ETV Bharat / state

Hoshiarpur News: ਪੁਲਿਸ ਨੇ ਨੌਜਵਾਨ ਨੂੰ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਸਮੇਤ ਕੀਤਾ ਗ੍ਰਿਫਤਾਰ

author img

By

Published : Apr 28, 2023, 10:47 PM IST

ਹੁਸ਼ਿਆਰਪੁਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਗਸਤ ਕਰਦੇ ਹੋਏ ਇਕ ਨੌਜਵਾਨ ਨੂੰ ਡਰੱਗ ਮਨੀ, ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ...

ਪੁਲਿਸ ਨੇ ਨੌਜਵਾਨ ਨੂੰ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਸਮੇਤ ਕੀਤਾ ਗ੍ਰਿਫਤਾਰ
ਪੁਲਿਸ ਨੇ ਨੌਜਵਾਨ ਨੂੰ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਸਮੇਤ ਕੀਤਾ ਗ੍ਰਿਫਤਾਰ

ਪੁਲਿਸ ਨੇ ਨੌਜਵਾਨ ਨੂੰ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਸਮੇਤ ਕੀਤਾ ਗ੍ਰਿਫਤਾਰ

ਹੁਸ਼ਿਆਰਪੁਰ: ਮਾਹਿਲਪੁਰ ਪੁਲਿਸ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਇਕ ਵਿਅਕਤੀ ਕੋਲੋ 100 ਗਰਾਮ ਹੈਰੋਇਨ, 270 ਨਸ਼ੀਲੀਆਂ ਗੋਲੀਆਂ, 55 ਨਸ਼ੀਲੇ ਟੀਕੇ ਅਤੇ ਪੰਜ ਹਜ਼ਾਰ ਦੀ ਡਰੱਗ ਮਨੀ ਸਮੇਤ 15 ਸਰਿੰਜਾਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ।

ਨਸ਼ੀਲੇ ਪਦਾਰਥ ਬਰਾਮਦ: ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਬਲਜਿੰਦਰ ਸਿੰਘ ਮੱਲ੍ਹ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਮਾਹਿਲਪੁਰ ਗੜ੍ਹਸ਼ੰਕਰ ਰੋਡ 'ਤੇ ਗਸ਼ਤ ਕਰ ਰਹੇ ਸਨ ਤਾਂ ਮਾਰੂਤੀ ਸੁਜੂਕੀ ਸ਼ੋਅ ਰੂਮ ਨਜ਼ਦੀਕ ਲਿੰਕ ਸੜਕ ਤੋਂ ਇੱਕ ਮੋਟਰ ਸਾਈਕਲ ਸ਼ੱਕੀ ਨੌਜਵਾਨ ਗੁਜਰਿਆ। ਸ਼ੱਕ ਪੈਣ ਉਤੇ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਜਿਸ ਕੋਲੋ 100 ਗਰਾਮ ਹੈਰੋਇਨ, 270 ਬਿਨ੍ਹਾਂ ਲੇਬਲ ਨਸ਼ੀਲੀਆਂ ਗੋਲੀਆਂ, 55 ਨਸ਼ੀਲੇ ਟੀਕੇ, 15 ਸਰਿੰਜ ਅਤੇ ਪੰਜ ਹਜ਼ਾਰ ਦੀ ਡਰੱਗ ਮਨੀ ਬਰਾਮਦ ਹੋਈ।

ਇਹ ਵੀ ਪੜ੍ਹੋ:- ਐਂਟੀ ਗੈਂਗਸਟਰ ਟਾਸਕਫੋਰਸ ਦੀ ਵੱਡੀ ਕਾਮਯਾਬੀ, ਜਾਅਲੀ ਪਾਸਪੋਰਟ ਬਣਾ ਕੇ ਗੈਂਗਸਟਰਾਂ ਨੂੰ ਵਿਦੇਸ਼ ਭੇਜਣ ਵਾਲੇ ਗਿਰੋਹ ਦਾ ਪਰਦਾਫਾਸ਼

ਮੁਲਜ਼ਮ ਦੀ ਪਛਾਣ: ਉਨ੍ਹਾਂ ਦੱਸਿਆ ਕਿ ਕਥਿਕ ਮੁਲਜ਼ਮ ਦੀ ਪਹਿਚਾਣ ਆਕਾਸ਼ ਸ਼ਰਮਾ ਉਰਫ ਪੇਠਾ ਪੁੱਤਰ ਅਵਤਾਰ ਸ਼ਰਮਾ ਵਾਸੀ ਡਾਨਸੀਵਾਲ ਥਾਣਾ ਮਾਹਿਲਪੁਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਮੁਲਜ਼ਮ ਖ਼ਿਲਾਫ਼ ਵੱਖ- ਵੱਖ ਥਾਣਿਆਂ ਵਿਚ ਪਹਿਲਾਂ ਵੀ ਪੰਜ ਨਸ਼ਾ ਵਿਰੋਧੀ ਅਤੇ ਹੇਰਾ ਫ਼ੇਰੀ ਦੇ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁੱਛ ਗਿੱਛ ਦੌਰਾਨ ਕਥਿਤ ਮੁਲਜ਼ਮ ਨੇ ਮੰਨਿਆ ਕਿ ਉਹ ਮਾਹਿਲਪੁਰ, ਸੈਲਾ, ਕੋਟਫ਼ਤੂਹੀ ਅਤੇ ਗੜ੍ਹਸ਼ਕੰਰ ਇਲਾਕੇ ਨਸ਼ੇੜੀਆਂ ਨੂੰ ਪਰਚੂਨ ਵਿਚ ਸਪਲਾਈ ਕਰਦਾ ਹੈ।

ਪੁਲਿਸ ਨੇ ਲਿਆ ਰਿਮਾਂਡ: ਥਾਣਾ ਮੁਖੀ ਬਲਜਿੰਦਰ ਸਿੰਘ ਮੱਲ੍ਹ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈ ਲਿਆ ਹੈ। ਅਗਲੀ ਪੁੱਛ ਗਿੱਛ ਦੌਰਾਨ ਇਸ ਨੂੰ ਨਸ਼ਾ ਸਪਲਾਈ ਕਰਨ ਬਾਰੇ ਪੁੱਛਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਥਾਣੇਦਾਰ ਰਾਮ ਲਾਲ, ਸੁਖਪ੍ਰੀਤ ਸਿੰਘ ਮੁਣਸ਼ੀ ਅਤੇ ਪੁਲਿਸ ਪਾਰਟੀ ਵੀ ਹਾਜ਼ਰ ਸੀ।

ਇਹ ਵੀ ਪੜ੍ਹੋ:- PSEB 8th Result 2023 : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 8ਵੀਂ ਜਮਾਤ ਦੇ ਨਤੀਜੇ, ਕੁੜੀਆਂ ਨੇ ਮਾਰੀ ਬਾਜ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.