ETV Bharat / state

ਕਾਂਗਰਸ ਤੇ ਬੀਜੇਪੀ ਨੇ ਕੀਤਾ ਪੰਜਾਬ ਦੇ ਲੋਕਾਂ ਨਾਲ ਧੋਖਾ- ਮੀਤ ਹੇਅਰ

author img

By

Published : Mar 30, 2021, 10:01 AM IST

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਪਾਰਟੀ ਦੇ ਦਫ਼ਤਰ ’ਚ ਪਹੁੰਚੇ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਸੂਬੇ ਦਾ ਹਰ ਵਰਗ ਬੇਹੱਦ ਦੁਖੀ ਹੋ ਚੁੱਕਾ ਹੈ ਜਿਸ ਕਾਰਨ ਲੋਕ ਹੁਣ ਕਾਂਗਰਸ ਨੂੰ ਪੰਜਾਬ ਦੀ ਬਾਗਡੋਰ ਦੇਣਾ ਨਹੀਂ ਚਾਹੁੰਦੇ ਹਨ।

ਪੰਜਾਬ ਦੇ ਲੋਕਾਂ ਨਾਲ ਬੀਜੇਪੀ ਨੇ ਕੀਤਾ ਧੋਖਾ ਅਤੇ ਕਾਂਗਰਸ ਤੋਂ ਹੋਏ ਦੁਖੀ- ਮੀਤ ਹੇਅਰ
ਪੰਜਾਬ ਦੇ ਲੋਕਾਂ ਨਾਲ ਬੀਜੇਪੀ ਨੇ ਕੀਤਾ ਧੋਖਾ ਅਤੇ ਕਾਂਗਰਸ ਤੋਂ ਹੋਏ ਦੁਖੀ- ਮੀਤ ਹੇਅਰ

ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਪਾਰਟੀ ਦੇ ਦਫ਼ਤਰ ’ਚ ਪਹੁੰਚੇ। ਇਸ ਮੌਕੇ ਉਨ੍ਹਾਂ ਵੱਲੋਂ ਪਾਰਟੀ ’ਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਨਾਲ ਹੀ ਉਨ੍ਹਾਂ ਨੇ ਪਾਰਟੀ ਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਚ ਬਣਦਾ ਸਤਿਕਾਰ ਦਿੱਤਾ ਜਾਵੇਗਾ।

ਪੰਜਾਬ ਦੇ ਲੋਕਾਂ ਨਾਲ ਬੀਜੇਪੀ ਨੇ ਕੀਤਾ ਧੋਖਾ ਅਤੇ ਕਾਂਗਰਸ ਤੋਂ ਹੋਏ ਦੁਖੀ- ਮੀਤ ਹੇਅਰ

ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਸੂਬੇ ਦਾ ਹਰ ਵਰਗ ਬੇਹੱਦ ਦੁਖੀ ਹੋ ਚੁੱਕਾ ਹੈ ਜਿਸ ਕਾਰਨ ਲੋਕ ਹੁਣ ਕਾਂਗਰਸ ਨੂੰ ਪੰਜਾਬ ਦੀ ਬਾਗਡੋਰ ਦੇਣਾ ਨਹੀਂ ਚਾਹੁੰਦੇ ਹਨ। ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਦੀ ਹਾਲਤ ਜੋ ਬਣੀ ਹੋਈ ਹੈ ਉਸ ਬਾਰੇ ਕਿਸੇ ਤੋਂ ਵੀ ਕੁਝ ਲੁੱਕਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਲੋਕਾਂ ’ਚ ਇਸ ਵਾਰ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣਨ ਦਾ ਕਾਰਨ ਪਾਰਟੀ ਦੀਆਂ ਹੀ ਕੁਝ ਗਲਤੀਆਂ ਸੀ ਜਿਨ੍ਹਾਂ ਨੂੰ ਹੁਣ ਪਾਰਟੀ ਵੱਲੋਂ ਦਰੁਸਤ ਕਰ ਲਿਆ ਗਿਆ ਹੈ।

ਇਹ ਵੀ ਪੜੋ: ਭਲਕੇ ਪੇਸ਼ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ

ਆਉਣ ਵਾਲੀਆਂ ਚੋਣਾਂ ਲ਼ਈ ਆਪ ਤਿਆਰ- ਮੀਤ ਹੇਅਰ

ਹੁਸ਼ਿਆਰਪੁਰ ’ਚ ਨਗਰ ਨਿਗਮ ਦੀਆਂ ਚੋਣਾਂ ’ਚ ਪਾਰਟੀ ਦੀ ਹੋਈ ਵੱਡੀ ਹਾਰ ’ਤੇ ਟਿੱਪਣੀ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਨਿਗਮ ਚੋਣਾਂ ਦਾ ਵਿਧਾਨ ਸਭਾ ਦੀਆਂ ਚੋਣਾਂ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ ਤੇ ਇਸ ਵਾਰ ਆਮ ਆਦਮੀ ਪਾਰਟੀ ਪੂਰੇ ਜ਼ੋਰਾਂ ਨਾਲ ਵਿਧਾਨ ਸਭਾ ਚੋਣਾਂ ’ਚ ਉਤਰੇਗੀ ਅਤੇ ਇੱਕ ਵੱਡੀ ਜਿੱਤ ਹਾਸਲ ਕਰਕੇ ਲੋਕਾਂ ਨੂੰ ਵਧੀਆ ਅਤੇ ਸੁਚਾਰੂ ਵਾਤਾਵਰਣ ਮੁਹੱਈਆ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.