ETV Bharat / state

ਰੇਲਵੇ ਸਟੇਸ਼ਨ ਯਾਤਰੀ ਰੇਲ ਗੱਡੀਆਂ ਨਾ ਰੋਕੇ ਜਾਣ ਕਾਰਨ ਵਿਰੋਧ

author img

By

Published : Apr 29, 2022, 9:38 AM IST

ਰੇਲਵੇ ਸਟੇਸ਼ਟ ‘ਤੇ ਕਿਸਾਨ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ
ਰੇਲਵੇ ਸਟੇਸ਼ਟ ‘ਤੇ ਕਿਸਾਨ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ

ਉੜਮੁੜ ਟਾਂਡਾ ਦੇ ਰੇਲਵੇ ਸਟੇਸ਼ਨ (Tanda railway station) ‘ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ (Protests against the central government) ਕੀਤਾ ਗਿਆ ਹੈ। ਇਹ ਪ੍ਰਦਰਸ਼ਨ ਸੀਨੀਅਰ ਸੂਬਾ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਜਥੇਬੰਦੀ ਦੀ ਹਲਕਾ ਉੜਮੁੜ ਟਾਂਡਾ ਇਕਾਈ ਵੱਲੋਂ ਸ਼ਹਿਰ ਵਾਸੀਆਂ ਨਾਲ ਮਿਲਕੇ ਕੀਤੇ ਗਿਆ ਹੈ।

ਹੁਸ਼ਿਆਰਪੁਰ: ਟਾਂਡਾ ਉੜਮੁੜ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (Kisan Mazdoor Sangharsh Committee Punjab) ਵੱਲੋ ਉੜਮੁੜ ਟਾਂਡਾ ਦੇ ਰੇਲਵੇ ਸਟੇਸ਼ਨ (Tanda railway station) ‘ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ (Protests against the central government) ਕੀਤਾ ਗਿਆ ਹੈ। ਇਹ ਪ੍ਰਦਰਸ਼ਨ ਸੀਨੀਅਰ ਸੂਬਾ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਜਥੇਬੰਦੀ ਦੀ ਹਲਕਾ ਉੜਮੁੜ ਟਾਂਡਾ ਇਕਾਈ ਵੱਲੋਂ ਸ਼ਹਿਰ ਵਾਸੀਆਂ ਨਾਲ ਮਿਲਕੇ ਕੀਤੇ ਗਿਆ ਹੈ।

ਦਰਅਸਲ ਰੇਲਵੇ ਸਟੇਸ਼ਨ ਟਾਂਡਾ ‘ਤੇ ਪੈਸੰਜਰ ਅਤੇ ਹੋਰ ਯਾਤਰੀ ਰੇਲ ਗੱਡੀਆਂ ਨਾ ਰੋਕੇ ਜਾਣ ਨੂੰ ਲੈਕੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕੇਂਦਰੀ ਰੇਲ ਮੰਤਰੀ (Union Railway Minister) ਅਸ਼ਵਨੀ ਵੈਸ਼ਨਵ ਦਾ ਪੁਤਲਾ ਫੂਕੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।

ਰੇਲਵੇ ਸਟੇਸ਼ਟ ‘ਤੇ ਕਿਸਾਨ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ

ਜਥੇਬੰਦੀ ਦੇ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਵਿੱਚ ਹੋਏ ਇਸ ਰੋਸ ਪ੍ਰਦਰਸ਼ਨ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰੇਲਵੇ ਸਟੇਸ਼ਨ ਟਾਂਡਾ ‘ਚ ਪੈਸੇਂਜਰ ਅਤੇ ਹੋਰ ਯਾਤਰੀ ਰੇਲ ਗੱਡੀਆਂ ਨੂੰ ਰੋਕਣ ਦੇ ਵਾਸਤੇ ਰੇਲਵੇ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ, ਕਿ ਰੇਲਵੇ ਸਟੇਸ਼ਨ ਟਾਂਡਾ ‘ਤੇ ਪੈਸੰਜਰ ਅਤੇ ਹੋਰ ਗੱਡੀਆਂ ਰੋਕੀਆਂ ਜਾਣ, ਪਰ ਰੇਲਵੇ ਵਿਭਾਗ ਦੇ ਕੰਨ ‘ਤੇ ਜੂੰ ਨਹੀਂ ਸਰਕੀ, ਜਿਸ ਕਾਰਨ ਅੱਜ ਉਨ੍ਹਾਂ ਨੂੰ ਇਹ ਰੋਸ ਪ੍ਰਦਰਸ਼ਨ ਕਰਨਾ ਪਿਆ।

ਇਹ ਵੀ ਪੜ੍ਹੋ: ਬਿਜਲੀ ਦੇ ਕੱਟਾਂ ਤੋਂ ਦੁਖੀ ਹੋਏ ਕਿਸਾਨਾਂ ਨੇ ਘੇਰਿਆ SC ਦਾ ਦਫ਼ਤਰ

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਨੇ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਉਹ ਪੱਕੇ ਤੌਰ ‘ਤੇ ਰੇਲਵੇ ਲਾਈਨ ‘ਤੇ ਮੋਰਚਾ ਲਾ ਕੇ ਸੰਘਰਸ਼ ਕਰਨਗੇ। ਪਰਮਜੀਤ ਭੁੱਲਾ ਨੇ ਕਿਹਾ ਕਿ 5 ਮਈ ਜੋ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਦਾ ਜਥੇਬੰਦੀ ਵੱਲੋਂ ਘਿਰਾੳ ਕੀਤਾ ਜਾ ਰਿਹਾ ਹੈ। ਉੱਥੇ ਇਸ ਮਸਲੇ ਸਬੰਧੀ ਵੀ ਚਰਚਾ ਕੀਤੀ ਜਾਵੇਗੀ। ਇਸ ਰੋਸ ਪ੍ਰਦਰਸ਼ਨ ਦੌਰਾਨ ਸ਼ਹਿਰ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਕਰਤ ਕੀਤੀ।
ਇਹ ਵੀ ਪੜ੍ਹੋ: ਅਸਤੀਫ਼ਾ ਦੇਣ ਲੱਗੇ ਕਾਂਗਰਸੀ ਆਗੂ ਨੇ ਪਾਰਟੀ ਹਾਈਕਮਾਨ 'ਤੇ ਹੀ ਚੁੱਕੇ ਸਵਾਲ, 'ਕਿਹਾ ਪੈਸਿਆਂ ਲਈ ਸਭ ਕੁਝ ਵਿਕਦਾ'

ETV Bharat Logo

Copyright © 2024 Ushodaya Enterprises Pvt. Ltd., All Rights Reserved.