ETV Bharat / state

ਕਾਂਗਰਸੀ ਵਿਧਾਇਕ ਦੇ ਪੁੱਤਰ ਨੂੰ ਮਾਈਨਿੰਗ ਵਿਭਾਗ ਵੱਲੋਂ ਨੋਟਿਸ

author img

By

Published : Jul 27, 2021, 3:21 PM IST

Updated : Jul 27, 2021, 5:44 PM IST

ਪਹਿਲਾ ਨੋਟਿਸ ਫਾਰਮ (R) ਜਿਹੜਾ ਕਿ 9/7/2020 ਨੂੰ ਭੇਜਿਆ ਗਿਆ ਸੀ। ਊਸਨੂੰ ਅਣਦੇਖਾ ਹੁੰਦੇ ਦੇਖ ਦੂਸਰਾ ਨੋਟਿਸ ਵਿਭਾਗ ਵੱਲੋਂ ਫਾਰਮ (S) ਦੇ ਰੂਪ ਵਿੱਚ 23/11/2020 ਨੂੰ ਭੇਜਿਆ ਗਿਆ ਅਤੇ ਉਸ ਤੋਂ ਬਾਅਦ ਇਹ ਕੇਸ D.C ਹੁਸ਼ਿਆਰਪੁਰ ਨੂੰ ਕਰਵਾਈ ਲਈ ਫਾਰਮ (M) ਦੇ ਰੂਪ ਵਿੱਚ ਭੇਜਿਆ ਗਿਆ।

ਕਾਂਗਰਸੀ ਵਿਧਾਇਕ ਦੇ ਪੁੱਤਰ ਨੂੰ ਮਾਈਨਿੰਗ ਵਿਭਾਗ ਵੱਲੋਂ ਨੋਟਿਸ
ਕਾਂਗਰਸੀ ਵਿਧਾਇਕ ਦੇ ਪੁੱਤਰ ਨੂੰ ਮਾਈਨਿੰਗ ਵਿਭਾਗ ਵੱਲੋਂ ਨੋਟਿਸ

ਹੁਸ਼ਿਆਰਪੁਰ : ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਗੁਰਜੰਟ ਸਿੰਘ ਬਰਾੜ ਦੇ ਮੁਕੇਰੀਆਂ ਦੇ ਬਰਿੰਗਲੀ ਪਤਨ ਪਿੰਡ ਵਿੱਚ ਬਰਾੜ ਕਰੇਸ਼ਰ ਨੂੰ ਡਰੇਨਿੰਗ ਅਤੇ ਮਾਈਨਿੰਗ ਵਿਭਾਗ ਵੱਲੋਂ 1 ਕਰੋੜ 56 ਲੱਖ 35 ਹਜਾਰ 760 ਰੁਪਏ ਦੀ ਰਕਮ ਜਮ੍ਹਾਂ ਨਾ ਕਰਾਉਣ ਦੀ ਸੂਰਤ ਵਿੱਚ ਦੋ ਨੋਟਿਸ ਜਾਰੀ ਕੀਤੇ ਗਏ।

ਕਾਂਗਰਸੀ ਵਿਧਾਇਕ ਦੇ ਪੁੱਤਰ ਨੂੰ ਮਾਈਨਿੰਗ ਵਿਭਾਗ ਵੱਲੋਂ ਨੋਟਿਸ

ਪਹਿਲਾਂ ਨੋਟਿਸ ਫਾਰਮ (R) ਜਿਹੜਾ ਕਿ 9/7/2020 ਨੂੰ ਭੇਜਿਆ ਗਿਆ ਸੀ। ਊਸਨੂੰ ਅਣਦੇਖਾ ਹੁੰਦੇ ਦੇਖ ਦੂਸਰਾ ਨੋਟਿਸ ਵਿਭਾਗ ਵੱਲੋਂ ਫਾਰਮ (S) ਦੇ ਰੂਪ ਵਿੱਚ 23/11/2020 ਨੂੰ ਭੇਜਿਆ ਗਿਆ ਅਤੇ ਉਸ ਤੋਂ ਬਾਅਦ ਇਹ ਕੇਸ D.C ਹੁਸ਼ਿਆਰਪੁਰ ਨੂੰ ਕਰਵਾਈ ਲਈ ਫਾਰਮ (M) ਦੇ ਰੂਪ ਵਿੱਚ ਭੇਜਿਆ ਗਿਆ।

