ETV Bharat / state

Hoshiarpur road accident: ਹੁਸ਼ਿਆਰਪੁਰ 'ਚ ਦਰਦਨਾਕ ਸੜਕ ਹਾਦਸਾ, ਟਿੱਪਰ ਨੇ ਦਰੜਿਆ ਟਰੈਕਟਰ ਚਾਲਕ, ਮੌਕੇ 'ਤੇ ਹੋਈ ਮੌਤ

author img

By ETV Bharat Punjabi Team

Published : Aug 26, 2023, 1:11 PM IST

Updated : Aug 26, 2023, 3:54 PM IST

Tractor driver died in an accident in Hoshiarpur
Hoshiarpur road accident: ਹੁਸ਼ਿਆਰਪੁਰ 'ਚ ਦਰਦਨਾਕ ਸੜਕ ਹਾਦਸਾ, ਟਿੱਪਰ ਨੇ ਦਰੜਿਆ ਟਰੈਕਟਰ ਚਾਲਕ, ਮੌਕੇ 'ਤੇ ਹੋਈ ਮੌਤ

ਹੁਸ਼ਿਆਰਪੁਰ ਵਿੱਚ ਗੜ੍ਹਸ਼ੰਕਰ-ਨੰਗਲ ਰੋਡ ਉੱਤੇ ਦਰਨਾਕ ਹਾਦਸੇ ਵਿੱਚ ਟਰੈਕਟਰ ਚਾਲਕ ਦੀ ਮੌਤ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਇੱਕ ਤੇਜ਼ ਰਫਤਾਰ ਟਿੱਪਰ ਨੇ ਟਰੈਕਟਰ ਚਾਲਕ ਨੂੰ ਦਰੜ ਦਿੱਤਾ ਅਤੇ ਕਈ ਕਿੱਲੋਮੀਟਰ ਨਾਲ ਘਸੀਟ ਕੇ ਲੈ ਗਿਆ। ਸਥਾਨਕਵਾਸੀਆਂ ਨੇ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜ੍ਹੇ ਕੀਤੇ ਹਨ। ( tractor driver died in the accident)

ਟਿੱਪਰ ਨੇ ਦਰੜਿਆ ਟਰੈਕਟਰ ਚਾਲਕ

ਹੁਸ਼ਿਆਰਪੁਰ: ਗੜ੍ਹਸ਼ੰਕਰ-ਨੰਗਲ ਰੋਡ ਉੱਤੇ ਪਿੰਡ ਸ਼ਹਾਪੁਰ ਨਜ਼ਦੀਕ ਇੱਕ ਭਿਆਨਕ ਸੜਕ (Hoshiarpur road accident) ਹਾਦਸੇ ਵਿੱਚ ਸ਼ਖ਼ਸ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਸੁਖਦੇਵ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਭੱਗਲ ਆਪਣੇ ਟਰੈਕਟਰ ਟਰਾਲੀ ਉੱਤੇ ਸਵਾਰ ਹੋਕੇ ਨੰਗਲ ਵਾਲੀ ਸਾਈਡ ਤੋਂ ਗੜ੍ਹਸ਼ੰਕਰ ਨੂੰ ਆ ਰਿਹਾ ਸੀ ਤਾਂ ਉਕਤ ਸਥਾਨ ਉੱਤੇ ਪਿੱਛੋਂ ਆ ਰਹੇ ਟਿੱਪਰ ਨੇ ਟਰੈਕਟਰ ਟਰਾਲੀ ਨੂੰ ਦਰੜ ਦਿੱਤਾ।

ਲੋਕਾਂ ਨੇ ਕੀਤਾ ਰੋਡ ਜਾਮ: ਜਿਸ ਕਾਰਨ ਟਰੈਕਟਰ ਚਾਲਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਟਿੱਪਰ ਚਾਲਕ ਟਰੈਕਟਰ ਨੂੰ ਕਰੀਬ ਅੱਧਾ ਕਿਲੋਮੀਟਰ ਤੱਕ ਨਾਲ ਹੀ ਘਸੀਟ ਕੇ ਲੈ ਗਿਆ। ਇਸ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਮਗਰੋਂ ਪੁਲਿਸ ਦਾ ਕੰਮ ਸਥਾਨਕਵਾਸੀ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਨੇ ਪਿੱਛਾ ਕਰਕੇ ਕਰੀਬ 7 ਕਿਲੋਮੀਟਰ ਦੂਰ ਟਿੱਪਰ ਨੂੰ ਕਾਬੂ ਕੀਤਾ, ਗੁੱਸੇ ਵਿੱਚ ਆਏ ਲੋਕਾਂ ਨੇ ਗੜ੍ਹਸ਼ੰਕਰ-ਨੰਗਲ ਸੜਕ ਜਾਮ ਕਰਕੇ ਧਰਨਾ ਲਾ ਦਿੱਤਾ। ਧਰਨੇ ਦੌਰਾਨ ਇਲਾਕਾ ਨਿਵਾਸੀਆਂ ਨੇ ਇਹ ਵੀ ਕਿਹਾ ਕਿ ਟਿੱਪਰ ਚਾਲਕ ਨੇ ਸਾਜ਼ਿਸ਼ ਤਹਿਤ ਇਹ ਕਤਲ ਕੀਤਾ ਹੈ, ਇਸ ਲਈ ਇਸ ਨੂੰ ਹਾਦਸਾ ਨਾ ਗਿਣਿਆ ਜਾਵੇ ਕਿਉਂਕਿ ਟਿੱਪਰ ਚਾਲਕ ਨੇ ਹਾਦਸੇ ਤੋਂ ਬਾਅਦ ਵੀ ਟਰੈਕਟਰ ਚਾਲਕ ਨੂੰ ਕਈ ਕਿਲ਼ੋਮੀਟਰ ਤੱਕ ਨਾਲ ਘਸੀਟਿਆ ਹੈ।

ਕਾਰਵਾਈ ਦਾ ਭਰੋਸਾ: ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦਾ ਇਲਜ਼ਾਮ ਹੈ ਕਿ ਲਗਾਤਾਰ ਵੱਧ ਰਹੇ ਓਵਰਲੋਡ ਟਿੱਪਰਾਂ ਦੇ ਕਾਰਨ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਹਾਦਸੇ ਬਾਅਦ ਵੀ ਪੁਲਿਸ ਘੰਟਿਆਂ ਬੱਧੀ ਪੁੱਜੀ। ਉੱਧਰ ਇਸ ਮਾਮਲੇ ਦੇ ਵਿੱਚ ਥਾਣਾ ਗੜ੍ਹਸ਼ੰਕਰ ਦੇ ਐਸਐੱਚਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਾਰਵਾਈ ਦਾ ਭਰੋਸਾ ਦੇਕੇ ਧਰਨਾ ਹਟਾ ਦਿੱਤਾ ਗਿਆ ਹੈ।

Last Updated :Aug 26, 2023, 3:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.