ETV Bharat / state

Private Hospital Scam: IVY ਹਸਪਤਾਲ ਵੱਲੋਂ ਮ੍ਰਿਤਕ ਐਲਾਨਿਆ ਬੰਦਾ PGI ਜਾ ਕੇ ਹੋਇਆ ਜ਼ਿੰਦਾ!

author img

By

Published : Feb 13, 2023, 8:02 AM IST

The Ivy hospital declared the living person dead
IVY ਹਸਪਤਾਲ ਵੱਲੋਂ ਮ੍ਰਿਤਕ ਐਲਾਨਿਆ ਬੰਦਾ PGI ਜਾ ਕੇ ਹੋਇਆ ਜ਼ਿੰਦਾ !

ਹੁਸ਼ਿਆਰਪੁਰ ਤੋਂ ਇਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਨਿੱਜੀ ਹਸਪਤਾਲ ਵੱਲੋਂ ਮ੍ਰਿਤਕ ਐਲਾਨਿਆ ਗਿਆ ਸ਼ਖਸ ਪੀਜੀਆਈ ਵਿਖੇ ਜਾ ਕੇ ਜ਼ਿੰਦਾ ਹੋ ਗਿਆ। ਸ਼ਖਸ ਨੂੰ ਸਾਹ ਦੀ ਦਿੱਕਤ ਹੋਣ ਕਾਰਨ ਉਸ ਨੂੰ ਪਰਿਵਾਰ ਆਈਵੀਵਾਈ ਹਸਪਤਾਲ ਵਿਖੇ ਲੈ ਗਿਆ ਸੀ, ਜਿਥੇ ਤਿੰਨ ਤੋਂ ਚਾਰ ਘੰਟੇ ਦੇ ਇਲਾਜ ਦੌਰਾਨ ਹਸਪਤਾਲ ਵਾਲਿਆਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

IVY ਹਸਪਤਾਲ ਵੱਲੋਂ ਮ੍ਰਿਤਕ ਐਲਾਨਿਆ ਬੰਦਾ PGI ਜਾ ਕੇ ਹੋਇਆ ਜ਼ਿੰਦਾ

ਹੁਸ਼ਿਆਰਪੁਰ: ਇਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨਿੱਜੀ ਹਸਪਤਾਲ ਵੱਲੋਂ ਇਕ ਸ਼ਖਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਉਸ ਸ਼ਖਸ ਦੀ ਹਲਚਲ ਦੇਖਦਿਆਂ ਪਰਿਵਾਰ ਉਸ ਨੂੰ ਤੁਰੰਤ ਪੀਜੀਆਈ ਲੈ ਗਿਆ, ਜਿਥੇ ਉਹ ਸ਼ਖਸ ਜ਼ਿੰਦਾ ਹੋ ਗਿਆ। ਦਰਅਸਲ ਹੁਸ਼ਿਆਰਪੁਰ ਦੇ ਪਿੰਡ ਰਾਮ ਕਾਲੋਨੀ ਕੈਂਪ ਵਿਖੇ ਪਿੰਡ ਨੰਗਲ ਸ਼ਹੀਦ ਦੇ ਰਹਿਣ ਵਾਲੇ ਬਹਾਦਰ ਸਿੰਘ ਨੂੰ ਸਾਹ ਦੀ ਦਿੱਕਤ ਸੀ ਤੇ ਖਾਂਸੀ ਜ਼ਿਆਦਾ ਆਉਣ ਕਾਰਨ ਪਰਿਵਾਰ ਉਸ ਨੂੰ IVY ਹਸਪਤਾਲ ਵਿਖੇ ਲਿਆਂਦਾ ਗਿਆ।

