ETV Bharat / state

JP Nadda Visit Hoshiarpur: ਹੁਸ਼ਿਆਰਪੁਰ ਪਹੁੰਚੇ ਜੇਪੀ ਨੱਢਾ, ਰੈਲੀ ਨੂੰ ਕਰ ਰਹੇ ਸੰਬੋਧਨ

author img

By

Published : Jun 14, 2023, 11:39 AM IST

Updated : Jun 14, 2023, 3:57 PM IST

JP Nadda Hoshiarpur Visit: JP Nadda  Hoshiarpur visit today
ਅੱਜ ਹੁਸ਼ਿਆਰਪੁਰ ਪਹੁੰਚਣਗੇ ਜੇਪੀ ਨੱਢਾ, ਪਰ ਬੀਤੀ ਰਾਤ ਤਿਆਰੀਆਂ ਉਤੇ ਫੇਰਿਆ "ਪਾਣੀ"

ਹੁਸ਼ਿਆਰਪੁਰ ਵਿਖੇ ਅੱਜ ਬੁੱਧਵਾਰ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਪਹੁੰਚੇ ਹਨ। ਇੱਥੇ ਉਨ੍ਹਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ। ਹਾਲਾਂਕਿ ਬੀਤੀ ਰਾਤ ਪਏ ਮੀਂਹ ਕਾਰਨ ਤਿਆਰੀਆਂ ਤਹਿਸ ਨਹਿਸ ਹੋ ਗਈਆਂ ਸਨ।

ਚੰਡੀਗੜ੍ਹ ਡੈਸਕ: ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅੱਜ ਬੁੱਧਵਾਰ ਨੂੰ ਹੁਸ਼ਿਆਰਪੁਰ ਪਹੁੰਚੇ ਹਨ। ਇੱਥੇ ਉਹ ਕੇਂਦਰ ਵਿੱਚ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਸ਼ਕਤੀ ਪ੍ਰਦਰਸ਼ਨ ਵਜੋਂ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਉਹ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਹਨ। ਇਸ ਦੇ ਨਾਲ ਹੀ 18 ਜੂਨ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਆਪਣੇ ਗੁਰਦਾਸਪੁਰ ਦੌਰੇ ਦੌਰਾਨ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਹਰ ਸੂਬੇ 'ਚ ਪ੍ਰੋਗਰਾਮ ਕਰਵਾ ਕੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਯੋਜਨਾਵਾਂ ਗਿਣਾਉਂਦੇ ਹੋਏ ਉਨ੍ਹਾਂ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਸਾਰੇ ਸੂਬਿਆਂ ਵਿੱਚ ਕਲੱਸਟਰ ਬਣਾਏ ਗਏ ਹਨ। ਇਨ੍ਹਾਂ ਵਿੱਚ ਸਥਾਨਕ ਆਗੂਆਂ ਸਮੇਤ 3-4 ਕੇਂਦਰੀ ਮੰਤਰੀ ਵੀ ਸ਼ਾਮਲ ਹਨ। ਦਰਅਸਲ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਵੱਲੋਂ ਪਹਿਲਾਂ ਹੀ ਜਨ ਸੰਪਰਕ ਸ਼ੁਰੂ ਕਰ ਦਿੱਤਾ ਗਿਆ ਹੈ।

ਬੀਤੀ ਰਾਤ ਤਿਆਰੀਆਂ ਉਤੇ ਫਿਰਿਆ ਪਾਣੀ : ਜੇਪੀ ਨੱਢਾ ਦੀ ਹੁਸ਼ਿਆਰਪੁਰ ਆਮਦ ਨੂੰ ਲੈ ਕੇ ਰੌਸ਼ਨ ਗਰਾਊਂਡ ਵਿੱਚ ਤਿਆਰੀਆਂ ਕੀਤੀਆਂ ਗਈਆਂ ਸਨ, ਸਟੇਜ ਲਗਾਈ ਗਈ ਸੀ, ਪਰ ਰਾਤ ਵਰ੍ਹੇ ਮੀਂਹ ਤੇ ਝੱਖੜ ਕਾਰਨ ਸਾਰੀਆਂ ਤਿਆਰੀਆਂ ਤਹਿਸ ਨਹਿਸ ਹੋ ਗਈਆਂ। 2 ਵਜੇ ਤਕ ਦੁਬਾਰਾ ਉਸੇ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਵੀ ਪਾਰਟੀ ਲਈ ਇਕ ਚੁਣੌਤੀ ਹੈ। ਹਾਲਾਂਕਿ ਕਿਆਸ ਇਹ ਵੀ ਲਾਏ ਜਾ ਰਹੇ ਹਨ ਕਿ ਇਹ ਰੈਲੀ ਮੁਲਤਵੀ ਵੀ ਹੋ ਸਕਦੀ ਹੈ।