ਜਦੋਂ ਇਸ ਬਾਰੇ ਮਾਇਨਿੰਗ ਇੰਸਪੈਕਟਰ ਮੁਕੇਰੀਆਂ ਅਜੈ ਪਾਂਡੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬਰਾੜ ਕਰੇਸ਼ਰ ਨੂੰ ਜਦੋਂ ਦੋ ਨੋਟਿਸ ਭੇਜੇ ਗਏ ਤਾਂ ਉਸ ਤੋਂ ਬਾਅਦ ਇਹ ਕੇਸ ਕੁਲੈਕਟਰ ਪੱਤਰ ਰਾਹੀਂ ਅੱਗੇ ਭੇਜ ਦਿੱਤਾ ਗਿਆ ਹੈ ਅਤੇ ਬਰਾੜ ਕਰੇਸ਼ਰ ਵੱਲੋਂ ਗ਼ਲਤ ਹਰਜਾਨਾ ਪਾਉਣ ਦੀ ਅਰਜ਼ੀ ਸੈਕਟਰੀ ਨੂੰ ਭੇਜੀ ਹੈ। ਅਜੈ ਪਾਂਡੇ ਨੇ ਕਿਹਾ ਕਿ ਇਹ ਪੈਸੇ ਜਮਾਂ ਕਰਵਾਉਣੇ ਹੀ ਪੈਣਗੇ ਨਹੀਂ ਤਾਂ ਕੁਰਕੀ ਅਤੇ ਜ਼ਮੀਨ ਦੀ ਨਿਲਾਮੀ ਦੀ ਵੀ ਕਰਵਾਈ ਕੀਤੀ ਜਾ ਸਕਦੀ ਹੈ।

ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਆਪਣੇ ਮੰਤਰੀ ਅਤੇ ਵਿਧਾਇਕਾਂ ਦੇ ਸੂਬੇ ਪ੍ਰਤੀ ਇਮਾਨਦਾਰ ਹੋਣ ਦੀਆਂ ਗੱਲਾਂ ਕਰਦੇ ਹਨ। ਉਥੇ ਹੀ ਉਨ੍ਹਾਂ ਦੇ ਵਿਧਾਇਕ ਦੇ ਪੁੱਤਰ ਗੁਰਜੰਟ ਸਿੰਘ ਵੱਲੋਂ ਸਰਕਾਰ ਨੂੰ ਕਰੋੜ 56 ਲੱਖ 35 ਹਜਾਰ 760 ਰੁਪਏ ਸੱਤਾ ਦੇ ਨਸ਼ੇ ਵਿੱਚ ਚੂਨਾ ਲਾਉਣ ਦਾ ਇਹ ਮਾਮਲਾ ਹੁਣ ਭਖਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ:ਸਿੱਧੂ ਇਨਕਮ ਟੈਕਸ ਮਾਮਲੇ 'ਚ ਹਾਈਕੋਰਟ ਨੇ IT ਵਿਭਾਗ ਨੂੰ ਕੀਤਾ ਨੋਟਿਸ ਜਾਰੀ

ਫਿਲਹਾਲ ਇੰਸਪੈਕਟਰ ਅਜੈ ਪਾਂਡੇ ਨੇ ਇਸ ਕੇਸ ਵਿੱਚ ਰਾਜਨੀਤਿਕ ਦਬਾਵ ਨਾ ਹੋਣ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਬਣਦੀ ਕਰਵਾਈ ਕੀਤੀ ਜਾਵੇਗੀ ਪਰ ਸੱਤਾ ਧਾਰੀ ਹੋਣ ਦੇ ਚਲਦੇ ਦੇਖਣਾ ਇਹ ਹੈ ਕਿ ਵਿਭਾਗ ਵੱਲੋਂ ਕਰਵਾਈ ਅਤੇ ਪੈਸਾ ਵਸੂਲੀ ਦੀਆਂ ਗੱਲਾਂ ਕਿਸ ਹੱਦ ਤੱਕ ਸਹੀ ਹੁੰਦੀਆਂ ਹਨ।

Last Updated : Jul 27, 2021, 5:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.