ETV Bharat / state

Bloody Clash in Amloh: ਬੱਚਿਆਂ ਦੀ ਲੜਾਈ ਪਿੱਛੇ ਨਿਹੰਗ ਸਿੰਘ ਦੇ ਬਾਣੇ 'ਚ ਹਮਲਾਵਰ ਨੇ ਵੱਢਿਆ ਵਿਅਕਤੀ ਦਾ ਗੁੱਟ

author img

By

Published : Jun 14, 2023, 9:10 AM IST

Nihang Singh cut the wrist of person with sword in Amloh
ਬੱਚਿਆਂ ਦੀ ਲੜਾਈ ਪਿੱਛੇ ਨਿਹੰਗ ਸਿੰਘ ਦੇ ਬਾਣੇ 'ਚ ਹਮਲਾਵਰ ਨੇ ਵੱਢਿਆ ਵਿਅਕਤੀ ਦਾ ਗੁੱਟ

ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਵਿਖੇ ਬੱਚਿਆਂ ਦੀ ਆਪਸੀ ਲੜਾਈ ਪਿੱਛੇ ਇਕ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਹਮਲਾਵਰ ਨੇ ਵਿਅਕਤੀ ਦਾ ਗੁੱਟ ਵੱਢ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਕਿਹਾ ਹੈ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਅਮਲੋਹ ਵਿੱਚ ਝਗੜੇ ਦੌਰਾਨ ਨਹਿੰਗ ਸਿੰਘ ਨੇ ਇੱਕ ਵਿਅਕਤੀ ਦਾ ਕਿਰਪਾਨ ਨਾਲ ਵੱਢਿਆ ਗੁੱਟ

ਸ੍ਰੀ ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਅਮਲੋਹ ਦੇ ਬਜ਼ਾਰ ਵਿੱਚ ਇੱਕ ਨਹਿੰਗ ਸਿੰਘ ਵੱਲੋਂ ਵਿਅਕਤੀ ਦਾ ਤਲਵਾਰ ਨਾਲ ਗੁੱਟ ਵੱਡਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸਿਵਲ ਹਸਪਤਾਲ ਅਮਲੋਹ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵਲੋਂ ਵਿਅਕਤੀ ਨੂੰ 32 ਸੈਕਟਰ ਰੈਫਰ ਕੀਤਾ ਗਿਆ ਹੈ। ਉਥੇ ਹੀ ਮੌਕੇ ਉਤੇ ਪਹੁੰਚੇ ਡੀਐਸਪੀ ਅਮਲੋਹ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਝਗੜੇ ਦੇ ਕਾਰਨ ਇਹ ਘਟਨਾ ਵਾਪਰੀ ਹੈ। ਦੋਨਾਂ ਬੱਚਿਆਂ ਨੇ ਆਪਣੇ ਪਿਤਾ ਨੂੰ ਉਥੇ ਬੁਲਾਇਆ।

ਬੱਚੇ ਨੇ ਪਿਤਾ ਨੂੰ ਲੜਾਈ ਦਾ ਕਹਿ ਕੇ ਸੱਦਿਆ ਸੀ ਸਕੂਲ : ਇਸ ਸਬੰਧੀ ਗੱਲਬਾਤ ਕਰਦੇ ਹੋਏ ਜ਼ਖਮੀ ਵਿਅਕਤੀ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਉਸਦੇ ਬੇਟੇ ਦਾ ਫੋਨ ਆਇਆ ਕਿ ਉਸਨੂੰ 10 ਦੇ ਕਰੀਬ ਮੁੰਡੇ ਘੇ ਕੇ ਖੜ੍ਹੇ ਹਨ, ਜਿਹਨਾਂ ਕੋਲ ਕਿਰਚਾ ਤੇ ਡੰਡੇ ਸਨ। ਜਦੋਂ ਮੌਕੇ ਉਤੇ ਉਕਤ ਵਿਅਕਤੀ ਉਥੇ ਪਹੁੰਚਿਆ ਤਾਂ ਦੂਸਰੇ ਬੱਚੇ ਦਾ ਪਿਤਾ ਵੀ ਉਥੇ ਪਹੁੰਚ ਗਿਆ, ਜਿਸ ਨੇ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਸਿੱਧਾ ਹੀ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਬਚਾਅ ਲਈ ਨੇ ਹੱਥ ਅੱਗੇ ਕੀਤਾ ਤਾਂ ਉਸ ਦਾ ਗੁੱਟ ਵੱਡਿਆ ਗਿਆ।

ਬੱਚਿਆਂ ਦੀ ਲੜਾਈ ਸੁਲਝਾਉਣ ਗਿਆਂ ਦਾ ਵੱਢਿਆ ਗੁੱਟ : ਉੱਥੇ ਹੀ ਇਸ ਮੌਕੇ ਪੀੜਤ ਵਿਅਕਤੀ ਦੇ ਭਰਾ ਮਨਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਦਾ ਫੋਨ ਆਇਆ ਕਿ ਉਸਨੂੰ 10 ਦੇ ਕਰੀਬ ਵਿਅਕਤੀ ਕੁੱਟ ਰਹੇ ਹਨ, ਪਰ ਇਹ ਦੋ ਜਾਣੇ ਹੀ ਸੀ। ਜਦੋਂ ਉਹ ਪਹੁੰਚੇ ਤਾਂ ਬੱਚੇ ਨੂੰ ਉਥੇ ਕੁੱਟ ਰਹੇ ਸਨ। ਉਸ ਸਮੇਂ ਦੂਸਰੇ ਬੱਚੇ ਦੇ ਪਿਤਾ ਨੇ ਆਕੇ ਉਸ ਦੇ ਭਰਾ ਬਲਜੀਤ ਸਿੰਘ ਉਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹਨਾਂ ਗੁੱਟ ਵੱਡਿਆ ਗਿਆ। ਉਨ੍ਹਾਂ ਨੇ ਦਸਿਆ ਕਿ ਇਹ ਝਗੜਾ ਬੱਚਿਆਂ ਦਾ ਹੀ ਸੀ, ਜਿਹਨਾਂ ਨੂੰ ਸਮਝਾਉਣ ਦੇ ਲਈ ਉਹ ਆਏ ਸਨ।

ਪੁਲਿਸ ਨੇ ਮਾਮਲਾ ਕੀਤਾ ਦਰਜ : ਉਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਅਮਲੋਹ ਜੰਗਜੀਤ ਸਿੰਘ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਤਾਂ ਉਹ ਮੌਕੇ ਉਤੇ ਪਹੁੰਚੇ। ਇਹ ਬੱਚਿਆਂ ਦੀ ਆਪਸ ਵਿੱਚ ਲੜਾਈ ਹੋਈ ਸੀ। ਦੋਨਾਂ ਬੱਚਿਆਂ ਨੇ ਆਪਣੇ ਪਿਤਾ ਨੂੰ ਫੋਨ ਕਰ ਕੇ ਬੁਲਾਲਿਆ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ। ਉਹਨਾਂ ਵੱਲੋਂ ਰਾਜੂ ਨਾਮ ਦੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.