ਡਾਕਟਰਾਂ ਵੱਲੋਂ ਤਿੰਨ ਤੋਂ ਚਾਰ ਘੰਟੇ ਇਲਾਜ ਕਰਨ ਤੋਂ ਬਾਅਦ ਬਹਾਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਵੱਲੋਂ ਪਰਿਵਾਰ ਨੂੰ ਬਿੱਲ ਜਮ੍ਹਾਂ ਕਰਵਾ ਕੇ ਮ੍ਰਿਤਕ ਦੇਹ ਲਿਜਾਣ ਲਈ ਕਿਹਾ ਗਿਆ, ਜਦੋਂ ਪਰਿਵਾਰ ਨੇ ਬਹਾਦਰ ਸਿੰਘ ਨੂੰ ਬਾਹਰ ਲਿਆਂਦਾ ਤਾਂ ਉਸ ਦੀ ਕੁਝ ਹਲਚਲ ਹੋਈ, ਇਸ ਉਤੇ ਪਰਿਵਾਰ ਤੁਰੰਤ ਉਸ ਨੂੰ ਪੀਜੀਆਈ ਵਿਖੇ ਲੈ ਗਿਆ। ਪੀਜੀਆਈ ਪਹੁੰਚਦਿਆਂ ਹੀ ਉਥੇ ਮੌਜੂਦ ਡਾਕਟਰਾਂ ਵੱਲੋਂ ਉਸ ਦੀ ਜਾਂਚ ਕੀਤੀ ਗਈ, ਤੇ ਕੁਝ ਸਮੇਂ ਬਾਅਦ ਹੀ ਬਹਾਦਰ ਸਿੰਘ ਨੂੰ ਹੋਸ਼ ਆ ਗਈ। ਪਰਿਵਾਰ ਵੱਲੋਂ ਹੁਣ ਆਈਵੀਵਾਈ ਹਸਪਤਾਲ ਦੇ ਬਾਹਰ ਪੱਕੇ ਤੌਰ ਉਤੇ ਧਰਨਾ ਲਾਇਆ ਗਿਆ ਹੈ ਤੇ ਹਸਪਤਾਲ ਦਾ ਲਾਈਸੈਂਸ ਰੱਦ ਕਰਨ ਦੀ ਮੰਗ ਕਰ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਧਰਨੇ ਵਿਚ ਹਸਪਤਾਲ ਵੱਲੋਂ ਮ੍ਰਿਤਕ ਐਲਾਨਿਆ ਗਿਆ ਸ਼ਖਸ ਵੀ ਮੌਜੂਦ ਹੈ।

ਇਹ ਵੀ ਪੜ੍ਹੋ : Overturned Bus on highway: ਬਠਿੰਡਾ ਮਾਨਸਾ ਹਾਈਵੇ 'ਤੇ ਪਲਟੀ ਬੱਸ, ਕਈ ਸਵਾਰੀਆਂ ਜ਼ਖਮੀ

ਡਾਕਟਰ ਕਹਿੰਦੇ, ਬਿੱਲ ਦੇ ਕੇ ਮ੍ਰਿਤਕ ਦੇਹ ਲੈ ਜਾਓ : ਇਸ ਸਬੰਧੀ ਜਾਣਕਾਰੀ ਦਿੰਦਿਆਂ ਬਹਾਦਰ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕੀ ਉਨ੍ਹਾਂ ਦੇ ਪਤੀ ਬਹਾਦਰ ਸਿੰਘ ਨੂੰ ਆਮ ਖਾਂਸੀ ਆਈ ਤਾਂ ਉਹ ਉਸ ਨੂੰ ivy ਲੈ ਆਏ ਤੇ ਉਥੇ ਡਾਕਟਰਾਂ ਨੇ ਉਸ ਦੇ ਗਲੇ ਵਿਚ ਸਾਹ ਦੀ ਪਾਈਪ ਪਾ ਦਿੱਤੀ ਤੇ ਆਈਸੀਯੂ ਵਿਚ ਭਰਤੀ ਕਰ ਦਿੱਤਾ। ਕੁਲਵਿੰਦਰ ਕੌਰ ਨੇ ਕਿਹਾ ਕਿ 3 ਤੋਂ 4 ਘੰਟੇ ਬੀਤ ਜਾਣ ਮਗਰੋਂ ਜਦੋਂ ਮੈਂ ਆਪਣੇ ਪਤੀ ਨੂੰ ਮਿਲਣ ਦੀ ਜ਼ਿੱਦ ਕੀਤੀ ਤਾਂ ਉਥੇ ਦੀਆਂ ਨਰਸਾਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਤੇ ਮਿਲਣ ਨਾ ਦਿੱਤਾ, ਪਰ ਜਦੋਂ ਦੁਬਾਰਾ ਮੈਂ ਡਾਕਟਰਾਂ ਨੂੰ ਮਿਲਣ ਲਈ ਕਿਹਾ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਡਾ ਪਤੀ ਮਰ ਚੁੱਕਾ ਹੈ, ਬਿੱਲ ਦੇ ਕੇ ਮ੍ਰਿਤਕ ਦੇਹ ਲੈ ਜਾਓ।

2 ਦਿਨਾਂ ਦੇ ਅੰਦਰ ਕਰਾਂਗੇ ਕਾਰਵਾਈ : ਇਸ ਸਬੰਧੀ ਮੌਕੇ ਉਤੇ ਪਹੁੰਚੇ ਐਸਐਚਓ ਮਾਡਲ ਟਾਊਨ ਹਰਪ੍ਰੀਤ ਨੇ ਗੱਲ ਕਰਦੇ ਹੋਇ ਦੱਸਿਆ ਕੀ ਪੀੜਤ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਦੇ ਖਿਲਾਫ ਇਕ ਸ਼ਿਕਾਇਤ ਦਿਤੀ ਗਈ ਹੈ ਤੇ 2 ਦਿਨ ਦੇ ਅੰਦਰ ਜਾਂਚ ਪੜਤਾਲ ਕਰ ਕੇ ਬਣਦੀ ਮੁਲਜ਼ਮਾਂ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.