ETV Bharat / state

Ukraine Russia War: ਪੰਜਾਬ ਦੀ ਪਰਤੀ ਧੀ ਤੋਂ ਸੁਣੋ ਜੰਗ ਦਾ ਅੱਖੀ ਡਿੱਠਾ ਹਾਲ

author img

By

Published : Mar 4, 2022, 7:56 PM IST

ਚਾਹਤ ਨਾਂਗਲਾ ਐੱਮਬੀਬੀਐੱਸ (MBBS) ਦੀ ਪੜ੍ਹਾਈ ਕਰਨ ਦੋ ਸਾਲ ਪਹਿਲਾਂ ਯੂਕਰੇਨ ਗਈ ਸੀ। ਮੁਕੇਰੀਆਂ ਦੇ ਪਿੰਡ ਸੰਗੋ ਕਤਰਾਲਾ ਦੀ ਚਾਹਤ ਨਾਗਲਾ ਵੀ ਵਾਪਸ ਆਪਣੇ ਘਰ ਪਹੁੰਚੀ ਹੈ।

Ukraine Russia War: ਪੰਜਾਬ  ਪਰਤੀ ਧੀ ਤੋਂ ਸੁਣੋ ਜੰਗ ਦਾ ਅੱਖੀ ਡਿੱਠਾ ਹਾਲ
Ukraine Russia War: ਪੰਜਾਬ ਪਰਤੀ ਧੀ ਤੋਂ ਸੁਣੋ ਜੰਗ ਦਾ ਅੱਖੀ ਡਿੱਠਾ ਹਾਲ

ਹੁਸ਼ਿਆਰਪੁਰ: ਅੱਜ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦਾ 9ਵਾਂ ਦਿਨ ਹੈ (Russia-Ukraine War 9th Day)। ਰੂਸੀ ਸੈਨਿਕਾਂ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਨੂੰ ਅੱਗ ਲੱਗ ਗਈ ਹੈ। ਜਾਣਕਾਰੀ ਮੁਤਾਬਕ ਰੂਸੀ ਫੌਜ ਨੇ ਯੂਕਰੇਨ ਦੀ ਮੁੱਖ ਬੰਦਰਗਾਹ 'ਤੇ ਕਬਜ਼ਾ ਕਰ ਲਿਆ ਹੈ।
ਯੂਕਰੇਨ ਵਿੱਚ ਜੰਗ ਦੇ ਮਾਹੌਲ ਵਿੱਚ ਹਜ਼ਾਰਾਂ ਹੀ ਪੰਜਾਬੀ ਸਟੂਡੈਂਟ ਫਸੇ ਹੋਏ ਹਨ। ਭਾਰਤ ਸਰਕਾਰ ਵੱਲੋਂ ਅਪਰੇਸ਼ਨ ਗੰਗਾ ਦੇ ਤਹਿਤ ਬਹੁਤ ਸਾਰੇ ਭਾਰਤੀ ਸਟੂਡੈਂਟਾਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਉਸ ਦੇ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮੁਕੇਰੀਆਂ ਦੇ ਪਿੰਡ ਸੰਗੋ ਕਤਰਾਲਾ ਦੀ ਚਾਹਤ ਨਾਗਲਾ ਵੀ ਵਾਪਸ ਆਪਣੇ ਘਰ ਪਹੁੰਚੀ ਹੈ।

Ukraine Russia War: ਪੰਜਾਬ ਪਰਤੀ ਧੀ ਤੋਂ ਸੁਣੋ ਜੰਗ ਦਾ ਅੱਖੀ ਡਿੱਠਾ ਹਾਲ

ਚਾਹਤ ਨਾਂਗਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਐੱਮਬੀਬੀਐੱਸ (MBBS) ਦੀ ਪੜ੍ਹਾਈ ਕਰਨ ਦੋ ਸਾਲ ਪਹਿਲਾਂ ਯੂਕਰੇਨ ਗਈ ਸੀ। ਪਰ ਯੂਕਰੇਨ ਦੇ ਵਿੱਚ ਜੰਗ ਲੱਗਣ ਕਾਰਨ ਉਥੋਂ ਦੇ ਹਾਲਾਤ ਬਹੁਤ ਹੀ ਮਾੜੇ ਹਨ। ਚਾਹਤ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਯੂਨੀਵਰਸਿਟੀ ਤੋਂ ਬਾਰਡਰ ਤੱਕ ਪਹੁੰਚਣ ਵਿੱਚ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਕਿਹਾ ਕਿ ਯੂਕਰੇਨ ਦੇ ਵਿਚ ਉਨ੍ਹਾਂ ਨੂੰ ਕਿਸੇ ਦਾ ਵੀ ਸਾਥ ਨਹੀਂ ਮਿਲਿਆ ਚਾਹੇ ਉਹ ਯੂਨੀਵਰਸਿਟੀ, ਯੂਕਰੇਨ ਦੀ ਸਰਕਾਰ ਜਾ ਭਾਰਤ ਸਰਕਾਰ ਹੋਵੇ। ਚਾਹਤ ਦੇ ਘਰ ਪਹੁੰਚਣ ਤੋਂ ਬਾਅਦ ਚਾਹਤ ਦੇ ਪਰਿਵਾਰ ਵਿਚ ਬੇਸ਼ੱਕ ਖੁਸ਼ੀ ਨਜ਼ਰ ਆ ਰਹੀ ਹੈ।

ਪਰ ਚਾਹਤ ਦੇ ਮਾਤਾ ਨੇ ਕਿਹਾ ਉਨ੍ਹਾਂ ਨੂੰ ਉਸ ਦਿਨ ਜ਼ਿਆਦਾ ਖ਼ੁਸ਼ੀ ਹੋਵੇਗੀ ਜਦੋਂ ਭਾਰਤ ਦੇ ਸਾਰੇ ਹੀ ਸਟੂਡੈਂਟ ਆਪਣੇ ਆਪਣੇ ਘਰ ਸਹੀ ਸਲਾਮਤ ਪਹੁੰਚ ਜਾਣਗੇ ਉਨ੍ਹਾਂ ਅਪੀਲ ਕੀਤੀ ਕਿ ਭਾਰਤ ਸਰਕਾਰ ਸਾਰੇ ਹੀ ਬੱਚਿਆਂ ਨੂੰ ਜਲਦ ਤੋਂ ਜਲਦ ਸਹੀ ਸਲਾਮਤ ਘਰਾਂ ਤੱਕ ਪਹੁੰਚਾਵੇ।

ਇਹ ਵੀ ਪੜ੍ਹੋ:- ਯੂਕਰੇਨ ਤੋਂ ਪਰਤੇ ਭਾਰਤੀ ਵਿਦਿਆਰਥੀਆਂ ਨੇ ETV Bharat ਨਾਲ ਸਾਂਝੇ ਕੀਤੇ ਹਾਲਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.