ETV Bharat / state

ATM ਨੂੰ ਨਿਸ਼ਾਨਾ ਬਣਾਉਣ ਵਾਲੇ ਚੋਰ ਪੁਲਿਸ ਨੇ ਦਬੋਚੇ

author img

By

Published : Nov 21, 2021, 7:35 AM IST

ATM ਉਖਾੜ ਕੇ ਲਿਜਾਣ ਵਾਲੇ ਚੋਰ ਪੁਲਿਸ ਨੇ ਦਬੋਚੇ
ATM ਉਖਾੜ ਕੇ ਲਿਜਾਣ ਵਾਲੇ ਚੋਰ ਪੁਲਿਸ ਨੇ ਦਬੋਚੇ

ਜਲੰਧਰ ਵਿੱਚ ਪੁਲਿਸ (Police) ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ ਜਦੋਂ ਪੁਲਿਸ ਨੇ ਏਟੀਐਮ (ATM) ਪੁੱਟ ਕੇ ਲਿਜਾਣ ਵਾਲੇ ਚੋਰਾਂ ਨੂੰ ਕਾਬੂ ਕੀਤਾ ਹੈ। ਫਿਲਹਾਲ ਪੁਲਿਸ (Police) ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਲੰਧਰ: ਸੂਬੇ ਦੇ ਵਿੱਚ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਜਲੰਧਰ ਦੇ ਵਿੱਚ ਚੋਰਾਂ ਦੇ ਵੱਲੋਂ ਬੈਂਕ ਦੇ ਏਟੀਐਮ (ATM machine) ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਚੋਰ ਏਟੀਐਮ ਮਸ਼ੀਨ (ATM machine) ਨੂੰ ਹੀ ਆਪਣੇ ਨਾਲ ਲੈ ਗਏ ਸਨ।

ATM ਨੂੰ ਨਿਸ਼ਾਨਾ ਬਣਾਉਣ ਵਾਲੇ ਚੋਰ ਪੁਲਿਸ ਨੇ ਦਬੋਚੇ

ਕੁਝ ਦਿਨ ਪਹਿਲਾਂ ਅਣਪਛਾਤੇ ਵਿਅਕਤੀਆਂ ਵੱਲੋਂ ਫੋਕਲ ਪੁਆਇੰਟ ਨੇੜੇ ATM ਤੋਂ ਲੁੱਟ ਕੀਤੀ ਗਈ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਗ੍ਰਿਫਤਾਰ (2 arrested) ਕੀਤਾ ਗਿਆ ਹੈ। ਕਾਬੂ ਕੀਤੇ ਗਏ ਚੋਰਾਂ ਤੋਂ ਪੁਲਿਸ (Police) ਨੇ ਕੈਸ਼ ਅਤੇ ਲੁੱਟ ਦੇ ਵਿੱਚ ਵਰਤੀ ਗਈ ਗੱਡੀ ਨੂੰ ਵੀ ਬਰਾਮਦ ਕੀਤਾ ਹੈ।

ਮਿਤੀ 28-10-2021 ਨੂੰ ਜਤਿਨ ਕੁਮਾਰ ਪੁੱਤਰ ਸੁਰਿੰਦਰਪਾਲ ਵਾਸੀ ਯੂਨੀਵਰਸਿਟੀ ਇੰਨਕਲੇਵ ਲੱਧੇਵਾਲੀ ਦੇ ਬਿਆਨ ਦੇ ਆਧਾਰ ਉੱਪਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮਾ ਖਿਲਾਫ਼ ਐਸਬੀਆਈ ਬੈਂਕ ਦੀ ਏਟੀਐਮ ਮਸ਼ੀਨ ਅਤੇ ਮਸ਼ੀਨ ਦੇ ਵਿੱਚੋਂ 17 ਲੱਖ ਰੁਪਏ ਲੈ ਕੇ ਜਾਣ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ (Police) ਨੇ ਮੁਲਜ਼ਮਾਂ ਖਿਲਾਫ਼ ਮੁਕੱਦਮਾ ਨੰਬਰ 236 ਮਿਤੀ 28-10-2021 ਅ/ਧ 457/380/461 IPC ਥਾਣਾ ਡਵੀਜ਼ਨ ਨੰਬਰ 8 ਜਲੰਧਰ ਦਰਜ ਕੀਤਾ ਗਿਆ ਸੀ।

ਵਾਰਦਾਤ ਨੂੰ ਟਰੇਸ ਕਰਨ ਲਈ ਵੱਖ-ਵੱਖ ਪੁਲਿਸ (Police) ਟੀਮਾਂ ਤਿਆਰ ਕਰਕੇ ਭੇਜੀਆਂ ਗਈਆਂ ਸਨ। ਜੋ ਉਪਰੋਕਤ ਵਾਰਦਾਤ ਸਬੰਧੀ ਸ਼ਪੈਸ਼ਲ ਅਪ੍ਰੇਸ਼ਨ ਯੂਨਿਟ ਕਮਿਮਸ਼ਰੇਟ ਜਲੰਧਰ ਦੀ ਟੀਮ ਨੇ ਸੁਚੱਜੇ ਢੰਗ ਨਾਲ ਤਫਤੀਸ਼ ਕਰਦੇ ਹੋਏ CCTV ਕੈਮਰਿਆਂ, HUMAN SOURCES ਅਤੇ TECHNICAL ਢੰਗ ਨਾਲ ਤਫਤੀਸ਼ ਕਰਦੇ ਹੋਏ ਨਿਮਨਲਿਖਤ ਦੋਸ਼ੀਆ ਜਗਤ ਨਰਾਇਣ ਉਰਫ ਕਾਕਾ ਕੁੰਡਾ ਅਤੇ ਗੋਪਾਲ ਕ੍ਰਿਸ਼ਨ ਉਰਫ ਵਿਪਨ ਨੂੰ ਗ੍ਰਿਫਤਾਰ ਕੀਤਾ। ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਲੁੱਟ ਦਾ ਕੈਸ਼ ਅਤੇ ਵਾਰਦਾਤ ਸਮੇਂ ਵਰਤੀ ਗਈ ਗੱਡੀ ਸਮੇਤ ਕਾਬੂ ਕੀਤਾ ਹੈ।

ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਮਾਮਲੇ ਦੀ ਤੈਅ ਤੱਕ ਪਹੁੰਚਿਆ ਜਾ ਸਕੇ ਅਤੇ ਇਸ ਵਾਰਦਾਤ ’ਚ ਸ਼ਾਮਿਲ ਬਾਕੀ ਦੇ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਪਾਣੀ ਦੀ ਵਾਰੀ ਨੂੰ ਲੈ ਕੇ 2 ਗੁੱਟਾਂ 'ਚ ਚੱਲੀਆਂ ਗੋਲੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.