ETV Bharat / state

ਖੰਡਰ ਬਣੀ ਗੁਰੂਘਰ ਦੀ ਇਮਾਰਤ ਦਾ ਜ਼ਿੰਮੇਵਾਰ ਕੌਣ ?

author img

By

Published : Aug 27, 2021, 12:58 PM IST

ਖੰਡਰ ਬਣੀ ਗੁਰੂਘਰ ਦੀ ਇਮਾਰਤ ਦਾ ਜ਼ਿੰਮੇਵਾਰ ਕੌਣ ?
ਖੰਡਰ ਬਣੀ ਗੁਰੂਘਰ ਦੀ ਇਮਾਰਤ ਦਾ ਜ਼ਿੰਮੇਵਾਰ ਕੌਣ ?

ਸੂਬਾ ਪੱਧਰੀ ਸਮਾਗਮਾਂ ਵਿੱਚ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 11 ਲੱਖ ਦਾ ਐਲਾਨ ਕੀਤਾ ਸੀ, ਤੇ ਦੂਜੀ ਵਾਰ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ 5 ਲੱਖ ਦਾ ਐਲਾਨ ਕੀਤਾ ਸੀ, ਪਰ ਇਨ੍ਹਾਂ ਵਿੱਚ ਇੱਕ ਵੀ ਪੈਸਾ ਨਹੀਂ ਮਿਲਿਆ।

ਹੁਸ਼ਿਆਰਪੁਰ: ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨ ਛੋਹ ਧਰਤੀ ਸ੍ਰੀ ਖੁਰਾਲਗੜ੍ਹ ਵਿਖੇ 2016 ਵਿੱਚ ਸੁਖਬੀਰ ਸਿੰਘ ਬਾਦਲ ਨੇ ਮੀਨਾਰੇ-ਏ-ਬੇਗਮਪੁਰਾ ਦਾ ਨੀਂਹ ਪੱਧਰ ਰੱਖਿਆ ਸੀ। ਇਸ ਲਈ 24 ਕਰੋੜ 62 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਸੀ। ਇਸ ਯਾਦਗਾਰ ਨੂੰ 15 ਮਹੀਨੇ ਵਿੱਚ ਵਿੱਚ ਤਿਆਰ ਕਰਨ ਦਾ ਐਲਾਨ ਕੀਤਾ ਗਿਆ ਸੀ, ਜੋ ਉਸ ਸਮੇਂ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀ।

2017 ਫਰਵਰੀ ਵਿੱਚ ਸੂਬੇ ‘ਚ ਕਾਂਗਰਸ ਦੀ ਸਰਕਾਰ ਆਉਣ ਨਾਲ ਰਵਿਦਾਸ ਨਾਮ ਲੇਵਾ ਸੰਗਤ ਦੀਆ ਆਸਾ ‘ਤੇ ਪਾਣੀ ਫਿਰ ਗਿਆ। ਅੱਜ ਹਾਲਾਤ ਇਹ ਹਨ, ਕਿ ਠੇਕੇਦਾਰਾਂ ਦੇ ਸਰਕਾਰ ਵੱਲੋਂ ਪੈਸੇ ਨਾ ਆਉਣ ‘ਤੇ ਹੱਥ ਖੜੇ ਹਨ ਅਤੇ ਯਾਦਗਾਰ ਬਣਨ ਵਾਲੀ ਇਮਾਰਤ ਖੰਡਰ ਬਣਦੀ ਦਿਖ ਰਹੀ ਹੈ।

ਖੰਡਰ ਬਣੀ ਗੁਰੂਘਰ ਦੀ ਇਮਾਰਤ ਦਾ ਜ਼ਿੰਮੇਵਾਰ ਕੌਣ ?

ਪੰਜਾਬ ਦੀ ਕਾਂਗਰਸ ਸਰਕਾਰ ਇਸ ਯਾਦਗਾਰ ਦਾ 7 ਮਹੀਨਿਆ ਦਾ ਕੰਮ ਸਾਢੇ ਚਾਰ ਸਾਲਾ ਵਿੱਚ ਵੀ ਪੂਰਾ ਨਹੀਂ ਕਰਵਾ ਸਕੀ। ਹਾਲਾਂਕਿ ਸਰਕਾਰ ਦੇ ਤਿੰਨ ਕੈਬਨਿਟ ਮੰਤਰੀ 3 ਸਾਲਾਂ ਵਿੱਚ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਿਲ ਹੋਣ, ਇਨ੍ਹਾਂ ਮੰਤਰੀਆਂ ਵੱਲੋਂ ਇਨ੍ਹਾਂ ਸਮਾਗਮਾਂ ਵਿੱਚ ਇਸ ਯਾਦਗਾਰ ਨੂੰ ਜਲਦ ਪੂਰਾ ਕਰਨ ਦਾ ਕਈ ਵਾਰ ਭਰੋਸਾ ਦਿੱਤਾ, ਪਰ ਹਾਲੇ ਤੱਕ ਪੰਜਾਬ ਸਰਕਾਰ ਦੇ ਮੰਤਰੀ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੇ।

ਰਵਿਦਾਸ ਨਾਮ ਲੇਵਾ ਸੰਗਤ ਦਾ ਕਹਿਣਾ ਹੈ, ਪਹਿਲੇ ਸੂਬਾ ਪੱਧਰੀ ਸਮਾਗਮਾਂ ਵਿੱਚ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 11 ਲੱਖ ਦਾ ਐਲਾਨ ਕੀਤਾ ਸੀ ਤੇ ਦੂਜੀ ਵਾਰ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ 5 ਲੱਖ ਦਾ ਐਲਾਨ ਕੀਤਾ ਸੀ, ਪਰ ਇਨ੍ਹਾਂ ਵਿੱਚ ਇੱਕ ਵੀ ਪੈਸਾ ਨਹੀਂ ਮਿਲਿਆ।

ਜਦੋਂ ਇਸ ਬਾਰੇ ਖੁਰਾਲਗੜ੍ਹ ਦੇ ਗੁਰਦਵਾਰਾ ਸਾਹਿਬ ਦੇ ਮੁੱਖ ਪਾਠੀ ਨਰੇਸ਼ ਸਿੰਘ, ਮੁੱਖ ਸੇਵਾਦਾਰ ਕੇਵਲ ਸਿੰਘ ਅਤੇ ਯਾਦਗਾਰ ਦੀ ਉਸਾਰੀ ਕਰਨ ਵਾਲੇ ਠੇਕੇਦਾਰ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੇ ਚਿੱਠੇ ਖੋਲ੍ਹੇ। ਉਨ੍ਹਾਂ ਨੇ ਕਿਹਾ, ਕਿ ਇਹ ਪੰਜਾਬ ਸਰਕਾਰ ਨੇ ਰਵਿਦਾਸ ਨਾਮ ਲੇਵਾ ਸੰਗਤ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ।

ਇਹ ਵੀ ਪੜ੍ਹੋ:ਇਸ ਦਿਨ ਤੋਂ ਮੁੜ ਖੁੱਲ੍ਹੇਗਾ ਜਲ੍ਹਿਆਂਵਾਲਾ ਬਾਗ !

ETV Bharat Logo

Copyright © 2024 Ushodaya Enterprises Pvt. Ltd., All Rights Reserved.