ETV Bharat / state

Protest against raid on media : ਮੀਡੀਆ ’ਤੇ ਛਾਪੇਮਾਰੀ ਦੇ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ

author img

By ETV Bharat Punjabi Team

Published : Oct 5, 2023, 8:57 PM IST

Protests by various organizations against the raid on the media
Protest against raid on media : ਮੀਡੀਆ ’ਤੇ ਛਾਪੇਮਾਰੀ ਦੇ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ (Protest against raid on media) ਕੀਤਾ ਗਿਆ ਹੈ। ਜਥੇਬੰਦੀਆਂ ਨੇ ਮੀਡੀਆ ਉੱਤੇ ਛਾਪੇਮਾਰੀ ਦਾ ਵਿਰੋਧ ਕੀਤਾ ਹੈ।

ਹੁਸ਼ਿਆਰਪੁਰ ਵਿੱਚ ਪ੍ਰਦਸ਼ਨਕਾਰੀ ਜਾਣਕਾਰੀ ਦਿੰਦੇ ਹੋਏ।

ਹੁਸ਼ਿਆਰਪੁਰ : ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵਲੋਂ ਪੱਤਰਕਾਰਾਂ ਦੇ ਟਿਕਾਣਿਆਂ ਉੱਪਰ ਛਾਪੇ ਮਾਰਨ ਅਤੇ ਉਹਨਾਂ ਨੂੰ ਪੁਲੀਸ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਦੇ ਖਿਲਾਫ ਵੱਖ-ਵੱਖ ਜਥੇਬੰਦੀਆ ਡੈਮੋਕਰੈਟਿਕ ਟੀਚਰਜ਼ ਫਰੰਟ, ਕਿਰਤੀ ਕਿਸਾਨ ਸਭਾ,ਕੁਲ ਹਿੰਦ ਕਿਸਾਨ ਸਭਾ ਦੋਆਬਾ ਸਾਹਿਤ ਸਭਾ, ਲੋਕ ਬਚਾਓ ਪਿੰਡ ਬਚਾਓ ਸ਼ੰਘਰਸ਼ ਕਮੇਟੀ,ਡੈਮੋਕਰੈਟਿਕ ਪੈਨਸ਼ਨਰ ਫਰੰਟ,ਪੈਨਸ਼ਨਰ ਵੈਲਫੇਅਰ ਅੇੈਸ਼ੋਸ਼ੀਏਸ਼ਨ ਦਰਪਣ ਸਾਹਿਤ ਸਭਾ ਅਤੇ ਪ੍ਰੈਸ ਕਲੱਬ ਗੜਸ਼ੰਕਰ ਵਲੋ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਇਕੱਤਰ ਕਰਕੇ ਰੋਸ ਪ੍ਰਗਟਾਇਆ । ਮੋਦੀ ਸਰਕਾਰ ਦੇ ਇਸ ਕਦਮ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।


ਜੁਬਾਨਬੰਦੀ ਕਰਨ ਵਾਲੀ ਫਾਸ਼ੀਵਾਦੀ ਸਿਆਸਤ : ਜਥੇਬੰਦੀਆ ਦੇ ਵੱਖ-ਵੱਖ ਬੁਲਾਰਿਆ ਮੁਕੇਸ਼ ਕੁਮਾਰ, ਦਰਸ਼ਨ ਮੱਟੂ, ਹਰਮੇਸ਼ ਢੇਸੀ, ਕੁਲਭੂਸ਼ਣ ਮਹਿੰਦਵਾਣੀ, ਸੁਖਦੇਵ ਡਾਨਸੀਵਾਲ, ਪ੍ਰੋ ਸੰਧੂ ਵਰਿਆਣਵੀ, ਡਾ.ਬਿੱਕਰ ਸਿੰਘ, ਸ਼ਾਮ ਸੁੰਦਰ ਅਤੇ ਜੋਗਿੰਦਰ ਕੁਲੇਵਾਲ ਨੇ ਕਿਹਾ ਕਿ ਇਹ ਛਾਪੇਮਾਰੀ, ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਨ ਵਾਲੇ ਪੱਤਰਕਾਰਾਂ, ਲੇਖਕਾਂ ਅਤੇ ਜਮਹੂਰੀ ਹੱਕਾਂ ਦੇ ਰਾਖੇ ਕਾਰਕੁਨਾਂ ਦੀ ਮੁਕੰਮਲ ਜੁਬਾਨਬੰਦੀ ਕਰਨ ਵਾਲੀ ਫਾਸ਼ੀਵਾਦੀ ਸਿਆਸਤ ਦਾ ਹਿੱਸਾ ਹੈ। ਵਿਦੇਸ਼ੀ ਫੰਡ ਲੈਣ ਦੇ ਬਹਾਨੇ ਪੁਲਿਸ ਹਿਰਾਸਤ ਵਿੱਚ ਲਏ ਗਏ ਪੱਤਰਕਾਰਾਂ ਤੋਂ ਨਾਗਰਿਕਤਾ ਸੋਧ ਬਿੱਲ ਅਤੇ ਕਿਸਾਨ ਅੰਦੋਲਨ ਸਬੰਧੀ ਪੁੱਛੇ ਗਏ ਸਵਾਲ ਸਰਕਾਰ ਦੇ ਅਸਲੀ ਇਰਾਦਿਆਂ ਨੂੰ ਸਾਹਮਣੇ ਲਿਆਉਂਦੇ ਹਨ।

ਦਰਅਸਲ ਅਜਿਹੇ ਲੋਕ ਅੰਦੋਲਨਾਂ ਨੇ ਸਰਕਾਰ ਦੇ ਫਿਰਕੂ ਅਤੇ ਕਾਰਪੋਰੇਟੀ ਏਜੰਡੇ ਖਿਲਾਫ ਵੱਡੀ ਚੁਣੌਤੀ ਖੜ੍ਹੀ ਕੀਤੀ ਹੈ, ਜਿਹਨਾਂ ਨੂੰ ਲੋਕ ਅੰਦੋਲਨ ਬਣਾਉਣ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਉਜਾਗਰ ਕਰਨ ਵਿੱਚ ਨਿਊਜ਼ ਕਲਿੱਕ ਵਰਗੇ ਮੀਡਿਆ ਅਦਾਰਿਆਂ ਦਾ ਮਹੱਤਵਪੂਰਨ ਰੋਲ ਰਿਹਾ ਹੈ, ਜਿਸ ਤੋਂ ਤਿਲਮਿਲਾਈ ਕੇਂਦਰ ਸਰਕਾਰ ਅਜਿਹੇ ਤਾਨਾਸ਼ਾਹੀ ਕਦਮ ਚੁੱਕ ਰਹੀ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਪੱਤਰਕਾਰਾਂ ਬੁੱਧੀਜੀਵੀਆਂ ਨੂੰ ਰਿਹਾ ਕੀਤਾ ਜਾਵੇ ਅਤੇ ਪ੍ਰੈੱਸ ਦੀ ਆਜ਼ਾਦੀ ਬਹਾਲ ਕੀਤੀ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.