰ, ਹਰਦੇਵ ਬਿੱਟੂ, ਗੁਰਦੀਪ ਸਿੰਘ, ਬਲਵਿੰਦਰ ਜੇ.ਈ, ਤਰਲੋਕ ਚੰਦ ਬੈਂਸ ਦਾ ਪਬਲਿਕ ਮੀਟਿੰਗ ਵਿੱਚ ਸਨਮਾਨ ਕੀਤਾ ਗਿਆ।

ਇਲਾਕਾ ਵਾਸੀ ਹਾਜ਼ਰ: ਇਸ ਦੌਰਾਨ ਹੀ ਕ੍ਰਿਸ਼ਨਾ ਭਗਤ, ਰਾਜ ਰਾਣੀ, ਨੀਲਮ ਮਲਹੋਤਰਾ, ਸੰਜੂ ਮਲਹੋਤਰਾ, ਜੋਤਿਕਾ ਵਰਮਾ, ਮੁਕੇਸ਼ ਵਰਮਾ, ਨੀਲਮ, ਕਾਂਤਾ ਸਦੀਕੀ, ਬਾਲ ਕਿਸ਼ਨ ਬਾਲੀ, ਲੱਖਾ ਸਿੰਘ, ਜੀਤ ਸਦੀਕੀ, ਅਮਿਤ ਠਾਕੁਰ, ਉਮਾ ਵੰਤੀ, ਅਵਨੀਤਾ ਭਗਤ, ਸਰੋਜਨੀ ਸ਼ਰਮਾ, ਰਚਨਾਮੀਨਾ ਹੰਸ, ਗੁਰਮੇਜ਼ ਕੌਰ, ਅਵਨੀਤਾ ਭਗਤ, ਸਰੋਜਨੀ ਸ਼ਰਮਾ, ਪੂਨਮ ਰਾਣੀ, ਬਿਮਲਾ ਮਹਿਮਾ,ਰਾਮ ਸਰੂਪ, ਮਹਿੰਦਰ ਪਾਲ, ਸੁਰਿੰਦਰ ਬਾਜਵਾ, ਅਸ਼ਵਨੀ ਭਗਤ, ਮੋਹਨ ਲਾਲ ਫੌਜੀ, ਦੀਪਕ ਭਗਤ, ਸੰਨੀ ਰਾਜਪੂਤ, ਦੀਪਕ ਧਵਨ, ਰਾਜੀਵ ਵਰਮਾ, ਵਿਕਾਸ ਭਗਤ, ਗੋਲਡੀ, ਡਾ.ਚਮਨ ਲਾਲ, ਕਿਰਪਾਲ ਸਿੰਘ ਨੇ ਸ਼ਿਰਕਤ ਕੀਤੀ।

ਇਸ ਤੋਂ ਇਲਾਵਾ ਨਿਰਮਲ ਕੁਮਾਰ ਨਿੰਮਾ, ਡਾ: ਓਮ ਪ੍ਰਕਾਸ਼, ਰਣਜੀਤ ਸ਼ਰਮਾ, ਵਿਨੋਦ ਕੁਮਾਰ, ਬਲਵੀਰ ਚਾਹਲ, ਸੰਦੀਪ, ਪ੍ਰਦੀਪ, ਗੋਲਡੀ, ਕਿਰਨ ਗੋਰੀਆ, ਹਰੀਸ਼ ਗੋਰੀਆ, ਮੁਕੇਸ਼ ਗੋਰੀਆ, ਪੁਸ਼ਪਾ, ਪ੍ਰੀਤੋ ਦੇਵੀ, ਸ਼ਾਮ ਲਾਲ, ਰਾਮ ਲਾਲ, ਨਿਰਦੋਸ਼, ਸੁਭਾਸ਼ ਰਾਜਪੂਤ, ਪਰਮਜੀਤ ਪੰਮਾ, ਅਭੀ ਲੋਚ, ਕਾਂਤਾ ਰਾਣੀ, ਬਖਸ਼ੋ ਦੇਵੀ, ਯਸ਼ਪਾਲ ਚਾਹਲ, ਗੁਰਮੇਜ ਕੌਰ ਆਦਿ ਵੀ ਹਾਜ਼ਰ ਸਨ।

ਇਹ ਵੀ ਪੜੋ: ਜਲੰਧਰ ਜ਼ਿਮਨੀ ਚੋਣ ਲਈ ਖੱਬੇ ਪੱਖੀ ਪਾਰਟੀਆਂ ਨੇ ਨਹੀਂ ਉਤਾਰਿਆ ਕੋਈ ਉਮੀਦਵਾਰ, ਸੂਬੇ ਦੀ ਸਿਆਸਤ 'ਚ ਹਾਸ਼ੀਏ 'ਤੇ ਖੱਬੇ ਪੱਖੀ ਪਾਰਟੀਆਂ, ਵੇਖੋ ਰਿਪੋਰਟ...

ETV Bharat Logo

Copyright © 2024 Ushodaya Enterprises Pvt. Ltd., All Rights Reserved.