ETV Bharat / state

ਹੁਸ਼ਿਆਰਪੁਰ 'ਚ ਦਿਨ ਦਿਹਾੜੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ ਨੇ ਪ੍ਰਸ਼ਾਸਨ 'ਤੇ ਲਾਏ ਗੰਭੀਰ ਇਲਜ਼ਾਮ

author img

By ETV Bharat Punjabi Team

Published : Jan 4, 2024, 1:01 PM IST

Updated : Jan 4, 2024, 3:31 PM IST

Sarpanch was shot dead in broad daylight in Hoshiarpur, the family made serious allegations against the administration.
ਹੁਸ਼ਿਆਰਪੁਰ 'ਚ ਦਿਨ ਦਿਹਾੜੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

Hoshiarpur Sarpanch Shot Died: ਹੁਸ਼ਿਆਰਪੁਰ ਵਿਖੇ ਕਾਰੋਬਾਰੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਵਾਰਦਾਤ ਦਾ ਪਤਾ ਲੱਗਦੇ ਹੀ ਇਲਾਕਾ ਪੁਲਿਸ ਸਟੇਸ਼ਨ 'ਤੇ ਇਕੱਠਾ ਹੋ ਗਿਆ, ਜਿੱਥੇ ਪਰਿਵਾਰ ਤੇ ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਉੱਤੇ ਇਲਜ਼ਾਮ ਲਾਏ ਕਿ ਉਨ੍ਹਾਂ ਦੀ ਮਿਲੀਭੁਗਤ ਨਾਲ ਇਹ ਕਤਲ ਹੋਇਆ ਹੈ।

ਹੁਸ਼ਿਆਰਪੁਰ : ਪੰਜਾਬ ਵਿੱਚ ਲਗਾਤਾਰ ਅਪਰਾਧਿਕ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਤੜਕੇ ਹੀ ਹੁਸ਼ਿਆਰਪੁਰ ਵਿਖੇ ਬਦਮਾਸ਼ਾਂ ਵੱਲੋਂ ਦਲਿਤ ਆਗੂ ਅਤੇ ਕਾਰੋਬਾਰੀ ਸੰਦੀਪ ਛੀਨਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖਬਰ ਨੇ ਹਰ ਪਾਸੇ ਸਨਸਨੀ ਫੈਲਾ ਦਿੱਤੀ। ਹੁਸ਼ਿਆਰਪੁਰ ਵਿਖੇ ਇੱਕ ਕਾਰੋਬਾਰੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਵਾਰਦਾਤ ਦਾ ਪਤਾ ਲੱਗਦੇ ਹੀ ਇਲਾਕਾ ਪੁਲਿਸ ਸਟੇਸ਼ਨ 'ਤੇ ਇਕੱਠਾ ਹੋ ਗਿਆ। ਜਿਥੇ ਪਰਿਵਾਰ ਤੇ ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਉੱਤੇ ਇਲਜ਼ਾਮ ਲਾਏ ਹਨ ਕਿ ਪੁਲਿਸ ਨੂੰ ਪਹਿਲਾਂ ਵੀ ਸੂਚਿਤ ਕੀਤਾ ਸੀ ਕਿ ਬਦਮਾਸ਼ਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਪਰ, ਉਨ੍ਹਾਂ ਖਿਲਾਫ ਕਾਰਵਾਈ ਨਹੀਂ ਹੋਈ ਅਤੇ ਅੱਜ ਉਨ੍ਹਾਂ ਦੀ ਮਿਲੀਭੁਗਤ ਨਾਲ ਇਹ ਕਤਲ ਹੋਇਆ ਹੈ।