ਅਕਾਲੀ ਦਲ ਤੋਂ ਬਗ਼ੈਰ 13 ਸੀਟਾਂ ਤੋਂ ਮੈਦਾਨ ਵਿੱਚ ਉਤਰੇਗੀ ਭਾਜਪਾ: ਪੰਜਾਬ ਵਿੱਚ 4 ਕਲੱਸਟਰ ਬਣਾਏ ਗਏ ਹਨ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਮਨਸੁਖ ਮਾਂਡਵੀਆ ਅਤੇ ਅਰਜੁਨ ਮੇਘਵਾਲ ਇਸ ਕਲੱਸਟਰ ਵਿੱਚ ਸ਼ਾਮਲ ਹਨ। ਭਾਜਪਾ ਦਾ ਮੰਨਣਾ ਹੈ ਕਿ ਨਵਭਾਰਤ ਦੀ ਵਿਕਾਸ ਯਾਤਰਾ ਦੇ ਰੂਪ 'ਚ 9 ਸਾਲ ਪੂਰੇ ਹੋ ਗਏ ਹਨ। ਇਸ ਵਾਰ ਭਾਜਪਾ ਪਹਿਲੀ ਵਾਰ ਪੰਜਾਬ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਤੋਂ ਬਿਨਾਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ। ਪੰਜਾਬ ਭਾਜਪਾ ਸਾਰੀਆਂ 13 ਸੀਟਾਂ 'ਤੇ ਇਕੱਲਿਆਂ ਹੀ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਜਦਕਿ ਪਹਿਲਾਂ ਭਾਜਪਾ ਨੇ ਅਕਾਲੀ ਦਲ ਨਾਲ ਗਠਜੋੜ ਕਰ ਕੇ ਉਮੀਦਵਾਰ ਖੜ੍ਹੇ ਕੀਤੇ ਸਨ। ਇਹੀ ਕਾਰਨ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪਹਿਲਾਂ ਹੀ ਵੱਖ-ਵੱਖ ਮਾਧਿਅਮਾਂ ਰਾਹੀਂ ਜਨ-ਸੰਪਰਕ ਕਰਨ ਵਿਚ ਜੋਰ-ਸ਼ੋਰ ਨਾਲ ਲੱਗੀ ਹੋਈ ਹੈ।

30 ਜੂਨ ਤਕ ਜਾਰੀ ਰਹੇਗੀ ਭਾਜਪਾ ਦੀ ਮੁਹਿੰਮ: ਕੇਂਦਰ ਸਰਕਾਰ ਦੇ ਪਿਛਲੇ 9 ਸਾਲਾਂ ਦੇ ਵਿਕਾਸ, ਯੋਜਨਾਵਾਂ ਅਤੇ ਪ੍ਰਾਪਤੀਆਂ ਗਿਣਾਉਣ ਲਈ ਭਾਜਪਾ ਵੱਲੋਂ ਇਹ ਮੁਹਿੰਮ 31 ਮਈ ਤੋਂ ਸ਼ੁਰੂ ਕੀਤੀ ਗਈ ਸੀ ਅਤੇ 30 ਜੂਨ ਤੱਕ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਜਮੇਰ (ਰਾਜਸਥਾਨ) ਵਿੱਚ ਇੱਕ ਵਿਸ਼ਾਲ ਰੈਲੀ ਨਾਲ ਇਸ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

Last Updated :Jun 14, 2023, 3:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.