ਹੁਸ਼ਿਆਰਪੁਰ 'ਚ ਦਿਨ ਦਿਹਾੜੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਪੁਰਾਣੀ ਰੰਜਿਸ਼ ਤਹਿਤ ਕੀਤਾ ਕਤਲ : ਮਿਲੀ ਜਾਣਕਾਰੀ ਮੁਤਾਬਿਕ ਇਹ ਕਤਲ ਪੁਰਾਣੀ ਰੰਜਿਸ਼ ਦੇ ਤਹਿਤ ਹੋਇਆ ਹੈ। ਮ੍ਰਿਤਕ ਸੰਦੀਪ ਛੀਨਾ ਦੇ ਜਾਣਕਾਰ ਬਿੰਦਰ ਸਰੋਆ ਨੇ ਦੱਸਿਆ ਕਿ ਟਾਂਡਾ ਮਾਰਗ ਤੇ ਅੱਲਡਾ ਦੁਸੜਕਾ ਨਜ਼ਦੀਕ ਸਥਿਤ ਹੈ। ਇਸ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ 3 ਨੌਜਵਾਨ ਆਏ ਜਿਨ੍ਹਾਂ ਨੇ ਲੋਈ ਦੀਆਂ ਬੁਕਲਾਂ ਮਾਰੀਆਂ ਹੋਈਆਂ ਸਨ, ਨੇ ਆਉਂਦੇ ਸਾਰ ਹੀ ਪਹਿਲਾਂ ਸੰਦੀਪ ਕੁਮਾਰ ਨਾਲ ਹੱਥ ਮਿਲਾਇਆ ਤੇ ਫਿਰ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਸੰਦੀਪ ਕੁਮਾਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੰਦੀਪ ਕੁਮਾਰ ਦਾ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ ਸੀ, ਸਗੋਂ ਉਹ ਤਾਂ ਹਰ ਇੱਕ ਦੇ ਦੁੱਖ ਸੁੱਖ 'ਚ ਸ਼ਾਮਿਲ ਹੋਣ ਵਾਲਾ ਵਿਅਕਤੀ ਸੀ। ਸਵੇਰੇ ਕਿਸੇ ਕੰਮ ਲਈ ਬਾਹਰ ਗਿਆ। ਮ੍ਰਿਤਕ ਸੰਦੀਪ ਪਿੰਡ ਡਡਿਆਣਾ ਕਲਾਂ ਦਾ ਮੌਜੂਦਾ ਸਰਪੰਚ ਵੀ ਸੀ ਤੇ ਆਪਣੇ ਇਲਾਕੇ ਦਾ ਇਕ ਸਿਰਕੱਢ ਆਗੂ ਅਤੇ ਉਘਾ ਕਾਰੋਬਾਰੀ ਸੀ। ਜਿਸ ਨਾਲ ਪੁਰਾਣੀ ਰੰਜਿਸ਼ ਰੱਖਦੇ ਕੁਝ ਲੋਕਾਂ ਵੱਲੋਂ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਹ ਕਤਲ ਕਰਵਾਇਆ ਗਿਆ ਹੈ।

ਉੱਥੇ ਹੀ ਮੌਜੂਦਾ ਲੋਕਾਂ ਨੇ ਇਸ ਵਾਰਦਾਤ ਤੋਂ ਤੁਰੰਤ ਬਾਅਦ ਸੰਦੀਪ ਨੂੰ ਹੁਸ਼ਿਆਰਪੁਰ ਦੇ ਇੱਕ ਨਿਜੀ ਹਸਪਤਾਲ 'ਚ ਲਿਆਂਦਾ ਤਾਂ ਰਾਹ ਵਿੱਚ ਹੀ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਅਤੇ ਦਲਿਤ ਸਮਾਜ 'ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਦਲਿਤ ਸਮਾਜ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਪੁਲਿਸ ਨੇ ਅੱਜ ਸ਼ਾਮ ਤੱਕ ਹਮਲਾਵਰਾਂ ਨੂੰ ਕਾਬੂ ਨਾ ਕੀਤਾ, ਤਾਂ ਉਨ੍ਹਾਂ ਵਲੋਂ ਅੰਦੋਲਨ ਖੜ੍ਹਾ ਕਰ ਦਿੱਤਾ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਦੀ ਹੋਵੇਗੀ। ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Last Updated :Jan 4, 2024, 3:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.